06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2025

ਓਵਲ ਟੈਸਟ : ਇੰਗਲੈਂਡ ਜਿੱਤ ਤੋਂ 35 ਦੌੜਾਂ ਦੂਰ, ਭਾਰਤ ਨੂੰ 4 ਵਿਕਟਾਂ ਦੀ ਤਲਾਸ਼

ਲੰਡਨ, 3 ਅਗਸਤ (ਏਜੰਸੀ)-ਭਾਰਤ ਤੇ ਇੰਗਲੈਂਡ ਵਿਚਾਲੇ ਐਂਡਰਸਨ-ਤੇਂਦੁਲਕਰ ਟਰਾਫ਼ੀ ਦੇ 5ਵੇਂ ਤੇ ਆਖਰੀ ਟੈਸਟ ਦੇ ਚੌਥੇ ਦਿਨ ਦੀ ਖੇਡ ਦੀ ਸ਼ੁਰੂਆਤ ਓਲੀ ਪੋਪ ਅਤੇ ਬੇਨ ਡਕੇਟ ਨੇ ਕੀਤੀ | ਇੰਗਲੈਂਡ ਨੂੰ ਜਿੱਤ ਲਈ 324 ਦੌੜਾਂ ਬਣਾਉਣੀਆਂ ਸਨ | ਜਿਸ ਦੇ ਚਲਦੇ ਬੇਨ ਡਕੇਟ ਨੇ 76 ਗੇਂਦਾਂ 'ਚ ਆਪਣੇ ਟੈਸਟ ਕਰੀਅਰ ਦਾ 16ਵਾਂ ਅਰਧ ਸੈਂਕੜਾ ਪੂਰਾ ਕੀਤਾ | ਇੰਗਲੈਂਡ ਨੂੰ ਸ਼ੁਰੂਆਤੀ ਦੌਰ 'ਚ ਹੀ ਦੂਜਾ ਝਟਕਾ ਲੱਗਾ, ਜਦ ਪ੍ਰਸਿਧ ਕਿ੍ਸ਼ਨਾ ਨੇ ਬੇਨ ਡਕੇਟ ਨੂੰ ...

