25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2025

ਭਾਰਤੀ ਮੂਲ ਦੀ ਰੇਸ਼ਮਾ ਕੇਵਲਰਮਾਨੀ ਦਾ ਨਾਂਅ ਚੋਟੀ ਦੇ ਸ਼ਕਤੀਸ਼ਾਲੀ 100 ਕਾਰੋਬਾਰੀਆਂ 'ਚ ਸ਼ਾਮਿਲ

ਸੈਕਰਾਮੈਂਟੋ, 9 ਅਗਸਤ (ਹੁਸਨ ਲੜੋਆ ਬੰਗਾ)-ਫਾਰਚੂਨ ਮੈਗਜ਼ੀਨ ਵਲੋਂ ਕਾਰੋਬਾਰ 'ਚ ਸੱਭ ਤੋਂ ਵਧ ਸ਼ਕਤੀਸ਼ਾਲੀ ਕਾਰੋਬਾਰੀਆਂ ਦੀ ਇਕ ਸੂਚੀ ਪ੍ਰਕਾਸ਼ਿਤ ਕੀਤੀ ਗਈ ਹੈ, ਜਿਸ 'ਚ ਚੋਟੀ ਦੇ ਸ਼ਕਤੀਸ਼ਾਲੀ 100 ਵਿਅਕਤੀਆਂ ਦੇ ਨਾਂਅ ਸ਼ਾਮਿਲ ਹਨ | ਇਨਾਂ 'ਚ ਭਾਰਤੀ ਮੂਲ ਦੀ ਮੁੰਬਈ ਦੀ ਜਮਪਲ ਰੇਸ਼ਮਾ ਕੇਵਲਰਮਾਨੀ ਜੋ ਕਿ ਵਰਟੈਕਸ ਫਾਰਮਾਸਿਊਟੀਕਲਜ਼ ਦੀ ਸੀ.ਈ.ਓ. ਹੈ, ਦਾ ਨਾਂਅ ਵੀ ਸ਼ਾਮਿਲ ਹੈ | ਕੌਮਾਂਤਰੀ ਕਾਰੋਬਾਰੀ ਆਗੂਆਂ ਦੀ ਸੂਚੀ 'ਚ...

