25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2025

ਭਾਰਤ ਦੇ ਰਮੇਸ਼ ਬੁਧਿਆਲ ਨੇ ਏਸ਼ੀਅਨ ਸਰਫਿੰਗ ਫਾਈਨਲ 'ਚ ਜਗ੍ਹਾ ਪੱਕੀ ਕੀਤੀ

ਚੇਨਈ, 9 ਅਗਸਤ (ਪੀ.ਟੀ.ਆਈ.)-ਭਾਰਤ ਦੇ ਰਮੇਸ਼ ਬੁਧਿਆਲ ਆਪਣਾ ਪ੍ਰਭਾਵਸ਼ਾਲੀ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਇੱਥੇ ਏਸ਼ੀਅਨ ਸਰਫਿੰਗ ਚੈਂਪੀਅਨਸ਼ਿਪ ਦੇ ਓਪਨ ਪੁਰਸ਼ ਫਾਈਨਲ 'ਚ ਪਹੁੰਚ ਗਿਆ | ਰਮੇਸ਼ ਨੇ ਦਿਨ ਦੀ ਸ਼ੁਰੂਆਤ ਕੁਆਰਟਰ ਫਾਈਨਲ ਹੀਟ ਰੇਸ 'ਚ 14.84 ਅੰਕਾਂ ਨਾਲ ਸਿਖਰਲੇ ਸਥਾਨ 'ਤੇ ਕੀਤੀ | ਉਹ ਫਿਲੀਪੀਨਜ਼ ਦੇ ਨੀਲ ਸੈਂਚਸ (12.80 ਅੰਕ) ਤੋਂ ਅੱਗੇ ਸੀ | ਸੈਮੀਫਾਈਨਲ 'ਚ, ਰਮੇਸ਼ ਨੇ ਆਪਣਾ ਚੰਗਾ ਪ੍ਰਦਰਸ਼ਨ ਜਾਰੀ ਰੱਖਿਆ ਤੇ...

Ad Position 21
No active advertisement
ਅਜੀਤ ਡੈਸਕ 09-08-2025

ਚੇਨਈ, 9 ਅਗਸਤ (ਪੀ.ਟੀ.ਆਈ.)-ਭਾਰਤ ਦੇ ਰਮੇਸ਼ ਬੁਧਿਆਲ ਆਪਣਾ ਪ੍ਰਭਾਵਸ਼ਾਲੀ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਇੱਥੇ ਏਸ਼ੀਅਨ ਸਰਫਿੰਗ ਚੈਂਪੀਅਨਸ਼ਿਪ ਦੇ ਓਪਨ ਪੁਰਸ਼ ਫਾਈਨਲ 'ਚ ਪਹੁੰਚ ਗਿਆ | ਰਮੇਸ਼ ਨੇ ਦਿਨ ਦੀ ਸ਼ੁਰੂਆਤ ਕੁਆਰਟਰ ਫਾਈਨਲ ਹੀਟ ਰੇਸ 'ਚ 14.84 ਅੰਕਾਂ ਨਾਲ ਸਿਖਰਲੇ ਸਥਾਨ 'ਤੇ ਕੀਤੀ | ਉਹ ਫਿਲੀਪੀਨਜ਼ ਦੇ ਨੀਲ ਸੈਂਚਸ (12.80 ਅੰਕ) ਤੋਂ ਅੱਗੇ ਸੀ | ਸੈਮੀਫਾਈਨਲ 'ਚ, ਰਮੇਸ਼ ਨੇ ਆਪਣਾ ਚੰਗਾ ਪ੍ਰਦਰਸ਼ਨ ਜਾਰੀ ਰੱਖਿਆ ਤੇ 11.43 ਅੰਕ ਬਣਾਏ | ਇਸ ਤਰ੍ਹਾਂ, ਇਕ ਭਾਰਤੀ ਸਰਫਰ ਨੇ ਪਹਿਲੀ ਵਾਰ ਫਾਈਨਲ 'ਚ ਜਗ੍ਹਾ ਪੱਕੀ ਕੀਤੀ | ਭਾਰਤ ਦੇ ਕਿਸ਼ੋਰ ਕੁਮਾਰ ਵੀ ਸੈਮੀਫਾਈਨਲ 'ਚ ਪਹੁੰਚੇ ਪਰ 8.03 ਅੰਕਾਂ ਨਾਲ ਹਮਵਤਨ ਰਮੇਸ਼, ਏਰੀਆਨਾ ਤੇ ਚੀਨ ਦੇ ਸ਼ਿਡੋਂਗ ਵੂ (9.10) ਤੋਂ ਪਿਛੇ ਚੌਥੇ ਸਥਾਨ 'ਤੇ ਰਹੇ | ਤੀਜੇ ਭਾਰਤੀ ਸਰਫਰ ਡੀ ਸ਼੍ਰੀਕਾਂਤ ਨੇ ਵੀ ਵਧੀਆ ਪ੍ਰਦਰਸ਼ਨ ਕੀਤਾ ਤੇ ਕੁਆਰਟਰ ਫਾਈਨਲ 'ਚ ਕੋਰੀਆ ਦੇ ਕਨੋਆ ਹੀਜੇ (10.94 ਅੰਕ) ਨੂੰ ਹਰਾਇਆ, ਪਰ ਉਸਦੇ ਹੀਟ ਸਕੋਰ 10.90 ਕਾਰਨ ਉਸਨੂੰ ਬਾਹਰ ਹੋਣਾ ਪਿਆ |

Ad Position 22
No active advertisement
ਪਿਛਲੀ ਖ਼ਬਰ ਬੈਂਗਲੁਰੂ 'ਚ ਬਣਾਇਆ ਜਾਵੇਗਾ ਦੇਸ਼ ਦਾ ਦੂਜਾ ਸਭ ਤੋਂ ਵੱਡਾ ਕਿ੍ਕਟ ਸਟੇਡੀਅਮ ਅਗਲੀ ਖ਼ਬਰ ਗੁਜਰਾਤ-ਰਾਜਸਥਾਨ ਬਾਰਡਰ ਤੇ ਭੂਚਾਲ ਦੇ ਝਟਕੇ
Ad Position 24