13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2025

ਮਹਿਲਾ ਨੇ ਆਪਣੇ 3 ਸਾਲਾ ਬੱਚੇ ਸਮੇਤ ਅੱਗ ਲਗਾ ਕੇ ਕੀਤੀ ਖੁਦਕੁਸ਼ੀ

ਕਾਲਾ ਸੰਘਿਆਂ, (ਕਪੂਰਥਲਾ), 31 ਜੁਲਾਈ (ਬਲਜੀਤ ਸਿੰਘ ਸੰਘਾ)- ਸਥਾਨਕ ਕਸਬੇ ’ਚ ਟਾਂਵੀ ਸਾਹਿਬ ਰੋਡ ’ਤੇ ਸਥਿਤ ਇਕ ਘਰ ਵਿਖੇ ਵਿਆਹੁਤਾ ਵਲੋਂ ਅੱਗ ਲਗਾ ਕੇ ਆਪਣੀ.....

Ad Position 21
No active advertisement
ਅਜੀਤ ਡੈਸਕ 31-07-2025

ਕਾਲਾ ਸੰਘਿਆਂ, (ਕਪੂਰਥਲਾ), 31 ਜੁਲਾਈ (ਬਲਜੀਤ ਸਿੰਘ ਸੰਘਾ)- ਸਥਾਨਕ ਕਸਬੇ ’ਚ ਟਾਂਵੀ ਸਾਹਿਬ ਰੋਡ ’ਤੇ ਸਥਿਤ ਇਕ ਘਰ ਵਿਖੇ ਵਿਆਹੁਤਾ ਵਲੋਂ ਅੱਗ ਲਗਾ ਕੇ ਆਪਣੀ ਅਤੇ 3 ਸਾਲਾ ਦੇ ਬੱਚੇ ਦੀ ਜੀਵਨ ਲੀਲਾ ਸਮਾਪਤ ਕਰ ਲਏ ਜਾਣ ਦਾ ਅਤਿ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ ’ਤੇ ਪੁੱਜ ਕੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪ੍ਰੀਤੀ (ਉਮਰ 26 ਸਾਲ) ਪਤਨੀ ਤਰਲੋਚਨ ਸਿੰਘ ਉਰਫ਼ ਸਨੀ, ਜੋ ਕਿ ਘਰ ਦੇ ਉੱਪਰ ਬਣੇ ਕਮਰੇ ਵਿਚ ਆਪਣੇ 3 ਸਾਲਾ ਬੱਚੇ ਪਰਵਿੰਦਰ ਸਿੰਘ ਨਾਲ ਰਹਿ ਰਹੀ ਸੀ ਅਤੇ ਉਸ ਦਾ ਪਤੀ ਕਰੀਬ 2 ਸਾਲ ਤੋਂ ਦੁਬਈ ਗਿਆ ਹੋਇਆ ਹੈ, ਅੱਜ ਬਾਅਦ ਦੁਪਹਿਰ ਪ੍ਰੀਤੀ ਨੇ ਆਪਣੇ ਬੱਚੇ ਨਾਲ ਖੁਦ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਜਿਸ ਦੌਰਾਨ ਪ੍ਰੀਤੀ ਦੀ ਮੌਕੇ ’ਤੇ ਮੌਤ ਹੋ ਗਈ ਜਦਕਿ ਬੱਚੇ ਦੀ ਨਿੱਜੀ ਹਸਪਤਾਲ ਪੁੱਜ ਕੇ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਣ ’ਤੇ ਚੌਂਕੀ ਇੰਚਾਰਜ ਕਾਲਾ ਸੰਘਿਆਂ ਏ.ਐਸ.ਆਈ. ਅਮਰਜੀਤ ਸਿੰਘ ਨੇ ਮੌਕੇ ’ਤੇ ਆ ਕੇ ਪੜਤਾਲ ਸ਼ੁਰੂ ਕੀਤੀ, ਉਪਰੰਤ ਥਾਣਾ ਸਦਰ ਕਪੂਰਥਲਾ ਦੇ ਥਾਣਾ ਮੁਖੀ ਪ੍ਰਭਜੋਤ ਕੌਰ ਵੀ ਮੌਕੇ ’ਤੇ ਪਹੁੰਚੇ।

Ad Position 22
No active advertisement
ਪਿਛਲੀ ਖ਼ਬਰ 5 ਲੱਖ ਦੀ ਰਿਸ਼ਵਤ ਲੈਣ ਵਾਲੀ ਮਹਿਲਾ ਇੰਸਪੈਕਟਰ ਭਗੌੜੀ ਐਲਾਨ ਅਗਲੀ ਖ਼ਬਰ ਪੰਜਾਬੀ ਨੌਜਵਾਨ ਨਿਊਜੀਲੈਂਡ ਪੁਲਿਸ ਫੋਰਸ ’ਚ ਹੋਇਆ ਭਰਤੀ
Ad Position 24