Ad Position 21
No active advertisement
ਅਜੀਤ ਡੈਸਕ 09-08-2025

ਸੈਕਰਾਮੈਂਟੋ, 9 ਅਗਸਤ (ਹੁਸਨ ਲੜੋਆ ਬੰਗਾ)-ਫਾਰਚੂਨ ਮੈਗਜ਼ੀਨ ਵਲੋਂ ਕਾਰੋਬਾਰ 'ਚ ਸੱਭ ਤੋਂ ਵਧ ਸ਼ਕਤੀਸ਼ਾਲੀ ਕਾਰੋਬਾਰੀਆਂ ਦੀ ਇਕ ਸੂਚੀ ਪ੍ਰਕਾਸ਼ਿਤ ਕੀਤੀ ਗਈ ਹੈ, ਜਿਸ 'ਚ ਚੋਟੀ ਦੇ ਸ਼ਕਤੀਸ਼ਾਲੀ 100 ਵਿਅਕਤੀਆਂ ਦੇ ਨਾਂਅ ਸ਼ਾਮਿਲ ਹਨ | ਇਨਾਂ 'ਚ ਭਾਰਤੀ ਮੂਲ ਦੀ ਮੁੰਬਈ ਦੀ ਜਮਪਲ ਰੇਸ਼ਮਾ ਕੇਵਲਰਮਾਨੀ ਜੋ ਕਿ ਵਰਟੈਕਸ ਫਾਰਮਾਸਿਊਟੀਕਲਜ਼ ਦੀ ਸੀ.ਈ.ਓ. ਹੈ, ਦਾ ਨਾਂਅ ਵੀ ਸ਼ਾਮਿਲ ਹੈ | ਕੌਮਾਂਤਰੀ ਕਾਰੋਬਾਰੀ ਆਗੂਆਂ ਦੀ ਸੂਚੀ 'ਚ ਕੇਵਲਰਮਾਨੀ 62ਵੇਂ ਸਥਾਨ 'ਤੇ ਹੈ | ਇਸ ਸੂਚੀ 'ਚ ਉਨ੍ਹਾਂ ਕਾਰੋਬਾਰੀਆਂ ਨੂੰ ਜਗ੍ਹਾ ਦਿੱਤੀ ਜਾਂਦੀ ਹੈ ਜੋ ਭਵਿੱਖ ਦੇ ਕਾਰੋਬਾਰ ਨੂੰ ਸ਼ਕਲ ਦਿੰਦੇ ਹਨ | ਕੇਵਲਰਮਾਨੀ ਪਹਿਲੀ ਔਰਤ ਹੈ ਜਿਸ ਨੇ ਇਕ ਵੱਡੀ ਯੂ.ਐਸ. ਬਾਇਓਟੈਕਨਾਲੋਜੀ ਫਰਮ ਦੀ ਅਗਵਾਈ ਕੀਤੀ ਹੈ | ਉਹ ਇਕ ਡਾਕਟਰ ਹੈ ਤੇ ਉਸ ਨੇ ਵਰਟੈਕਸ ਦੇ ਸੀ.ਈ.ਓ. ਵਜੋਂ ਅਪ੍ਰੈਲ 2020 'ਚ ਅਹੁਦਾ ਸੰਭਾਲਿਆ ਸੀ | ਇਸ ਤੋਂ ਪਹਿਲਾਂ ਉਹ 2017 ਤੋਂ ਕੰਪਨੀ ਦੇ ਚੀਫ ਮੈਡੀਕਲ ਅਫਸਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ | ਉਸ ਦੀ ਅਗਵਾਈ 'ਚ ਕੰਪਨੀ ਦੇ ਅਸਾਸੇ 110 ਅਰਬ ਡਾਲਰ ਤੱਕ ਪੁੱਜ ਗਏ ਹਨ | ਇਸ ਸੂਚੀ 'ਚ ਸ਼ਾਮਿਲ ਭਾਰਤੀ ਮੂਲ ਦੇ ਹੋਰ ਕਾਰੋਬਾਰੀਆਂ 'ਚ ਮਾਈਕਰੋ ਸਾਫਟ ਦਾ ਸੀ.ਈ.ਓ. ਸਤਿਆ ਨਾਡੇਲਾ (ਦੂਸਰਾ ਸਥਾਨ), ਗੁੱਗਲ ਸੀ.ਈ.ਓ. ਸੁੰਦਰ ਪਿਚਾਈ (6ਵਾਂ ਸਥਾਨ), ਯੂ ਟਿਊਬ ਸੀ.ਈ.ਓ. ਨੀਲ ਮੋਹਨ (83 ਵਾਂ ਸਥਾਨ), ਰਿਲਾਇੰਸ ਇੰਡਸਟਰੀਜ਼ ਚੇਅਰਮੈਨ ਮੁਕੇਸ਼ ਅੰਬਾਨੀ (56 ਵਾਂ ਸਥਾਨ) ਤੇ ਅਡਾਨੀ ਗਰੁੱਪ ਚੇਅਰਮੈਨ ਗÏਤਮ ਅਡਾਨੀ (96 ਵਾਂ ਸਥਾਨ) ਸ਼ਾਮਿਲ ਹਨ |

Ad Position 22
No active advertisement
ਪਿਛਲੀ ਖ਼ਬਰ ਅਮਰੀਕਾ 'ਚ ਸੀ.ਡੀ.ਸੀ. ਹੈੱਡਕੁਆਰਟਰ ਨੇੜੇ ਗੋਲੀਬਾਰੀ-ਪੁਲਿਸ ਅਧਿਕਾਰੀ ਦੀ ਮੌਤ ਅਗਲੀ ਖ਼ਬਰ -ਵਿਸ਼ਵ ਖੇਡਾਂ- ਰਿਸ਼ਭ ਯਾਦਵ ਨੇ ਜਿੱਤਿਆ ਕਾਂਸੀ ਦਾ ਤਗਮਾ
Ad Position 24