ਖੰਨਾ, 25 ਜੁਲਾਈ (ਹਰਜਿੰਦਰ ਸਿੰਘ ਲਾਲ)- ਬੀਤੇ ਦਿਨ ਸਿਵਲ ਹਸਪਤਾਲ ਖੰਨਾ ਵਿਚ ਇਕ ਜਣੇਪੇ ਦਾ ਮਰੀਜ਼ ਆਉਣ ਸਮੇਂ ਹਸਪਤਾਲ ਦੀ ਡਾਕਟਰ ਕਵਿਤਾ ਸ਼ਰਮਾ ਦੇ ਗੈਰ ਹਾਜ਼ਰ ਹੋਣ ਅਤੇ ਐਸ.ਐਮ.ਓ.ਵਲੋਂ ਬੁਲਾਏ ਜਾਣ ਦੇ ਬਾਵਜੂਦ ਡਿਊਟੀ ’ਤੇ ਨਾ ਪਹੁੰਚਣ ਦੇ ਦੋਸ਼ ਤਹਿਤ ਅੱਜ ਸੰਬੰਧਿਤ ਡਾਕਟਰ ਨੂੰ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਵਲੋਂ ਮੁਅੱਤਲ ਕਰ ਦਿੱਤਾ ਗਿਆ ਹੈ। ਗੌਰਤਲਬ ਹੈ ਕਿ ਬਾਅਦ ਵਿਚ ਐਸ.ਐਮ.ਓ. ਡਾਕਟਰ ਮਨਿੰਦਰ ਸਿੰਘ ਭਸੀਨ ਨੇ ਖੁਦ ਪਹੁੰਚ ਕੇ ਆਪ੍ਰੇਸ਼ਨ ਕੀਤਾ।
ਬਾਅਦ ਵਿਚ ਨਵਜੰਮੀ ਬੱਚੀ ਦੀ ਮੌਤ ਹੋ ਗਈ ਸੀ ਪਰ ਡਾਕਟਰ ਭਸੀਨ ਵਲੋਂ ਸਮੇਂ ਸਿਰ ਅਪ੍ਰੇਸ਼ਨ ਕੀਤੇ ਜਾਣ ਕਾਰਨ ਔਰਤ ਦੀ ਜਾਨ ਬਚਾ ਲਈ ਗਈ।