03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2025

ਅੱਜ ਪ੍ਰਧਾਨ ਮੰਤਰੀ ਕਰਨਗੇ ਐਨ.ਡੀ.ਏ. ਸੰਸਦੀ ਦਲ ਦੀ ਮੀਟਿੰਗ ਨੂੰ ਸੰਬੋਧਨ

ਨਵੀਂ ਦਿੱਲੀ, 5 ਅਗਸਤ- ਸੰਸਦ ਦੇ ਮੌਨਸੂਨ ਇਜਲਾਸ ਦਾ 12ਵਾਂ ਦਿਨ ਹੈ। ਦੋਵਾਂ ਸਦਨਾਂ ਵਿਚ ਕਾਰਵਾਈ ਸਵੇਰੇ 11 ਵਜੇ ਸ਼ੁਰੂ ਹੋਵੇਗੀ। ਇਸ ਦੌਰਾਨ ਬਿਹਾਰ ਵਿਚ ਵੋਟਰ ਸੂਚੀ ਸੋਧ ਦੇ ਮੁੱਦੇ ’ਤੇ....

Ad Position 21
No active advertisement
ਅਜੀਤ ਡੈਸਕ 05-08-2025

ਨਵੀਂ ਦਿੱਲੀ, 5 ਅਗਸਤ- ਸੰਸਦ ਦੇ ਮੌਨਸੂਨ ਇਜਲਾਸ ਦਾ 12ਵਾਂ ਦਿਨ ਹੈ। ਦੋਵਾਂ ਸਦਨਾਂ ਵਿਚ ਕਾਰਵਾਈ ਸਵੇਰੇ 11 ਵਜੇ ਸ਼ੁਰੂ ਹੋਵੇਗੀ। ਇਸ ਦੌਰਾਨ ਬਿਹਾਰ ਵਿਚ ਵੋਟਰ ਸੂਚੀ ਸੋਧ ਦੇ ਮੁੱਦੇ ’ਤੇ ਦੋਵਾਂ ਸਦਨਾਂ ਵਿਚ ਹੰਗਾਮਾ ਹੋਣ ਦੀ ਸੰਭਾਵਨਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਨ.ਡੀ.ਏ. ਸੰਸਦੀ ਦਲ ਦੀ ਮੀਟਿੰਗ ਨੂੰ ਸੰਬੋਧਨ ਕਰਨਗੇ। ਇਹ ਮੀਟਿੰਗ ਲੰਬੇ ਸਮੇਂ ਬਾਅਦ ਹੋ ਰਹੀ ਹੈ ਅਤੇ ਭਾਜਪਾ ਨਾਲ ਗਠਜੋੜ ਦੇ ਸੰਸਦ ਮੈਂਬਰ ਇਸ ਵਿਚ ਹਿੱਸਾ ਲੈਣਗੇ।

ਇਸ ਦੇ ਨਾਲ ਹੀ, ਸਰਕਾਰ ਲੋਕ ਸਭਾ ਵਿਚ ਰਾਸ਼ਟਰੀ ਖੇਡ ਸ਼ਾਸਨ ਬਿੱਲ, 2025 ਅਤੇ ਰਾਸ਼ਟਰੀ ਡੋਪਿੰਗ ਵਿਰੋਧੀ ਐਕਟ (ਸੋਧ) ਬਿੱਲ 2025 ਪੇਸ਼ ਕਰ ਸਕਦੀ ਹੈ। ਕੇਂਦਰੀ ਸੰਸਦੀ ਮਾਮਲਿਆਂ ਦੇ ਮੰਤਰੀ ਕਿਰਨ ਰਿਜੀਜੂ ਨੇ ਸੋਮਵਾਰ ਨੂੰ ਕਿਹਾ ਕਿ ਜੇਕਰ ਵਿਰੋਧੀ ਧਿਰ ਇਸ ਤਰ੍ਹਾਂ ਕੰਮ ਵਿਚ ਰੁਕਾਵਟ ਪਾਉਂਦੀ ਰਹੀ, ਤਾਂ ਸਰਕਾਰ ਨੂੰ ਆਪਣੇ ਮਹੱਤਵਪੂਰਨ ਬਿੱਲ ਪਾਸ ਕਰਵਾਉਣ ਲਈ ਮਜਬੂਰ ਹੋਣਾ ਪਵੇਗਾ।

ਇਸ ਤੋਂ ਪਹਿਲਾਂ ਸੋਮਵਾਰ ਨੂੰ ਲੋਕ ਸਭਾ ਵਿਚ ਕਾਰਵਾਈ ਸ਼ੁਰੂ ਹੁੰਦੇ ਹੀ ਵਿਰੋਧੀ ਧਿਰ ਨੇ ਬਿਹਾਰ ਵਿਚ ਐਸ.ਆਈ.ਆਰ. ਦੇ ਮੁੱਦੇ ’ਤੇ ਚਰਚਾ ਦੀ ਮੰਗ ਕਰਦੇ ਹੋਏ ਹੰਗਾਮਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ, ਸਪੀਕਰ ਨੇ ਪਹਿਲਾਂ ਕਾਰਵਾਈ ਦੁਪਹਿਰ 2 ਵਜੇ ਤੱਕ ਅਤੇ ਫਿਰ ਮੰਗਲਵਾਰ ਸਵੇਰੇ 11 ਵਜੇ ਤੱਕ ਮੁਲਤਵੀ ਕਰ ਦਿੱਤੀ।

ਇਸ ਦੇ ਨਾਲ ਹੀ, ਰਾਜ ਸਭਾ ਵਿਚ ਕਾਰਵਾਈ ਸ਼ੁਰੂ ਹੋਣ ਤੋਂ ਬਾਅਦ, ਮੌਜੂਦਾ ਸੰਸਦ ਮੈਂਬਰ ਸ਼ਿਬੂ ਸੋਰੇਨ ਨੂੰ ਉਨ੍ਹਾਂ ਦੇ ਦਿਹਾਂਤ ’ਤੇ ਸ਼ਰਧਾਂਜਲੀ ਦਿੱਤੀ ਗਈ। ਸੰਸਦ ਮੈਂਬਰਾਂ ਨੇ ਉਨ੍ਹਾਂ ਦੇ ਸਨਮਾਨ ਵਿਚ ਮੌਨ ਰੱਖਿਆ। ਇਸ ਤੋਂ ਬਾਅਦ, ਚੇਅਰਮੈਨ ਹਰਿਵੰਸ਼ ਨਾਰਾਇਣ ਸਿੰਘ ਨੇ ਰਾਜ ਸਭਾ ਦੀ ਕਾਰਵਾਈ ਮੰਗਲਵਾਰ ਸਵੇਰੇ 11 ਵਜੇ ਤੱਕ ਮੁਲਤਵੀ ਕਰ ਦਿੱਤੀ ਸੀ।

Ad Position 22
No active advertisement
ਪਿਛਲੀ ਖ਼ਬਰ ਅਨਿਲ ਅੰਬਾਨੀ ਤੋਂ ਅੱਜ ਪੁੱਛਗਿੱਛ ਕਰੇਗੀ ਈ.ਡੀ. ਅਗਲੀ ਖ਼ਬਰ ਸ਼ਿਬੂ ਸੋਰੇਨ ਦੇ ਦਿਹਾਂਤ ’ਤੇ ਪੁੱਤਰ ਹੇਮੰਤ ਸੋਰੇਨ ਨੇ ਪਾਈ ਭਾਵੁਕ ਪੋਸਟ
Ad Position 24