Ad Position 21
No active advertisement
ਅਜੀਤ ਡੈਸਕ 03-08-2025

ਲੰਡਨ, 3 ਅਗਸਤ (ਏਜੰਸੀ)-ਭਾਰਤ ਤੇ ਇੰਗਲੈਂਡ ਵਿਚਾਲੇ ਐਂਡਰਸਨ-ਤੇਂਦੁਲਕਰ ਟਰਾਫ਼ੀ ਦੇ 5ਵੇਂ ਤੇ ਆਖਰੀ ਟੈਸਟ ਦੇ ਚੌਥੇ ਦਿਨ ਦੀ ਖੇਡ ਦੀ ਸ਼ੁਰੂਆਤ ਓਲੀ ਪੋਪ ਅਤੇ ਬੇਨ ਡਕੇਟ ਨੇ ਕੀਤੀ | ਇੰਗਲੈਂਡ ਨੂੰ ਜਿੱਤ ਲਈ 324 ਦੌੜਾਂ ਬਣਾਉਣੀਆਂ ਸਨ | ਜਿਸ ਦੇ ਚਲਦੇ ਬੇਨ ਡਕੇਟ ਨੇ 76 ਗੇਂਦਾਂ 'ਚ ਆਪਣੇ ਟੈਸਟ ਕਰੀਅਰ ਦਾ 16ਵਾਂ ਅਰਧ ਸੈਂਕੜਾ ਪੂਰਾ ਕੀਤਾ | ਇੰਗਲੈਂਡ ਨੂੰ ਸ਼ੁਰੂਆਤੀ ਦੌਰ 'ਚ ਹੀ ਦੂਜਾ ਝਟਕਾ ਲੱਗਾ, ਜਦ ਪ੍ਰਸਿਧ ਕਿ੍ਸ਼ਨਾ ਨੇ ਬੇਨ ਡਕੇਟ ਨੂੰ ਕੇ.ਐਲ. ਰਾਹੁਲ ਹੱਥੋਂ ਕੈਚ ਕਰਵਾਇਆ | ਇਸ ਤੋਂ ਬਾਅਦ ਜੋ ਰੂਟ ਕਪਤਾਨ ਓਲੀ ਪੋਪ ਦਾ ਸਮਰਥਨ ਕਰਨ ਲਈ ਆਏ | ਮੁਹੰਮਦ ਸਿਰਾਜ ਨੇ ਇੰਗਲੈਂਡ ਨੂੰ ਤੀਜਾ ਝਟਕਾ ਦਿੰਦੇ ਹੋਏ ਕਪਤਾਨ ਓਲੀ ਪੋਪ ਨੂੰ ਐਲ.ਬੀ.ਡਬਲਯੂ. ਆਊਟ ਕਰ ਦਿੱਤਾ | ਇੰਗਲੈਂਡ ਨੇ ਤਿੰਨ ਵਿਕਟਾਂ 'ਤੇ 106 ਦੌੜਾਂ ਬਣਾਈਆਂ | ਹੈਰੀ ਬਰੂਕ ਜੋ ਰੂਟ ਦਾ ਸਾਥ ਦੇਣ ਲਈ ਕ੍ਰੀਜ਼ 'ਤੇ ਪਹੁੰਚੇ | ਇਸ ਦੌਰਾਨ ਹੀ ਖੇਡ ਨੇ ਆਪਣਾ ਰੁਖ ਬਦਲ ਲਿਆ | ਭਾਰਤ ਨੂੰ ਜੋ ਜਿੱਤ ਆਸਾਨ ਜਾਪ ਰਹੀ ਸੀ, ਉਹ ਭਾਰੀ ਮੁਸ਼ਕਿਲ 'ਚ ਤਬਦੀਲ ਹੋ ਗਈ | ਹੈਰੀ ਬਰੂਕ ਨੇ 37 ਗੇਂਦਾਂ 'ਚ ਆਪਣੇ ਟੈਸਟ ਕਰੀਅਰ ਦਾ 14ਵਾਂ ਅਰਧ ਸੈਂਕੜਾ ਤੇ ਮੌਜੂਦਾ ਲੜੀ 'ਚ ਉਸਦਾ ਤੀਜਾ ਅਰਧ ਸੈਂਕੜਾ ਦਰਜ ਕੀਤਾ | ਇਸਦੇ ਨਾਲ ਹੀ ਉਹ 91 ਗੇਂਦਾਂ 'ਚ ਆਪਣੇ ਟੈਸਟ ਕਰੀਅਰ ਦਾ 10ਵਾਂ ਸੈਂਕੜਾ ਪੂਰਾ ਕਰਨ 'ਚ ਕਾਮਯਾਬ ਰਿਹਾ | ਬਰੂਕ ਤੋਂ ਬਾਅਦ, ਜੋ ਰੂਟ ਨੇ ਵੀ ਆਪਣਾ ਅਰਧ ਸੈਂਕੜਾ ਪੂਰਾ ਕੀਤਾ | ਹਾਲਾਂਕਿ, ਇੰਗਲੈਂਡ ਨੂੰ 301 ਦੇ ਸਕੋਰ 'ਤੇ ਚੌਥਾ ਝਟਕਾ ਲੱਗਾ | ਆਕਾਸ਼ ਦੀਪ ਨੇ ਹੈਰੀ ਬਰੂਕ ਨੂੰ ਮੁਹੰਮਦ ਸਿਰਾਜ ਹੱਥੋਂ ਕੈਚ ਕਰਵਾਇਆ | ਉਹ 98 ਗੇਂਦਾਂ 'ਚ 14 ਚੌਕਿਆਂ ਅਤੇ ਦੋ ਛੱਕਿਆਂ ਦੀ ਮਦਦ ਨਾਲ 111 ਦੌੜਾਂ ਬਣਾਉਣ ਤੋਂ ਬਾਅਦ ਆਊਟ ਹੋ ਗਿਆ | ਦੋਵਾਂ ਬੱਲੇਬਾਜ਼ਾਂ ਵਿਚਕਾਰ 195 ਦੌੜਾਂ ਦੀ ਸਾਂਝੇਦਾਰੀ ਦੇਖਣ ਨੂੰ ਮਿਲੀ | ਇਸ ਮਗਰੋਂ ਜੈਕਬ ਬੈਥਲ ਰੂਟ ਦਾ ਸਾਥ ਕਰਨ ਲਈ ਆਏ | ਜੋ ਰੂਟ ਨੇ 101 ਗੇਂਦਾਂ 'ਚ ਆਪਣਾ 39ਵਾਂ ਟੈਸਟ ਸੈਂਕੜਾ ਪੂਰਾ ਕੀਤਾ | ਜਿਸ ਮਗਰੋਂ ਪ੍ਰਸਿਧ ਕਿ੍ਸ਼ਨਾ ਨੇ ਜੈਕਬ ਬੈਥਲ ਨੂੰ ਬੋਲਡ ਕਰਦੇ ਹੋਏ ਇੰਗਲੈਂਡ ਨੂੰ 5ਵਾਂ ਝਟਕਾ ਦਿੱਤਾ | ਇੰਗਲੈਂਡ ਦੀ 6ਵੀਂ ਵਿਕਟ ਲਈ ਪ੍ਰਸਿਧ ਕਿ੍ਸ਼ਨਾ ਨੇ ਜੋ ਰੂਟ ਨੂੰ ਆਪਣਾ ਸ਼ਿਕਾਰ ਬਣਾਇਆ | ਅੱਜ ਚੌਥੇ ਦਿਨ ਦੀ ਖੇਡ ਦੀ ਸਮਾਪਤੀ 'ਤੇ ਜੈਮੀ ਓਵਰਟਨ ਜੈਮੀ ਸਮਿਥ ਕ੍ਰੀਜ਼ 'ਤੇ ਮੌਜੂਦ ਸਨ | ਇੰਗਲੈਂਡ ਨੇ 6 ਵਿਕਟਾਂ ਦੇ ਨੁਕਸਾਨ 'ਤੇ 339 ਦੌੜਾਂ ਬਣਾ ਲਈਆਂ ਹਨ, ਜਿਸ ਨਾਲ ਹੁਣ ਮੇਜ਼ਬਾਨ ਟੀਮ ਜਿੱਤ ਤੋਂ ਸਿਰਫ਼ 35 ਦੌੜਾਂ ਦੂਰ ਹੈ | ਇਸੇ ਤਰਾਂ ਜਿੱਤ ਲਈ ਭਾਰਤ ਨੂੰ 4 ਵਿਕਟਾਂ ਦੀ ਤਲਾਸ਼ ਹੈ |

Ad Position 22
No active advertisement
ਪਿਛਲੀ ਖ਼ਬਰ ਬੰਗਲਾਦੇਸ਼ ਟਿ੍ਬਿਊਨਲ ਨੇ ਮਨੁੱਖਤਾ ਵਿਰੁੱਧ ਅਪਰਾਧਾਂ ਲਈ ਸ਼ੇਖ ਹਸੀਨਾ ਵਿਰੁੱਧ ਮੁਕੱਦਮਾ ਸ਼ੁਰੂ ਕੀਤਾ ਅਗਲੀ ਖ਼ਬਰ ਵੇਦਿਕਾ ਨੇ ਯੂ.ਐਸ. ਕਿਡਜ਼ ਗੋਲਫ 'ਚ ਜਿੱਤਿਆ ਖਿਤਾਬ
Ad Position 24