06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2025

ਰੂਸ 'ਚ 600 ਸਾਲਾਂ ਬਾਅਦ ਫਟਿਆ ਇਕ ਜਵਾਲਾਮੁਖੀ, ਭੁਚਾਲ ਹੋ ਸਕਦੈ ਕਾਰਨ

ਮਾਸਕੋ, 3 ਅਗਸਤ (ਇੰਟ)-ਰੂਸ ਦੇ ਕਮਚਟਕਾ 'ਚ ਸਥਿਤ ਕ੍ਰੈਸ਼ੇਨਿਨੀਕੋਵ ਜਵਾਲਾਮੁਖੀ ਕਰੀਬ 600 ਸਾਲਾਂ ਬਾਅਦ ਫਟਿਆ | ਰੂਸ ਦੀ ਸਮਾਚਾਰ ਏਜੰਸੀ ਤੇ ਵਿਗਿਆਨੀਆਂ ਦੀ ਰਿਪੋਰਟ ਅਨੁਸਾਰ ਇਸਦਾ ਫੱਟਣਾ ਪਿਛਲੇ ਹਫ਼ਤੇ ਰੂਸ ਦੇ ਦੂਰ ਪੂਰਬ ਨੂੰ ਹਿਲਾ ਦੇਣ ਵਾਲੇ ਵੱਡੇ ਭੁਚਾਲ ਨਾਲ ਜੁੜਿਆ ਹੋ ਸਕਦਾ ਹੈ | ਕਾਮਚਟਕਾ ਜਵਾਲਾਮੁਖੀ ਫਟਣ ਸੰਬੰਧੀ ਗਠਿਟ ਪ੍ਰਤੀਕਿਰਿਆ ਟੀਮ ਦੀ ਮੁਖੀ ਓਲਗਾ ਗਿਰੀਨਾ ਨੇ ਕਿਹਾ ਕਿ ਕ੍ਰੈਸ਼ੇਨਿਨੀਕੋਵ ਦਾ ਆਖਰੀ ਲਾਵਾ ਨਿਕਾਸ ਕਰੀਬ...

Ad Position 21
No active advertisement
ਅਜੀਤ ਡੈਸਕ 03-08-2025

ਮਾਸਕੋ, 3 ਅਗਸਤ (ਇੰਟ)-ਰੂਸ ਦੇ ਕਮਚਟਕਾ 'ਚ ਸਥਿਤ ਕ੍ਰੈਸ਼ੇਨਿਨੀਕੋਵ ਜਵਾਲਾਮੁਖੀ ਕਰੀਬ 600 ਸਾਲਾਂ ਬਾਅਦ ਫਟਿਆ | ਰੂਸ ਦੀ ਸਮਾਚਾਰ ਏਜੰਸੀ ਤੇ ਵਿਗਿਆਨੀਆਂ ਦੀ ਰਿਪੋਰਟ ਅਨੁਸਾਰ ਇਸਦਾ ਫੱਟਣਾ ਪਿਛਲੇ ਹਫ਼ਤੇ ਰੂਸ ਦੇ ਦੂਰ ਪੂਰਬ ਨੂੰ ਹਿਲਾ ਦੇਣ ਵਾਲੇ ਵੱਡੇ ਭੁਚਾਲ ਨਾਲ ਜੁੜਿਆ ਹੋ ਸਕਦਾ ਹੈ | ਕਾਮਚਟਕਾ ਜਵਾਲਾਮੁਖੀ ਫਟਣ ਸੰਬੰਧੀ ਗਠਿਟ ਪ੍ਰਤੀਕਿਰਿਆ ਟੀਮ ਦੀ ਮੁਖੀ ਓਲਗਾ ਗਿਰੀਨਾ ਨੇ ਕਿਹਾ ਕਿ ਕ੍ਰੈਸ਼ੇਨਿਨੀਕੋਵ ਦਾ ਆਖਰੀ ਲਾਵਾ ਨਿਕਾਸ ਕਰੀਬ 1463 ਦੌਰਾਨ ਹੋਇਆ ਸੀ ਤੇ ਉਸ ਤੋਂ ਬਾਅਦ ਇਸੇ ਫਟਣ ਸੰਬੰਧੀ ਕੌਈ ਜਾਣਕਾਰੀ ਨਹੀਂ ਹੈ | ਰੂਸ ਦੇ ਐਮਰਜੈਂਸੀ ਸੇਵਾਵਾਂ ਮੰਤਰਾਲੇ ਦੀ ਕਾਮਚਟਕਾ ਸ਼ਾਖਾ ਨੇ ਕਿਹਾ ਕਿ ਜਵਾਲਾਮੁਖੀ ਦੇ ਫਟਣ ਤੋਂ ਬਾਅਦ 6,000 ਮੀਟਰ (3.7 ਮੀਲ) ਤੱਕ ਸੁਆਹ ਦਾ ਇਕ ਉੱੱਚਾ ਬੱਦਲ ਉੱਠਿਆ | ਜਵਾਲਾਮੁਖੀ ਖੁਦ 1,856 ਮੀਟਰ 'ਤੇ ਖੜ੍ਹਾ ਹੈ | ਮੰਤਰਾਲੇ ਨੇ ਕਿਹਾ ਕਿ ਜਵਾਲਾਮੁਖੀ ਦੇ ਫਟਣ ਨੂੰ ਸੰਤਰੀ ਹਵਾਬਾਜ਼ੀ ਕੋਡ ਦਿੱਤਾ ਗਿਆ ਹੈ, ਜੋ ਕਿ ਜਹਾਜ਼ਾਂ ਲਈ ਵਧੇ ਹੋਏ ਜੋਖਮ ਨੂੰ ਦਰਸਾਉਂਦਾ ਹੈ |

Ad Position 22
No active advertisement
ਪਿਛਲੀ ਖ਼ਬਰ ਪੀ.ਸੀ.ਬੀ. ਨੇ ਭਵਿੱਖ 'ਚ ਡਬਲਿਊ.ਸੀ.ਐਲ. 'ਚ ਭਾਗੀਦਾਰੀ 'ਤੇ ਪੂਰਨ ਪਾਬੰਦੀ ਲਗਾਈ ਅਗਲੀ ਖ਼ਬਰ ਅੰਤਿਮ ਪੰਘਲ ਨੇ ਵਿਸ਼ਵ ਚੈਂਪੀਅਨਸ਼ਿਪ ਟਰਾਇਲਾਂ 'ਚ ਕੀਤੀ ਜਿੱਤ ਹਾਸਿਲ
Ad Position 24