30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2025

ਰੰਗਮੰਚ ਨਿਰਦੇਸ਼ਕ ਰਾਜਿੰਦਰ ਨਾਥ ਨਹੀਂ ਰਹੇ

ਨਵੀਂ ਦਿੱਲੀ, 24 ਜੁਲਾਈ (ਏਜੰਸੀ)- ਰੰਗਮੰਚ ਤੇ ਸ੍ਰੀ ਰਾਮ ਸੈਂਟਰ ਦੇ ਪਹਿਲੇ ਨਿਰਦੇਸ਼ਕ ਰਾਜਿੰਦਰ ਨਾਥ (91) ਦਾ ਵੀਰਵਾਰ ਸਵੇਰੇ ਉਨ੍ਹਾਂ ਦੇ ਨਿਵਾਸ ਵਿਖੇ ਉਮਰ ਦਰਾਜ਼ ਬਿਮਾਰੀਆਂ ਦੇ ਚਲਦਿਆਂ ਦਿਹਾਂਤ ਹੋ ਗਿਆ | ਰੰਗਮੰਚ ਨਿਰਦੇਸ਼ਕ ਤੇ ਲੰਬੇ ਸਮੇਂ ਤੋਂ ਉਨ੍ਹਾਂ ਦੇ ਸਹਿਯੋਗੀ ਰਹੇ ਸੁਭਾਸ਼ ਗੁਪਤਾ ਨੇ ਦੱਸਿਆ ਕਿ ਪਿਛਲੇ 3-4 ਸਾਲਾਂ ਤੋਂ ਉਨ੍ਹਾਂ ਦੀ ਸਿਹਤ ਠੀਕ ਨਹੀਂ ਸੀ, ਪਰ ਪਿਛਲੇ 10 ਦਿਨਾਂ ਤੋਂ ਉਨ੍ਹਾਂ ਦੀ ਹਾਲਤ ਵਿਗੜ ਗਈ ਤੇ ਅੱਜ ਸਵੇਰੇ ਉਨ੍ਹਾਂ ਦਾ ਦਿਹਾਂਤ ਹੋ...

Ad Position 21
No active advertisement
ਅਜੀਤ ਡੈਸਕ 24-07-2025

ਨਵੀਂ ਦਿੱਲੀ, 24 ਜੁਲਾਈ (ਏਜੰਸੀ)- ਰੰਗਮੰਚ ਤੇ ਸ੍ਰੀ ਰਾਮ ਸੈਂਟਰ ਦੇ ਪਹਿਲੇ ਨਿਰਦੇਸ਼ਕ ਰਾਜਿੰਦਰ ਨਾਥ (91) ਦਾ ਵੀਰਵਾਰ ਸਵੇਰੇ ਉਨ੍ਹਾਂ ਦੇ ਨਿਵਾਸ ਵਿਖੇ ਉਮਰ ਦਰਾਜ਼ ਬਿਮਾਰੀਆਂ ਦੇ ਚਲਦਿਆਂ ਦਿਹਾਂਤ ਹੋ ਗਿਆ | ਰੰਗਮੰਚ ਨਿਰਦੇਸ਼ਕ ਤੇ ਲੰਬੇ ਸਮੇਂ ਤੋਂ ਉਨ੍ਹਾਂ ਦੇ ਸਹਿਯੋਗੀ ਰਹੇ ਸੁਭਾਸ਼ ਗੁਪਤਾ ਨੇ ਦੱਸਿਆ ਕਿ ਪਿਛਲੇ 3-4 ਸਾਲਾਂ ਤੋਂ ਉਨ੍ਹਾਂ ਦੀ ਸਿਹਤ ਠੀਕ ਨਹੀਂ ਸੀ, ਪਰ ਪਿਛਲੇ 10 ਦਿਨਾਂ ਤੋਂ ਉਨ੍ਹਾਂ ਦੀ ਹਾਲਤ ਵਿਗੜ ਗਈ ਤੇ ਅੱਜ ਸਵੇਰੇ ਉਨ੍ਹਾਂ ਦਾ ਦਿਹਾਂਤ ਹੋ ਗਿਆ | ਅਗਸਤ 1934 'ਚ ਦਲਵਾਲ (ਹੁਣ ਪਾਕਿਸਤਾਨ 'ਚ) 'ਚ ਜਨਮੇ ਰਾਜਿੰਦਰ ਨਾਥ ਵੱਡੇ ਹੋ ਕੇ ਰੰਗਮੰਚ ਦੇ ਦਿਗਜ਼ ਬਣੇ | 1976-81 ਅਤੇ ਫਿਰ 1983-89 ਤੱਕ ਸ੍ਰੀ ਰਾਮ ਸੈਂਟਰ ਫਾਰ ਪ੍ਰਫਾਰਮਿੰਗ ਆਰਟਸ ਦੇ ਪਹਿਲੇ ਨਿਰਦੇਸ਼ਕ ਰਹੇ | ਉਨ੍ਹਾਂ 1967 'ਚ ਦਿੱਲੀ 'ਚ 'ਅਭਿਆਨ ਥਿਏਟਰ ਗਰੁੱਪ' ਦੀ ਸਥਾਪਨਾ ਕੀਤੀ ਅਤੇ 2019 'ਚ ਇਸ ਗਰੁੱਪ ਦਾ ਨਿਰਦੇਸ਼ਨ ਗੁਪਤਾ ਨੂੰ ਸੌਂਪਿਆ ਗਿਆ | ਉਹ ਆਪਣੇ ਪਿਛੇ ਬੇਟੇ ਤੇ ਬੇਟੀ ਨੂੰ ਛੱਡ ਗਏ ਹਨ |

Ad Position 22
No active advertisement
ਪਿਛਲੀ ਖ਼ਬਰ ਯੂ.ਏ.ਈ. 'ਚ ਏਸ਼ੀਆ ਕੱਪ ਦੀ ਮੇਜਬਾਨੀ ਲਈ ਬੀ.ਸੀ.ਸੀ.ਆਈ. ਤਿਆਰ ਅਗਲੀ ਖ਼ਬਰ -ਰੇਣੂਕਾਸਵਾਮੀ ਹੱਤਿਆ ਮਾਮਲਾ- ਅਦਾਕਾਰ ਦਰਸ਼ਨ ਨੂੰ ਜ਼ਮਾਨਤ ਦੇਣ ਦੇ ਹਾਈ ਕੋਰਟ ਦੇ ਫੈੈਸਲੇ 'ਤੇ ਸੁਪਰੀਮ ਕੋਰਟ ਦੀ ਸਖ਼...
Ad Position 24