10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2025

ਆਜ਼ਾਦੀ ਦਿਹਾੜੇ 'ਤੇ ਸੀ.ਐਮ. ਮਾਨ ਫਰੀਦਕੋਟ 'ਚ ਲਹਿਰਾਉਣਗੇ ਤਿਰੰਗਾ

ਚੰਡੀਗੜ੍ਹ, 1 ਅਗਸਤ-ਆਜ਼ਾਦੀ ਦਿਹਾੜੇ 'ਤੇ ਸੀ.ਐਮ. ਮਾਨ ਫਰੀਦਕੋਟ ਵਿਖੇ ਤਿਰੰਗਾ...

Ad Position 21
No active advertisement
ਅਜੀਤ ਡੈਸਕ 01-08-2025

ਚੰਡੀਗੜ੍ਹ, 1 ਅਗਸਤ-ਆਜ਼ਾਦੀ ਦਿਹਾੜੇ 'ਤੇ ਸੀ.ਐਮ. ਮਾਨ ਫਰੀਦਕੋਟ ਵਿਖੇ ਤਿਰੰਗਾ ਲਹਿਰਾਉਣਗੇ। ਪੰਜਾਬ ਰਾਜ ਦੀ ਸਮੂਹ ਡਵੀਜ਼ਨਾਂ, ਸਮੂਹ ਡੀ.ਸੀਜ਼ ਤੇ ਸਮੂਹ ਉਪ-ਮੰਡਲ ਮੈਜਿਸਟਰੇਟ ਨੂੰ ਆਜ਼ਾਦੀ ਦਿਹਾੜੇ ਸੰਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਪੰਜਾਬ ਵਿੱਚ ਆਜ਼ਾਦੀ ਦਿਵਸ 'ਤੇ ਤਿਰੰਗਾ ਲਹਿਰਾਉਣ ਲਈ ਸੂਚੀ ਜਾਰੀ ਕੀਤੀ ਹੈ। ਮੁੱਖ ਮੰਤਰੀ ਮਾਨ ਫਰੀਦਕੋਟ ਵਿੱਚ ਤਿਰੰਗਾ ਲਹਿਰਾਉਣਗੇ ਅਤੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੋਢ ਜਲੰਧਰ ਵਿੱਚ ਤਿਰੰਗਾ ਲਹਿਰਾਉਣਗੇ

ਸਰਕਾਰ ਨੇ 15 ਅਗਸਤ ਆਜ਼ਾਦੀ ਦਿਵਸ 'ਤੇ ਤਿਰੰਗਾ ਲਹਿਰਾਉਣ ਲਈ ਸੂਚੀ ਜਾਰੀ ਕੀਤੀ ਹੈ। ਜਾਰੀ ਕੀਤੀ ਗਈ ਸੂਚੀ ਅਨੁਸਾਰ ਮੁੱਖ ਮੰਤਰੀ ਮਾਨ ਆਜ਼ਾਦੀ ਦਿਵਸ 'ਤੇ ਫਰੀਦਕੋਟ ਵਿੱਚ ਤਿਰੰਗਾ ਲਹਿਰਾਉਣਗੇ। ਜਾਰੀ ਕੀਤੀ ਗਈ ਸੂਚੀ ਅਨੁਸਾਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ 18 ਆਗੂ ਤਿਰੰਗਾ ਲਹਿਰਾਉਣਗੇ।

ਇਸ ਸਬੰਧੀ ਪੰਜਾਬ ਰਾਜ ਦੀਆਂ ਸਾਰੀਆਂ ਡਿਵੀਜ਼ਨਾਂ, ਸਾਰੇ ਡੀਸੀ ਅਤੇ ਸਾਰੇ ਸਬ-ਡਵੀਜ਼ਨਲ ਮੈਜਿਸਟ੍ਰੇਟਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਸਪੀਕਰ ਕੁਲਤਾਰ ਸੰਧਾਵਾ ਫਿਰੋਜ਼ਪੁਰ ਵਿੱਚ, ਡਿਪਟੀ ਸਪੀਕਰ ਜੈ ਕਿਸ਼ਨ ਰੋੜੀ ਫਾਜ਼ਿਲਕਾ ਵਿੱਚ, ਵਿੱਤ ਮੰਤਰੀ ਹਰਪਾਲ ਚੀਮਾ ਰੂਪਨਗਰ ਵਿੱਚ। ਜਲੰਧਰ ਦੇ ਕੈਬਨਿਟ ਮੰਤਰੀ ਮਹਿੰਦਰ ਭਗਤ ਹੁਸ਼ਿਆਰਪੁਰ ਵਿੱਚ ਤਿਰੰਗਾ ਲਹਿਰਾਉਣਗੇ ਅਤੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੋਢ ਜਲੰਧਰ ਵਿੱਚ ਤਿਰੰਗਾ ਲਹਿਰਾਉਣਗੇ।

 

Ad Position 22
No active advertisement
ਪਿਛਲੀ ਖ਼ਬਰ ਸਰਕਾਰ ਨੇ 'ਵਨ ਟਾਈਮ ਸੈਟਲਮੈਂਟ' ਸਕੀਮ ਦੀ ਮਿਆਦ ਵਧਾਈ ਅਗਲੀ ਖ਼ਬਰ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਪੰਜਾਬ ਸਰਕਾਰ ਵਲੋਂ ਸਕੂਲੀ ਸਿਲੇਬਸ ਦੀ ਸ਼ੁਰੂਆਤ
Ad Position 24