18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2025

ਪਿੰਡ ਨਾਨੋਵਾਲ ਕਲਾਂ 'ਚ ਘਰ ਵਿਚੋਂ ਲੱਖਾਂ ਦਾ ਸਾਮਾਨ ਚੋਰੀ

ਖਮਾਣੋਂ, 29 ਜੁਲਾਈ (ਮਨਮੋਹਣ ਸਿੰਘ ਕਲੇਰ)-ਪਿੰਡ ਨਾਨੋਵਾਲ ਕਲਾਂ ਵਿਖੇ ਬੀਤੀ ਰਾਤ ਪਿੰਡ ਤੋਂ...

Ad Position 21
No active advertisement
ਅਜੀਤ ਡੈਸਕ 29-07-2025

ਖਮਾਣੋਂ, 29 ਜੁਲਾਈ (ਮਨਮੋਹਣ ਸਿੰਘ ਕਲੇਰ)-ਪਿੰਡ ਨਾਨੋਵਾਲ ਕਲਾਂ ਵਿਖੇ ਬੀਤੀ ਰਾਤ ਪਿੰਡ ਤੋਂ ਬਾਹਰਵਾਰ ਬਣੇ ਘਰ ‘ਚ ਪਾੜ ਲਗਾ ਕੇ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰ ਲਿਆ ਗਿਆ। ਘਰ ਦੇ ਮਾਲਕ ਦਲਜਿੰਦਰ ਸਿੰਘ ਮੁਤਾਬਕ ਉਹ ਘਰ ‘ਚ ਆਪਣੀ ਪਤਨੀ ਸਮੇਤ ਰਹਿੰਦਾ ਹੈ। ਉਹ ਕੂਲਰ ਲਗਾ ਕੇ ਸੌਂ ਗਏ ਸਨ। ਇਸ ਦੌਰਾਨ ਚੋਰਾਂ ਨੇ ਘਰ ਵਿਚ ਇਕ ਕਮਰੇ ਦੀ ਕੰਧ ਨੂੰ ਬਾਹਰੋਂ ਪਾੜ ਲਗਾ ਕੇ ਅੰਦਰ ਦਾਖਲ ਹੋ ਕੇ ਅਲਮਾਰੀ ‘ਚੋਂ ਸੋਨੇ ਦੇ ਟੋਪਸ, ਦੋ ਘੜੀਆਂ, ਸੋਨੇ ਦੀ ਮੁੰਦਰੀ, ਦੋ ਮੋਬਾਇਲ ਚੋਰੀ ਕਰ ਲਏ, ਜਿਸ ਦਾ ਉਨ੍ਹਾਂ ਨੂੰ ਸਵੇਰੇ ਪਤਾ ਲੱਗਾ। ਦਲਜਿੰਦਰ ਮੁਤਾਬਕ ਚੋਰੀ ਹੋਇਆ ਸਾਮਾਨ ਇਕ ਲੱਖ ਰੁਪਏ ਤੋਂ ਜ਼ਿਆਦਾ ਕੀਮਤ ਦਾ ਹੈ। ਉਸ ਨੇ ਕਿਹਾ ਕਿ ਇਸ ਚੋਰੀ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ।

Ad Position 22
No active advertisement
ਪਿਛਲੀ ਖ਼ਬਰ ਲੌਂਗੋਵਾਲ ਵਿਖੇ ਲੱਖਾਂ ਦਾ ਸੋਨਾ ਤੇ ਨਕਦੀ ਚੋਰੀ ਅਗਲੀ ਖ਼ਬਰ ਹਥਿਆਰਬੰਦ ਲੁਟੇਰਿਆਂ ਵਲੋਂ ਮੋਟਰਸਾਈਕਲ ਚਾਲਕ ਨੂੰ ਲੁੱਟਣ ਦੀ ਕੋਸ਼ਿਸ਼, ਰੌਲਾ ਪੈਣ 'ਤੇ ਭੱਜੇ ਲੁਟੇਰੇ
Ad Position 24