25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2025

-ਵਿਸ਼ਵ ਖੇਡਾਂ- ਰਿਸ਼ਭ ਯਾਦਵ ਨੇ ਜਿੱਤਿਆ ਕਾਂਸੀ ਦਾ ਤਗਮਾ

ਚੇਂਗਡੂ (ਚੀਨ), 9 ਅਗਸਤ (ਪੀ.ਟੀ.ਆਈ.)-ਨੌਜਵਾਨ ਰਿਸ਼ਭ ਯਾਦਵ ਦੇ ਕਾਂਸੀ ਦੇ ਤਗਮੇ ਨੂੰ ਇਲਾਵਾ, ਵਿਸ਼ਵ ਖੇਡਾਂ 'ਚ ਭਾਰਤੀ ਕੰਪਾਊਾਡ ਤੀਰਅੰਦਾਜ਼ਾਂ ਲਈ ਇਕ ਨਿਰਾਸ਼ਾਜਨਕ ਦਿਨ ਰਿਹਾ ਜਦਕਿ ਸਿਖਰਲਾ ਦਰਜਾ ਪ੍ਰਾਪਤ ਮਿਕਸਡ ਟੀਮ ਦੀ ਸ਼ੁਰੂਆਤੀ ਦੌਰ 'ਚ ਹੀ ਹਾਰ ਗਈ | ਕੋਈ ਵੀ ਮਹਿਲਾ ਤੀਰਅੰਦਾਜ਼ ਪੋਡੀਅਮ ਤੱਕ ਨਹੀਂ ਪਹੁੰਚ ਸਕੀ | 10ਵਾਂ ਦਰਜਾ ਪ੍ਰਾਪਤ ਯਾਦਵ ਨੇ ਪੁਰਸ਼ਾਂ ਦੇ ਵਿਅਕਤੀਗਤ ਕੰਪਾਊਾਡ ਕਾਂਸੀ ਦੇ ਤਗਮੇ ਦੇ ਮੈਚ 'ਚ...

