06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2025

ਸ਼ੋਨ ਗਾਂਗੁਲੀ ਵਿਸ਼ਵ ਤੈਰਾਕੀ ਚੈਂਪੀਅਨਸ਼ਿਪ 'ਚੋਂ ਹੋਏ ਬਾਹਰ

ਸਿੰਗਾਪੁਰ, 3 ਅਗਸਤ (ਇੰਟ)-ਤੈਰਾਕੀ ਵਿਸ਼ਵ ਚੈਂਪੀਅਨਸ਼ਿਪ ਸਿੰਗਾਪੁਰ 'ਚ ਪੁਰਸ਼ਾਂ ਦੀ 400 ਮੀਟਰ ਵਿਅਕਤੀਗਤ ਮੈਡਲੇ 'ਚ ਸ਼ੋਨ ਗਾਂਗੁਲੀ ਦੇ 28ਵੇਂ ਸਥਾਨ ਨਾਲ ਭਾਰਤ ਦੀ ਇਸ ਇਵੇਂਟ 'ਚ ਆਪਣੀ ਮੁਹਿੰਮ ਖਤਮ ਹੋ ਗਈ | 20 ਸਾਲਾ ਤੈਰਾਕੀ ਖਿਡਾਰੀ ਨੇ 4:30.40 ਸਕਿੰਟ ਦਾ ਸਮਾਂ ਕੱਢਿਆ ਤੇ ਉਹ ਅੱਠ-ਪੁਰਸ਼ਾਂ ਦੇ ਫਾਈਨਲ 'ਚ ਜਗ੍ਹਾ ਬਣਾਉਣ 'ਚ ਅਸਫਲ ਰਿਹਾ | ਇਹ ਕੋਸ਼ਿਸ਼ ਉਸਦੇ 4:24.64 ਸਕਿੰਟ ਦੇ 'ਸਰਬੋਤਮ ਭਾਰਤੀ ਸਮੇਂ' ਤੋਂ ਕਾਫੀ ਘੱਟ ਸੀ ਜੋ ਉਸਨੇ...

Ad Position 21
No active advertisement
ਅਜੀਤ ਡੈਸਕ 03-08-2025

ਸਿੰਗਾਪੁਰ, 3 ਅਗਸਤ (ਇੰਟ)-ਤੈਰਾਕੀ ਵਿਸ਼ਵ ਚੈਂਪੀਅਨਸ਼ਿਪ ਸਿੰਗਾਪੁਰ 'ਚ ਪੁਰਸ਼ਾਂ ਦੀ 400 ਮੀਟਰ ਵਿਅਕਤੀਗਤ ਮੈਡਲੇ 'ਚ ਸ਼ੋਨ ਗਾਂਗੁਲੀ ਦੇ 28ਵੇਂ ਸਥਾਨ ਨਾਲ ਭਾਰਤ ਦੀ ਇਸ ਇਵੇਂਟ 'ਚ ਆਪਣੀ ਮੁਹਿੰਮ ਖਤਮ ਹੋ ਗਈ | 20 ਸਾਲਾ ਤੈਰਾਕੀ ਖਿਡਾਰੀ ਨੇ 4:30.40 ਸਕਿੰਟ ਦਾ ਸਮਾਂ ਕੱਢਿਆ ਤੇ ਉਹ ਅੱਠ-ਪੁਰਸ਼ਾਂ ਦੇ ਫਾਈਨਲ 'ਚ ਜਗ੍ਹਾ ਬਣਾਉਣ 'ਚ ਅਸਫਲ ਰਿਹਾ | ਇਹ ਕੋਸ਼ਿਸ਼ ਉਸਦੇ 4:24.64 ਸਕਿੰਟ ਦੇ 'ਸਰਬੋਤਮ ਭਾਰਤੀ ਸਮੇਂ' ਤੋਂ ਕਾਫੀ ਘੱਟ ਸੀ ਜੋ ਉਸਨੇ ਜੂਨ 'ਚ ਰਾਸ਼ਟਰੀ ਮੁਕਾਬਲਿਆਂ 'ਚ ਸੋਨ ਤਗਮਾ ਜਿੱਤਣ ਦੇ ਸੁਫਨੇ 'ਤੇ ਤੈਅ ਕੀਤਾ ਸੀ | ਜ਼ਿਕਰਯੋਗ ਹੈ ਕਿ ਭਾਰਤੀ ਤੈਰਾਕਾਂ ਨੇ ਵਿਸ਼ਵ ਮੁਕਾਬਲੇ 'ਚ ਇਕ ਨਿਰਾਸ਼ਾਜਨਕ ਖੇਡ ਦਾ ਸਾਹਮਣਾ ਕੀਤਾ ਜਿਸ 'ਚ ਉਨ੍ਹਾਂ 'ਚੋਂ ਕੋਈ ਵੀ ਆਪਣੀ ਪ੍ਰਦਰਸ਼ਨ ਤੋਂ ਪਾਰ ਨਹੀਂ ਹੋ ਸਕਿਆ ਜਾਂ ਆਪਣੇ ਨਿੱਜੀ ਸਰਵੋਤਮ ਸਮੇਂ 'ਚ ਵੀ ਸੁਧਾਰ ਨਹੀਂ ਕਰ ਸਕਿਆ |

Ad Position 22
No active advertisement
ਪਿਛਲੀ ਖ਼ਬਰ ਟੀ-20 ਮੈਚ 'ਚ ਵੈਸਟ ਇੰਡੀਜ਼ ਦੀ ਪਾਕਿਸਤਾਨ 'ਤੇ ਰੋਮਾਂਚਕ ਜਿੱਤ ਅਗਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ ਨੇ ਕਾਂਡਲਾ ਵਿਖੇ 'ਮੇਕ-ਇਨ-ਇੰਡੀਆ' ਗ੍ਰੀਨ ਹਾਈਡ੍ਰੋਜਨ ਪਲਾਂਟ ਦੇ ਚਾਲੂ ਹੋਣ ਦੀ ਕੀਤੀ ਸ਼ਲਾਘਾ
Ad Position 24