28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2025

ਕਾਰਗਿਲ ਵਿਜੇ ਦਿਵਸ 'ਤੇ PM ਨਰਿੰਦਰ ਮੋਦੀ ਵਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ

ਨਵੀਂ ਦਿੱਲੀ, 26 ਜੁਲਾਈ-ਕਾਰਗਿਲ ਵਿਜੇ ਦਿਵਸ 'ਤੇ PM ਨਰਿੰਦਰ ਮੋਦੀ ਵਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ...

Ad Position 21
No active advertisement
ਅਜੀਤ ਡੈਸਕ 26-07-2025

ਨਵੀਂ ਦਿੱਲੀ, 26 ਜੁਲਾਈ-ਕਾਰਗਿਲ ਵਿਜੇ ਦਿਵਸ 'ਤੇ PM ਨਰਿੰਦਰ ਮੋਦੀ ਵਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਤੇ ਕਿਹਾ ਕਿ ਕਾਰਗਿਲ ਵਿਜੇ ਦਿਵਸ ਸਾਡੇ ਸੈਨਿਕਾਂ ਦੀ ਬੇਮਿਸਾਲ ਹਿੰਮਤ ਦੀ ਯਾਦ ਦਿਵਾਉਂਦਾ ਹੈ। ਜੋ ਕਿ ਭਾਰਤੀ ਹਥਿਆਰਬੰਦ ਸੈਨਾਵਾਂ ਦੁਆਰਾ ਕਾਰਗਿਲ ਵਿਚ ਪਹਾੜਾਂ ਤੋਂ ਪਾਕਿਸਤਾਨੀ ਘੁਸਪੈਠੀਆਂ ਨੂੰ ਬਾਹਰ ਕੱਢਣ ਦੀ ਸਫਲਤਾ ਨੂੰ ਦਰਸਾਉਂਦਾ ਹੈ। ਕਾਰਗਿਲ ਵਿਜੇ ਦਿਵਸ ਹਰ ਸਾਲ 26 ਜੁਲਾਈ ਨੂੰ 1999 ਦੀ ਜੰਗ ਵਿਚ ਪਾਕਿਸਤਾਨ 'ਤੇ ਭਾਰਤ ਦੀ ਜਿੱਤ ਨੂੰ ਮਨਾਉਣ ਲਈ ਮਨਾਇਆ ਜਾਂਦਾ ਹੈ।

ਨਰਿੰਦਰ ਮੋਦੀ ਨੇ ਕਿਹਾ ਕਿ ਇਹ ਮੌਕਾ ਦੇਸ਼ ਨੂੰ ਆਪਣੇ ਸੈਨਿਕਾਂ ਦੀ ਬੇਮਿਸਾਲ ਹਿੰਮਤ ਅਤੇ ਬਹਾਦਰੀ ਦੀ ਯਾਦ ਦਿਵਾਉਂਦਾ ਹੈ ਜਿਨ੍ਹਾਂ ਨੇ ਦੇਸ਼ ਦੇ ਮਾਣ ਦੀ ਰੱਖਿਆ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ।
ਉਨ੍ਹਾਂ ਕਿਹਾ ਕਿ ਮਾਤ ਭੂਮੀ ਲਈ ਆਪਣੇ-ਆਪ ਨੂੰ ਕੁਰਬਾਨ ਕਰਨ ਦੀ ਉਨ੍ਹਾਂ ਦੀ ਭਾਵਨਾ ਹਰ ਪੀੜ੍ਹੀ ਨੂੰ ਪ੍ਰੇਰਿਤ ਕਰੇਗੀ।

ਪਾਕਿਸਤਾਨੀ ਫੌਜਾਂ ਨੇ ਕਸ਼ਮੀਰ ਅਤੇ ਲੱਦਾਖ ਵਿਚਕਾਰ ਆਵਾਜਾਈ ਸੰਪਰਕ ਨੂੰ ਤੋੜਨ ਦੇ ਉਦੇਸ਼ ਨਾਲ ਕਾਰਗਿਲ ਵਿਚ ਪਹਾੜਾਂ ਵਿਚ ਰਣਨੀਤਕ ਥਾਵਾਂ 'ਤੇ ਚੋਰੀ-ਛਿਪੇ ਕਬਜ਼ਾ ਕਰ ਲਿਆ ਸੀ। ਹਾਲਾਂਕਿ, ਭਾਰਤ ਨੇ ਉਨ੍ਹਾਂ ਨੂੰ ਕੱਢਣ ਲਈ 'ਆਪ੍ਰੇਸ਼ਨ ਵਿਜੇ' ਸ਼ੁਰੂ ਕੀਤਾ ਅਤੇ ਸਫਲਤਾ ਪ੍ਰਾਪਤ ਕੀਤੀ। 

 

Ad Position 22
No active advertisement
ਪਿਛਲੀ ਖ਼ਬਰ ਭੁਲੱਥ-ਕਰਤਾਰਪੁਰ ਸੜਕ 'ਤੇ ਪਲਟਿਆ ਮੱਕੀ ਦਾ ਭਰਿਆ ਟਰੱਕ ਅਗਲੀ ਖ਼ਬਰ ਕਾਰਗਿਲ ਵਿਜੇ ਦਿਵਸ 'ਤੇ ਚੀਫ ਆਫ ਆਰਮੀ ਤੇ ਚੀਫ ਡਿਫੈਂਸ ਸਟਾਫ ਵਲੋਂ ਸ਼ਹੀਦਾਂ ਦੀਆਂ ਸਮਾਰਕਾਂ 'ਤੇ ਸਲਾਮੀ ਦੇ ਕੇ ਸ਼ਰਧਾਂਜਲ...
Ad Position 24