04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2025

ਪ੍ਰਧਾਨਾਂ ਨੂੰ ਚਾਰਜ ਨਾ ਦੇ ਕੇ ਹਾਈ ਕੋਰਟ ਦੇ ਹੁਕਮਾਂ ਨੂੰ ਛਿੱਕੇ 'ਤੇ ਟੰਗ ਰਹੀ ਸਰਕਾਰ - ਖਹਿਰਾ

ਨਡਾਲਾ, 4 ਅਗਸਤ (ਰਘਬਿੰਦਰ ਸਿੰਘ)-ਪਿਛਲੇ ਛੇ ਮਹੀਨਿਆਂ ਤੋਂ ਨਗਰ ਪੰਚਾਇਤ ਨਡਾਲਾ ਦੇ ਨਵੇਂ ਬਣੇ...

Ad Position 21
No active advertisement
ਅਜੀਤ ਡੈਸਕ 04-08-2025

ਨਡਾਲਾ, 4 ਅਗਸਤ (ਰਘਬਿੰਦਰ ਸਿੰਘ)-ਪਿਛਲੇ ਛੇ ਮਹੀਨਿਆਂ ਤੋਂ ਨਗਰ ਪੰਚਾਇਤ ਨਡਾਲਾ ਦੇ ਨਵੇਂ ਬਣੇ ਪ੍ਰਧਾਨਾਂ ਨੂੰ ਅਜੇ ਤੱਕ ਚਾਰਜ ਨਾ ਮਿਲਣ ਉਤੇ ਸਰਕਾਰ ਨੂੰ ਘੇਰਦਿਆਂ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਅੱਜ ਨਡਾਲਾ ਫੇਰੀ ਦੌਰਾਨ ਮੁੱਖ ਮੰਤਰੀ ਪੰਜਾਬ ਨੂੰ ਸਲਾਹ ਦਿੱਤੀ ਕਿ ਉਹ ਨਗਰ ਪੰਚਾਇਤ ਨਡਾਲਾ ਦੀ ਪ੍ਰਧਾਨਗੀ ਦੇ ਸਬੰਧਿਤ ਮਾਣਯੋਗ ਹਾਈ ਕੋਰਟ ਦੇ ਹੁਕਮਾਂ ਨੂੰ ਵੀ ਛਿੱਕੇ ਉਤੇ ਟੰਗ ਰਹੇ ਹਨ। ਖਹਿਰਾ ਨੇ ਆਖਿਆ ਕਿ ਸਿਆਸੀ ਦਬਾਅ ਹੇਠ ਪ੍ਰਧਾਨਗੀ ਨਾ ਮਿਲਣ ਉਤੇ ਇਸ ਸਬੰਧੀ ਪ੍ਰਧਾਨਾਂ ਨੇ ਹਾਈ ਕੋਰਟ ਤੋਂ ਗੁਹਾਰ ਲਗਾਈ ਸੀ ਤੇ 24 ਜੁਲਾਈ ਨੂੰ ਹਾਈ ਕੋਰਟ ਨੇ ਪ੍ਰਸ਼ਾਸਨ ਨੂੰ ਹੁਕਮ ਦਿੱਤੇ ਸਨ ਕਿ ਇਕ ਹਫਤੇ ਅੰਦਰ- ਅੰਦਰ ਉਕਤ ਪ੍ਰਧਾਨਾਂ ਨੂੰ ਚਾਰਜ ਦਿੱਤਾ ਜਾਵੇ ਪਰ ਅੱਜ ਇਕ ਹਫਤਾ ਬੀਤ ਜਾਣ ਉਤੇ ਵੀ ਪ੍ਰਸ਼ਾਸਨ ਵਲੋਂ ਨਵੇਂ ਪ੍ਰਧਾਨਾਂ ਨੂੰ ਚਾਰਜ ਨਹੀਂ ਦਿੱਤਾ ਗਿਆ।  

Ad Position 22
No active advertisement
ਪਿਛਲੀ ਖ਼ਬਰ ਮਨਜੀਤ ਕੌਰ ਗਿੱਲ ਬਣੀ ਇੰਸਪੈਕਟਰ ਅਗਲੀ ਖ਼ਬਰ ਸੀਨੀਅਰ ਆਗੂ ਦਾਮਨ ਥਿੰਦ ਬਾਜਵਾ ਬਣੇ ਭਾਜਪਾ ਦੇ ਜ਼ਿਲ੍ਹਾ 2 ਦੇ ਪ੍ਰਧਾਨ
Ad Position 24