10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2025

ਫੁੱਟਬਾਲਰ ਮੈਸੀ ਆਉਣਗੇ ਭਾਰਤ

ਨਵੀਂ ਦਿੱਲੀ, 1 ਅਗਸਤ (ਇੰਟ)-ਅਰਜਨਟੀਨਾ ਦੇ ਸਟਾਰ ਫੁੱਟਬਾਲਰ ਲਿਓਨਲ ਮੈਸੀ ਦਸੰਬਰ 'ਚ ਭਾਰਤ ਆਉਣਗੇ | ਮੈਸੀ 14 ਸਾਲਾਂ ਦੇ ਲੰਬੇ ਸਮੇਂ ਬਾਅਦ ਭਾਰਤ ਆ ਰਹੇ ਹਨ | ਉਹ 13 ਤੋਂ 15 ਦਸੰਬਰ ਤੱਕ ਭਾਰਤ 'ਚ ਰਹਿਣਗੇ ਅਤੇ ਕੁੱਲ ਤਿੰਨ ਸ਼ਹਿਰਾਂ ਦਾ ਦੌਰਾ ਕਰਨਗੇ | ਰਿਪੋਰਟਾਂ ਅਨੁਸਾਰ, ਮੈਸੀ 13 ਤੋਂ 15 ਦਸੰਬਰ ਤੱਕ ਕੋਲਕਾਤਾ, ਦਿੱਲੀ ਅਤੇ ਮੁੰਬਈ ਦਾ ਦੌਰਾ ਕਰਨਗੇ | ਉਹ 14 ਦਸੰਬਰ ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਇਕ...

Ad Position 21
No active advertisement
ਅਜੀਤ ਡੈਸਕ 01-08-2025

3 ਸ਼ਹਿਰਾਂ ਦਾ ਕਰਨਗੇ ਦੌਰਾ
ਨਵੀਂ ਦਿੱਲੀ, 1 ਅਗਸਤ (ਇੰਟ)-ਅਰਜਨਟੀਨਾ ਦੇ ਸਟਾਰ ਫੁੱਟਬਾਲਰ ਲਿਓਨਲ ਮੈਸੀ ਦਸੰਬਰ 'ਚ ਭਾਰਤ ਆਉਣਗੇ | ਮੈਸੀ 14 ਸਾਲਾਂ ਦੇ ਲੰਬੇ ਸਮੇਂ ਬਾਅਦ ਭਾਰਤ ਆ ਰਹੇ ਹਨ | ਉਹ 13 ਤੋਂ 15 ਦਸੰਬਰ ਤੱਕ ਭਾਰਤ 'ਚ ਰਹਿਣਗੇ ਅਤੇ ਕੁੱਲ ਤਿੰਨ ਸ਼ਹਿਰਾਂ ਦਾ ਦੌਰਾ ਕਰਨਗੇ | ਰਿਪੋਰਟਾਂ ਅਨੁਸਾਰ, ਮੈਸੀ 13 ਤੋਂ 15 ਦਸੰਬਰ ਤੱਕ ਕੋਲਕਾਤਾ, ਦਿੱਲੀ ਅਤੇ ਮੁੰਬਈ ਦਾ ਦੌਰਾ ਕਰਨਗੇ | ਉਹ 14 ਦਸੰਬਰ ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਇਕ ਪ੍ਰੋਗਰਾਮ 'ਚ ਵੀ ਸ਼ਾਮਲ ਹੋਣਗੇ | ਮੁੰਬਈ ਕਿ੍ਕਟ ਐਸੋਸੀਏਸ਼ਨ (ਐਮ.ਸੀ.ਏ.) ਦੇ ਇਕ ਸੂਤਰ ਨੇ ਦੱਸਿਆ ਕਿ ਕੁਝ ਕਿ੍ਕਟਰ ਵੀ ਇਸ ਪ੍ਰੋਗਰਾਮ 'ਚ ਸ਼ਾਮਲ ਹੋਣਗੇ | ਇਸ ਤੋਂ ਇਲਾਵਾ, ਮੈਸੀ ਕੋਲਕਾਤਾ ਦਾ ਵੀ ਦੌਰਾ ਕਰਨਗੇ ਤੇ ਉੱਥੇ ਈਡਨ ਗਾਰਡਨ 'ਚ ਉਨ੍ਹਾਂ ਨੂੰ ਸਨਮਾਨਿਤ ਕੀਤਾ ਜਾਵੇਗਾ | ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੀ ਇਸ ਪ੍ਰੋਗਰਾਮ 'ਚ ਸ਼ਾਮਲ ਹੋ ਸਕਦੇ ਹਨ | ਮੈਸੀ ਕੋਲਕਾਤਾ 'ਚ ਬੱਚਿਆਂ ਲਈ ਇਕ ਫੁੱਟਬਾਲ ਵਰਕਸ਼ਾਪ ਵੀ ਰੱਖੀ ਗਈ ਹੈ ਅਤੇ ਉਹ ਇਕ ਫੁੱਟਬਾਲ ਕਲੀਨਿਕ ਵੀ ਲਾਂਚ ਕਰਨਗੇ |

Ad Position 22
No active advertisement
ਪਿਛਲੀ ਖ਼ਬਰ ਬੁਮਰਾਹ ਨੂੰ ਰੱਖਿਆ ਟੀਮ ਤੋਂ ਬਾਹਰ ਅਗਲੀ ਖ਼ਬਰ ਓਵਲ ਟੈਸਟ ਦਾ ਦੂਜਾ ਦਿਨ ਰਿਹਾ ਭਾਰਤ ਦੇ ਨਾਂਅ
Ad Position 24