24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2025

ਐਸਬੀਆਈ ਬਰਾਂਚ ਦੇ ਏਟੀਐਮ ਨੂੰ ਅਣਪਛਾਤੇ ਵਿਅਕਤੀਆਂ ਵਲੋਂ ਤੋੜਨ ਦੀ ਕੀਤੀ ਕੋਸ਼ਿਸ਼

ਪਾਤੜਾਂ (ਪਟਿਆਲਾ), 27 ਜੁਲਾਈ (ਗੁਰਇਕਬਾਲ ਸਿੰਘ ਖ਼ਾਲਸਾ) - ਪਾਤੜਾਂ ਸ਼ਹਿਰ ਦੀ ਜਾਖੜ ਰੋਡ ਉੱਤੇ ਖੁੱਲ੍ਹੀ ਹੋਈ ਐਸਬੀਆਈ ਦੀ ਮੁੱਖ ਬਰਾਂਚ ਦੇ ਵਿਚ ਸਵੇਰੇ ਕੋਈ ਪੌਣੇ ਕੁ ਚਾਰ ਵਜੇ ਕੁਝ ਅਣਪਛਾਤੇ...

Ad Position 21
No active advertisement
ਅਜੀਤ ਡੈਸਕ 27-07-2025

 ਪਾਤੜਾਂ (ਪਟਿਆਲਾ), 27 ਜੁਲਾਈ (ਗੁਰਇਕਬਾਲ ਸਿੰਘ ਖ਼ਾਲਸਾ) - ਪਾਤੜਾਂ ਸ਼ਹਿਰ ਦੀ ਜਾਖੜ ਰੋਡ ਉੱਤੇ ਖੁੱਲ੍ਹੀ ਹੋਈ ਐਸਬੀਆਈ ਦੀ ਮੁੱਖ ਬਰਾਂਚ ਦੇ ਵਿਚ ਸਵੇਰੇ ਕੋਈ ਪੌਣੇ ਕੁ ਚਾਰ ਵਜੇ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਬੈਂਕ ਦੇ ਬਾਹਰ ਲੱਗੇ ਏਟੀਐਮ ਨੂੰ ਕਟਰ ਨਾਲ ਕੱਟ ਕੇ ਉਸ ਵਿਚੋਂ ਕੈਸ਼ ਚੋਰੀ ਕਰਨ ਦੀ ਕੋਸ਼ਿਸ਼ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜ਼ਿਕਰਯੋਗ ਹੈ ਕਿ ਐਸਬੀਆਈ ਦੀ ਪਾਤੜਾਂ ਦੀ ਇਹ ਵੱਡੀ ਬਰਾਂਚ ਹੈ ਜਿੱਥੇ ਬੈਂਕ ਦੀ ਆਪਣੀ ਵੀ ਸੁਰੱਖਿਆ ਹਰ ਸਮੇਂ ਮੌਜੂਦ ਰਹਿੰਦੀ ਹੈ, ਪਰ ਇਸ ਦੇ ਬਾਵਜੂਦ ਵੀ ਇਹ ਘਟਨਾ ਵਾਪਰੀ ਹੈ, ਜਿਸ ਨੂੰ ਲੈ ਕੇ ਸ਼ਹਿਰ ਦੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਹੈ। ਇਸ ਸੰਬੰਧੀ ਪਾਤੜਾਂ ਸ਼ਹਿਰੀ ਚੌਂਕੀ ਦੇ ਇੰਚਾਰਜ ਕੁਲਬੀਰ ਸਿੰਘ ਨੇ ਦੱਸਿਆ ਕਿ ਇਹ ਇਸ ਮਾਮਲੇ ਦੀ ਪੜਤਾਲ ਜਾਰੀ ਹੈ । ਬੈਂਕ ਨਾਲ ਸੰਬੰਧਿਤ ਉੱਚ ਅਧਿਕਾਰੀਆਂ ਦੇ ਆਉਣ ਤੋਂ ਬਾਅਦ ਸੀਸੀਟੀਵੀ ਕੈਮਰੇ ਵੇਖ ਕੇ ਵਿਅਕਤੀਆਂ ਦੀ ਪਹਿਚਾਣ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਇਸ ਮਾਮਲੇ ਨੂੰ ਲੈ ਕੇ ਪੂਰੇ ਇਲਾਕੇ ਵਿਚ ਟੀਮਾਂ ਗਸ਼ਤ ਕਰ ਰਹੀਆਂ ਹਨ।

Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ ਕਰ ਰਹੇ ਨੇ 'ਮਨ ਕੀ ਬਾਤ' ਅਗਲੀ ਖ਼ਬਰ ਹਰਿਦੁਆਰ ਦੇ ਮਨਸਾ ਦੇਵੀ ਮੰਦਰ ਵਿਚ ਭਾਰੀ ਭੀੜ ਇਕੱਠੀ ਹੋਣ ਤੋਂ ਬਾਅਦ ਭਗਦੜ ਵਿਚ 6 ਮੌਤਾਂ
Ad Position 24