14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2025

ਐਸ.ਈ.ਪੀ.ਓ ਮਨਜੀਤ ਸਿੰਘ ਬਣੇ ਬੀ.ਡੀ.ਪੀ.ਓ.

ਮਲੌਦ (ਖੰਨਾ), 30 ਜੁਲਾਈ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਪੇਂਡੂ ਬਲਾਕ ਤੇ ਵਿਕਾਸ ਅਫ਼ਸਰ ਦਫਤਰ ਮਲੌਦ ਵਿਖੇ...

Ad Position 21
No active advertisement
ਅਜੀਤ ਡੈਸਕ 30-07-2025

ਮਲੌਦ (ਖੰਨਾ), 30 ਜੁਲਾਈ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਪੇਂਡੂ ਬਲਾਕ ਤੇ ਵਿਕਾਸ ਅਫ਼ਸਰ ਦਫਤਰ ਮਲੌਦ ਵਿਖੇ ਬਤੌਰ ਐਸ.ਈ.ਪੀ.ਓ. ਦੀ ਅਸਾਮੀ 'ਤੇ ਸੇਵਾਵਾਂ ਨਿਭਾਉਣ ਵਾਲੇ ਮਨਜੀਤ ਸਿੰਘ ਪੰਜਾਬ ਸਰਕਾਰ ਵਲੋਂ ਤਰੱਕੀ ਦੇ ਕੇ ਬੀ.ਡੀ.ਪੀ.ਓ. ਬਣਾਏ ਗਏ। ਜ਼ਿਕਰਯੋਗ ਹੈ ਕਿ ਮਨਜੀਤ ਸਿੰਘ ਬਲਾਕ ਦਫ਼ਤਰ ਮਲੌਦ ਵਿਖੇ ਪਿਛਲੇ ਲੰਮੇ ਸਮੇਂ ਤੋਂ ਸੇਵਾਵਾਂ ਨਿਭਾਅ ਰਹੇ ਹਨ ਜੋ ਕਿ ਇਕ ਇਮਾਨਦਾਰ ਤੇ ਮਿਹਨਤੀ ਅਧਿਕਾਰੀ ਵਜੋਂ ਜਾਣੇ ਜਾਂਦੇ ਹਨ ਜਿਨ੍ਹਾਂ ਦਾ ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਵਿਚ ਕਾਫੀ ਮਾਣ ਸਤਿਕਾਰ ਹੈ। ਮਨਜੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਅਹਿਮ ਅਹੁਦੇ 'ਤੇ ਪਦਉਨਤ ਕਰਕੇ ਜੋ ਜ਼ਿੰਮੇਵਾਰੀ ਦਿੱਤੀ ਗਈ ਹੈ, ਉਸ ਨੂੰ ਭਵਿੱਖ ਵਿਚ ਬੜੀ ਇਮਾਨਦਾਰੀ ਨਾਲ ਨਿਭਾਇਆ ਜਾਵੇਗਾ ਤਾਂ ਜੋ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪਿੰਡਾਂ ਦੇ ਵਿਕਾਸ-ਕਾਰਜ ਬਹੁਪੱਖੀ ਤਰੀਕੇ ਨਾਲ ਕਰਵਾਏ ਜਾ ਸਕਣ। 

Ad Position 22
No active advertisement
ਪਿਛਲੀ ਖ਼ਬਰ ਐਸ.ਬੀ.ਆਈ. ਬੈਂਕ 'ਚੋਂ ਕਰੋੜਾਂ ਦੀ ਠੱਗੀ ਮਾਰ ਕੇ ਭੱਜਣ ਵਾਲਾ ਮਥੁਰਾ ਤੋਂ ਗ੍ਰਿਫਤਾਰ ਅਗਲੀ ਖ਼ਬਰ ਸੜਕ ਸੁਰੱਖਿਆ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ- ਵਧੀਕ ਡਿਪਟੀ ਕਮਿਸ਼ਨਰ
Ad Position 24