Ad Position 21
No active advertisement
ਅਜੀਤ ਡੈਸਕ 09-08-2025

ਚੇਂਗਡੂ (ਚੀਨ), 9 ਅਗਸਤ (ਪੀ.ਟੀ.ਆਈ.)-ਨੌਜਵਾਨ ਰਿਸ਼ਭ ਯਾਦਵ ਦੇ ਕਾਂਸੀ ਦੇ ਤਗਮੇ ਨੂੰ ਇਲਾਵਾ, ਵਿਸ਼ਵ ਖੇਡਾਂ 'ਚ ਭਾਰਤੀ ਕੰਪਾਊਾਡ ਤੀਰਅੰਦਾਜ਼ਾਂ ਲਈ ਇਕ ਨਿਰਾਸ਼ਾਜਨਕ ਦਿਨ ਰਿਹਾ ਜਦਕਿ ਸਿਖਰਲਾ ਦਰਜਾ ਪ੍ਰਾਪਤ ਮਿਕਸਡ ਟੀਮ ਦੀ ਸ਼ੁਰੂਆਤੀ ਦੌਰ 'ਚ ਹੀ ਹਾਰ ਗਈ | ਕੋਈ ਵੀ ਮਹਿਲਾ ਤੀਰਅੰਦਾਜ਼ ਪੋਡੀਅਮ ਤੱਕ ਨਹੀਂ ਪਹੁੰਚ ਸਕੀ | 10ਵਾਂ ਦਰਜਾ ਪ੍ਰਾਪਤ ਯਾਦਵ ਨੇ ਪੁਰਸ਼ਾਂ ਦੇ ਵਿਅਕਤੀਗਤ ਕੰਪਾਊਾਡ ਕਾਂਸੀ ਦੇ ਤਗਮੇ ਦੇ ਮੈਚ 'ਚ ਆਪਣੇ ਸੀਨੀਅਰ ਸਾਥੀ ਤੇ ਕਈ ਵਿਸ਼ਵ ਕੱਪ ਸੋਨ ਤਗਮਾ ਜੇਤੂ ਅਭਿਸ਼ੇਕ ਵਰਮਾ ਨੂੰ 149-147 ਨਾਲ ਹਰਾ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਸੈਮੀਫਾਈਨਲ 'ਚ ਯਾਦਵ ਨੂੰ ਅਮਰੀਕੀ ਕਰਟਿਸ ਲੀ ਬ੍ਰੌਡਨੈਕਸ ਤੋਂ 145-147 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਜਦਕਿ ਵਰਮਾ ਨੀਦਰਲੈਂਡ ਦੇ ਚੋਟੀ ਦੇ ਦਰਜਾ ਪ੍ਰਾਪਤ ਮਾਈਕ ਸ਼ਲੋਸਰ ਤੋਂ 145-148 ਨਾਲ ਹਾਰ ਗਈ | ਮਹਿਲਾ ਵਿਅਕਤੀਗਤ ਕੰਪਾਊਾਡ ਸ਼੍ਰੇਣੀ 'ਚ ਭਾਰਤ ਦੀ ਚੁਣੌਤੀ ਕੁਆਰਟਰ ਫਾਈਨਲ 'ਚ ਖਤਮ ਹੋ ਗਈ | 12ਵੀਂ ਸੀਡ ਪ੍ਰਨੀਤ ਕੌਰ ਚੌਥੀ ਸੀਡ ਕੋਲੰਬੀਆ ਦੀ ਅਲੇਜੈਂਡਰਾ ਉਸਕਿਆਨੋ ਤੋਂ 140-145 ਨਾਲ ਹਾਰ ਗਈ ਜਦਕਿ ਤੀਜੀ ਸੀਡ ਮਧੁਰਾ ਧਮਨਗਾਂਵਕਰ ਐਸਟੋਨੀਆ ਦੀ ਛੇਵੀਂ ਸੀਡ ਲਿਸੇਲ ਜਾਟਮਾ ਤੋਂ 145-149 ਨਾਲ ਹਾਰ ਗਈ | ਭਾਰਤੀ ਦਲ ਲਈ ਸਭ ਤੋਂ ਵੱਡੀ ਨਿਰਾਸ਼ਾ ਮਿਕਸਡ ਕੰਪਾਊਾਡ ਈਵੈਂਟ 'ਚ ਆਈ | ਕੁਆਲੀਫਿਕੇਸ਼ਨ ਰਾਊਾਡ 'ਚ ਸਿਖਰ 'ਤੇ ਰਹਿਣ ਤੋਂ ਬਾਅਦ, ਵਰਮਾ ਤੇ ਮਧੁਰਾ ਦੀ ਭਾਰਤੀ ਜੋੜੀ ਮਜ਼ਬੂਤ ਦਾਅਵੇਦਾਰਾਂ ਵਾਂਗ ਦਿਖਾਈ ਦਿੱਤੀ ਪਰ ਪਹਿਲੇ ਹੀ ਦੌਰ 'ਚ ਆਪਣੇ ਰਵਾਇਤੀ ਵਿਰੋਧੀ ਦੱਖਣੀ ਕੋਰੀਆ ਤੋਂ ਹਾਰ ਗਈ |

Ad Position 22
No active advertisement
ਪਿਛਲੀ ਖ਼ਬਰ ਭਾਰਤੀ ਮੂਲ ਦੀ ਰੇਸ਼ਮਾ ਕੇਵਲਰਮਾਨੀ ਦਾ ਨਾਂਅ ਚੋਟੀ ਦੇ ਸ਼ਕਤੀਸ਼ਾਲੀ 100 ਕਾਰੋਬਾਰੀਆਂ 'ਚ ਸ਼ਾਮਿਲ ਅਗਲੀ ਖ਼ਬਰ ਬੈਂਗਲੁਰੂ 'ਚ ਬਣਾਇਆ ਜਾਵੇਗਾ ਦੇਸ਼ ਦਾ ਦੂਜਾ ਸਭ ਤੋਂ ਵੱਡਾ ਕਿ੍ਕਟ ਸਟੇਡੀਅਮ
Ad Position 24