06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2025

ਪੱਛਮੀ ਵਰਜੀਨੀਆ ਵਿਖੇ ਕਾਰ ਹਾਦਸੇ 'ਚ ਭਾਰਤੀ ਮੂਲ ਦੇ 4 ਬਜ਼ੁਰਗਾਂ ਦੀ ਮੌਤ

ਨਿਊਯਾਰਕ, 3 ਅਗਸਤ (ਪੀ.ਟੀ.ਆਈ.)-ਨਿਊਯਾਰਕ ਤੋਂ ਅਮਰੀਕਾ ਦੇ ਪੱਛਮੀ ਵਰਜੀਨੀਆ ਜਾ ਰਹੇ ਭਾਰਤੀ ਮੂਲ ਦੇ 4 ਬਜ਼ੁਰਗਾਂ ਦੀ ਮੌਤ ਹੋ ਗਈ | ਇਹ ਸਾਰੇ ਲੋਕ ਇਕ ਧਾਰਮਿਕ ਸਥਾਨ ਦੇ ਦਰਸ਼ਨ ਕਰਨ ਲਈ ਨਿਕਲੇ ਸਨ, ਪਰ ਉਨ੍ਹਾਂ ਦੀ ਕਾਰ ਰਸਤੇ 'ਚ ਖੱਡ 'ਚ ਡਿੱਗ ਗਈ | ਇਸ ਘਟਨਾ ਦੀ ਪੁਸ਼ਟੀ ਮਾਰਸ਼ਲ ਕਾਉਂਟੀ ਸ਼ੈਰਿਫ ਮਾਈਕ ਡੌਗਰਟੀ ਨੇ...

Ad Position 21
No active advertisement
ਅਜੀਤ ਡੈਸਕ 03-08-2025

ਨਿਊਯਾਰਕ, 3 ਅਗਸਤ (ਪੀ.ਟੀ.ਆਈ.)-ਨਿਊਯਾਰਕ ਤੋਂ ਅਮਰੀਕਾ ਦੇ ਪੱਛਮੀ ਵਰਜੀਨੀਆ ਜਾ ਰਹੇ ਭਾਰਤੀ ਮੂਲ ਦੇ 4 ਬਜ਼ੁਰਗਾਂ ਦੀ ਮੌਤ ਹੋ ਗਈ | ਇਹ ਸਾਰੇ ਲੋਕ ਇਕ ਧਾਰਮਿਕ ਸਥਾਨ ਦੇ ਦਰਸ਼ਨ ਕਰਨ ਲਈ ਨਿਕਲੇ ਸਨ, ਪਰ ਉਨ੍ਹਾਂ ਦੀ ਕਾਰ ਰਸਤੇ 'ਚ ਖੱਡ 'ਚ ਡਿੱਗ ਗਈ | ਇਸ ਘਟਨਾ ਦੀ ਪੁਸ਼ਟੀ ਮਾਰਸ਼ਲ ਕਾਉਂਟੀ ਸ਼ੈਰਿਫ ਮਾਈਕ ਡੌਗਰਟੀ ਨੇ ਕੀਤੀ | ਮਿ੍ਤਕਾਂ ਦੀ ਪਛਾਣ ਆਸ਼ਾ ਦੀਵਾਨ (85), ਕਿਸ਼ੋਰ ਦੀਵਾਨ (89), ਸ਼ੈਲੇਸ਼ ਦੀਵਾਨ (86) ਅਤੇ ਗੀਤਾ ਦੀਵਾਨ (84) ਵਜੋਂ ਹੋਈ ਹੈ | ਇਹ ਸਾਰੇ ਲੋਕ ਆਖਰੀ ਵਾਰ 29 ਜੁਲਾਈ ਨੂੰ ਦੇਖੇ ਗਏ ਸਨ | ਜਾਣਕਾਰੀ ਅਨੁਸਾਰ, ਇਨ੍ਹਾਂ ਬਜ਼ੁਰਗਾਂ ਨੂੰ ਆਖਰੀ ਵਾਰ 29 ਜੁਲਾਈ ਨੂੰ ਪੈਨਸਿਲਵੇਨੀਆ ਦੇ ਇਕ ਬਰਗਰ ਕਿੰਗ ਰੈਸਟੋਰੈਂਟ 'ਚ ਦੇਖਿਆ ਗਿਆ ਸੀ | ਹਾਦਸੇ 'ਚ ਸ਼ਾਮਲ ਕਾਰ ਤੇ 4 ਲਾਸ਼ਾਂ ਸ਼ਨੀਵਾਰ ਰਾਤ ਨੂੰ ਲਗਭਗ 9.30 ਵਜੇ ਇਕ ਢਲਾਣ ਵਾਲੀ ਖੱਡ 'ਚੋਂ ਮਿਲੀਆਂ | ਬਚਾਅ ਟੀਮ 5 ਘੰਟਿਆਂ ਤੋਂ ਵੱਧ ਸਮੇਂ ਤੱਕ ਉੱਥੇ ਰਹੀ | ਸ਼ੈਰਿਫ ਮਾਈਕ ਡੌਗਰਟੀ ਨੇ ਪਰਿਵਾਰ ਨਾਲ ਡੂੰਘੀ ਸੰਵੇਦਨਾ ਪ੍ਰਗਟ ਕੀਤੀ ਤੇ ਕਿਹਾ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਹੋਰ ਜਾਣਕਾਰੀ ਸਾਂਝੀ ਕੀਤੀ ਜਾਵੇਗੀ | ਜ਼ਿਕਰਯੋਗ ਹੈ ਕਿ ਮਾਰਸ਼ਲ ਤੇ ਓਹੀਓ ਕਾਉਂਟੀ ਦੇ ਅਧਿਕਾਰੀਆਂ ਨੇ ਆਲੇ ਦੁਆਲੇ ਦੇ ਇਲਾਕਿਆਂ 'ਚ ਇਕ ਖੋਜ ਮੁਹਿੰਮ ਚਲਾਈ ਸੀ | ਕੌਂਸਲ ਆਫ਼ ਹੈਰੀਟੇਜ ਐਂਡ ਆਰਟਸ ਆਫ਼ ਇੰਡੀਆ ਨਾਮਕ ਇਕ ਸੰਸਥਾ ਨੇ ਵੀ ਉਨ੍ਹਾਂ ਨੂੰ ਲੱਭਣ 'ਚ ਮਦਦ ਕੀਤੀ |

Ad Position 22
No active advertisement
ਪਿਛਲੀ ਖ਼ਬਰ ਵੇਦਿਕਾ ਨੇ ਯੂ.ਐਸ. ਕਿਡਜ਼ ਗੋਲਫ 'ਚ ਜਿੱਤਿਆ ਖਿਤਾਬ ਅਗਲੀ ਖ਼ਬਰ ਪੀ.ਸੀ.ਬੀ. ਨੇ ਭਵਿੱਖ 'ਚ ਡਬਲਿਊ.ਸੀ.ਐਲ. 'ਚ ਭਾਗੀਦਾਰੀ 'ਤੇ ਪੂਰਨ ਪਾਬੰਦੀ ਲਗਾਈ
Ad Position 24