14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2025

ਦਿਹਾਤੀ ਇਲਾਕੇ 'ਚ ਚੋਰਾਂ ਨੇ ਇਕੋ ਰਾਤ 2 ਘਰਾਂ 'ਚ ਕੀਤੀ ਚੋਰੀ

ਜੈਂਤੀਪੁਰ, ਚਵਿੰਡਾ ਦੇਵੀ, 30 ਜੁਲਾਈ (ਭੁਪਿੰਦਰ ਸਿੰਘ ਗਿੱਲ, ਸਤਪਾਲ ਸਿੰਘ ਢੱਡੇ)-ਥਾਣਾ ਕੱਥੂਨੰਗਲ ਅਧੀਨ ਪੈਂਦੀ ਪੁਲਿਸ...

Ad Position 21
No active advertisement
ਅਜੀਤ ਡੈਸਕ 30-07-2025

ਜੈਂਤੀਪੁਰ, ਚਵਿੰਡਾ ਦੇਵੀ, 30 ਜੁਲਾਈ (ਭੁਪਿੰਦਰ ਸਿੰਘ ਗਿੱਲ, ਸਤਪਾਲ ਸਿੰਘ ਢੱਡੇ)-ਥਾਣਾ ਕੱਥੂਨੰਗਲ ਅਧੀਨ ਪੈਂਦੀ ਪੁਲਿਸ ਚੌਕੀ ਚਵਿੰਡਾ ਦੇਵੀ ਦੀ ਹਦੂਦ ਅਧੀਨ ਪੈਂਦੇ ਨੇੜਲੇ ਪਿੰਡਾਂ ਵਿਚੋਂ ਚੋਰ ਗਰੋਹ ਵਲੋਂ ਇਕੋ ਰਾਤ  ਕੁਝ ਘਰਾਂ ਵਿਚੋਂ ਨਕਦੀ, ਸੋਨੇ ਦੇ ਗਹਿਣੇ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰਕੇ ਹੱਥ ਸਾਫ ਕੀਤਾ ਗਿਆ। ਦੱਸਣਯੋਗ ਹੈ ਕਿ ਥਾਣਾ ਕੱਥੂਨੰਗਲ ਅਧੀਨ ਆਉਂਦੇ ਵੱਖ-ਵੱਖ ਡੇਰਿਆਂ ਦੇ ਘਰਾਂ ਨੂੰ ਚੋਰ ਗਰੋਹ ਨੇ ਬੇਖੌਫ ਹੋ ਕੇ ਨਿਸ਼ਾਨਾ ਬਣਾਇਆ ਅਤੇ ਦੇਰ ਰਾਤ 1 ਤੋਂ 2.30 ਵਜੇ ਤੱਕ ਚੋਰੀਆਂ ਕੀਤੀਆਂ। ਉਥੇ ਪਿੰਡ ਚੋਗਾਵਾਂ ਦੇ ਰਣਜੀਤ ਸਿੰਘ ਰੰਧਾਵਾ ਦਾ ਘਰ ਵੀ ਨਹੀਂ ਬਖਸ਼ਿਆ ਤੇ ਉਸਦੇ ਘਰੋਂ ਵੀ ਚੋਰਾਂ ਨੇ ਚੋਰੀ ਕਰਨ ਤੋਂ ਗੁਰੇਜ਼ ਨਹੀਂ ਕੀਤਾ। ਪਿੰਡ ਚੋਗਾਵਾਂ ਦੇ ਵਸਨੀਕ ਪ੍ਰੇਮ ਸਿੰਘ ਦੇ ਪਰਿਵਾਰ ਨੇ ਦੱਸਿਆ ਕਿ ਰਾਤ ਨੂੰ ਚੋਰ ਘਰ ਦੀ ਕੰਧ ਟੱਪ ਕੇ ਅੰਦਰ ਦਾਖਲ ਹੋਏ ਅਤੇ ਰਸੋਈ ਦੀ ਖਿੜਕੀ ਨੂੰ ਤੋੜ ਕੇ ਘਰ ਅੰਦਰ ਵੜ ਗਏ। ਸਾਡੇ ਘਰ ਵਿਚੋਂ ਇਕ ਅਲਮਾਰੀ ਵਿਚੋਂ ਕਰੀਬ ਪੰਜ ਤੋਲੇ ਸੋਨਾ ਅਤੇ 20 ਹਜ਼ਾਰ ਦੇ ਕਰੀਬ ਨਕਦੀ ਚੋਰੀ ਕਰਕੇ ਲੈ ਗਏ। ਰਣਜੀਤ ਸਿੰਘ ਰੰਧਾਵਾ ਦੇ ਪਰਿਵਾਰ ਨੇ ਦੱਸਿਆ ਕਿ ਅਸੀਂ ਦੂਜੇ ਕਮਰੇ ਵਿਚ ਸੁੱਤੇ ਹੋਏ ਸੀ ਤੇ ਚੋਰ ਗੇਟ ਟੱਪ ਕੇ ਅੰਦਰ ਦਾਖਲ ਹੋ ਗਏ। 

Ad Position 22
No active advertisement
ਪਿਛਲੀ ਖ਼ਬਰ ਜਥੇਦਾਰ ਗੁਰਬਿੰਦਰ ਸਿੰਘ ਜੌਲੀ ਕਾਲਾ ਅਫਗਾਨਾ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਮਾਝਾ ਜ਼ੋਨ ਦਾ ਪ੍ਰਧਾਨ ਥਾਪਿਆ ਅਗਲੀ ਖ਼ਬਰ ਬੀ.ਐਸ.ਐਫ. ਨੇ ਇਕ ਭਾਰਤ ਸ੍ਰੇਸ਼ਟ ਭਾਰਤ ਪ੍ਰੋਗਰਾਮ ਤਹਿਤ ਕੱਢੀ ਰੈਲੀ
Ad Position 24