06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2025

ਪੰਜਾਬ ਦੇ ਵਕੀਲਾਂ ਦੀ ਹੜਤਾਲ ਭਲਕੇ

ਸਮਾਣਾ (ਪਟਿਆਲਾ), 3 ਅਗਸਤ (ਸਾਹਿਬ ਸਿੰਘ)- ਸ੍ਰੀ ਅੰਮ੍ਰਿਤਸਰ ਦੀ ਬਾਰ ਐਸੋਸੀਏਸ਼ਨ ਦੇ ਸੀਨੀਅਰ ਵਕੀਲ ਲਖਵਿੰਦਰ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ ਕੀਤੇ ਜਾਣ ਵਿਰੁੱਧ ਰੋਸ ਵਜੋਂ ਪੰਜਾਬ ...

Ad Position 21
No active advertisement
ਅਜੀਤ ਡੈਸਕ 03-08-2025

ਸਮਾਣਾ (ਪਟਿਆਲਾ), 3 ਅਗਸਤ (ਸਾਹਿਬ ਸਿੰਘ)- ਸ੍ਰੀ ਅੰਮ੍ਰਿਤਸਰ ਦੀ ਬਾਰ ਐਸੋਸੀਏਸ਼ਨ ਦੇ ਸੀਨੀਅਰ ਵਕੀਲ ਲਖਵਿੰਦਰ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ ਕੀਤੇ ਜਾਣ ਵਿਰੁੱਧ ਰੋਸ ਵਜੋਂ ਪੰਜਾਬ ਭਰ ਦੇ ਵਕੀਲ ਭਲਕੇ 4 ਅਗਸਤ ਨੂੰ ਹੜਤਾਲ ਕਰਨਗੇ। ਹੜਤਾਲ ਦਾ ਸੱਦਾ ਸ੍ਰੀ ਅੰਮ੍ਰਿਤਸਰ ਦੀ ਬਾਰ ਐਸੋਸੀਏਸ਼ਨ ਨੇ ਦਿੱਤਾ ਹੈ। ਪੰਜਾਬ ਭਰ ਦੇ ਵਕੀਲਾਂ 'ਚ ਘਟਨਾ ਸੰਬੰਧੀ ਭਾਰੀ ਰੋਸ ਵੇਖਣ ਨੂੰ ਮਿਲ ਰਿਹਾ ਹੈ। ਪਟਿਆਲਾ , ਲੁਧਿਆਣਾ, ਜਲੰਧਰ ਸਮੇਤ ਪੰਜਾਬ ਦੀਆਂ ਜ਼ਿਲ੍ਹਾ ਅਤੇ ਉਪ ਮੰਡਲ ਬਾਰ ਐਸੋਸੀਏਸ਼ਨਾਂ ਵਕੀਲਾਂ ਨੇ ਹੱਤਿਆ ਦੀ ਸਖ਼ਤ ਨਿੰਦਿਆ ਕਰਦਿਆਂ 4 ਅਗਸਤ ਨੂੰ ' ਕੰਮ ਨਹੀਂ ' ਦੇ ਮਤੇ ਪਾਸ ਕੀਤੇ ਹਨ।

Ad Position 22
No active advertisement
ਪਿਛਲੀ ਖ਼ਬਰ ਆਜ਼ਮ ਦਾਰਾ ਟਰੇਡ ਵਿੰਗ ਦੇ ਜ਼ਿਲ੍ਹਾ ਇੰਚਾਰਜ ਨਿਯੁਕਤ ਅਗਲੀ ਖ਼ਬਰ ਭਾਰਤ ਬਨਾਮ ਇੰਗਲੈਂਡ 5ਵਾਂ ਟੈਸਟ ਦਿਨ 4 -ਭਾਰਤ ਨੂੰ ਮਿਲੀ ਚੌਥੀ ਸਫਲਤਾ, ਹੈਰੀ ਬਰੂਕ 111 ਦੌੜਾਂ ਬਣਾ ਕੇ ਆਊਟ ਹੋਏ
Ad Position 24