16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2025

ਗੱਡੀਆਂ ਦੇ ਕਾਫਲੇ ਨਾਲ 200 ਫੁੱਟ ਉੱਚਾ ਤਿਰੰਗਾ ਲੈ ਕੇ ਬਾਰਡਰ 'ਤੇ ਪੁੱਜੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ

ਫਾਜ਼ਿਲਕਾ, 14 ਅਗਸਤ (ਬਲਜੀਤ ਸਿੰਘ)-ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਅੱਜ 200 ਗੱਡੀਆਂ ਦੇ ਕਾਫਲੇ ਨਾਲ...

Ad Position 21
repet_subhas-goyals [Copy P29]
ਅਜੀਤ ਡੈਸਕ 14-08-2025

ਫਾਜ਼ਿਲਕਾ, 14 ਅਗਸਤ (ਬਲਜੀਤ ਸਿੰਘ)-ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਅੱਜ 200 ਗੱਡੀਆਂ ਦੇ ਕਾਫਲੇ ਨਾਲ 200 ਫੁੱਟ ਉੱਚਾ ਲੱਗਣ ਵਾਲਾ ਤਿਰੰਗਾ ਝੰਡਾ ਲੈ ਕੇ ਸਾਦਕੀ ਚੌਕੀ ਪਹੁੰਚੇ। ਉਨ੍ਹਾਂ ਨੇ ਪਹਿਲਾਂ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਦਫਤਰ ਤੋਂ ਇਤਿਹਾਸਿਕ ਘੰਟਾ ਘਰ ਚੌਕ ਤੱਕ ਤਿਰੰਗਾ ਯਾਤਰਾ ਕੱਢੀ, ਜਿਸ ਵਿਚ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਅਤੇ ਐਸ.ਐਸ.ਪੀ. ਗੁਰਮੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਲੋਕਾਂ ਨੇ ਭਾਰੀ ਉਤਸ਼ਾਹ ਨਾਲ ਭਾਗ ਲਿਆ।

ਇਸ ਤੋਂ ਬਾਅਦ ਗੱਡੀਆਂ ਦੇ ਵੱਡੇ ਕਾਫਲੇ ਨਾਲ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਤਿਰੰਗੇ ਝੰਡੇ ਨੂੰ ਲੈ ਕੇ ਸਾਦਕੀ ਚੌਕੀ ਉਤੇ ਪਹੁੰਚੇ ਤੇ ਤਿਰੰਗੇ ਝੰਡੇ ਨੂੰ ਫੌਜ ਦੀ ਖੁੱਲ੍ਹੀ ਗੱਡੀ ਵਿਚ ਸਤਿਕਾਰ ਨਾਲ ਸਜਾਇਆ ਗਿਆ, ਇਸ ਗੱਡੀ ਉਤੇ ਥਾਂ-ਥਾਂ ਉਤੇ ਲੋਕਾਂ ਨੇ ਫੁੱਲਾਂ ਦੀ ਵਰਖਾ ਕੀਤੀ। ਇਸ ਮੌਕੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਬੀ.ਐਸ.ਐਫ. ਵਲੋਂ ਮੰਗ ਰੱਖੀ ਗਈ ਸੀ ਕਿ ਇਥੇ ਉੱਚਾ ਝੰਡਾ ਲਗਾਇਆ ਜਾਵੇ ਕਿਉਂਕਿ ਪਾਕਿਸਤਾਨ ਦਾ ਝੰਡਾ ਪਹਿਲਾਂ ਸਾਡੇ ਝੰਡੇ ਤੋਂ ਉੱਚਾ ਸੀ, ਜਿਸ ਨੂੰ ਪ੍ਰਵਾਨ ਕਰਦਿਆਂ ਉਨ੍ਹਾਂ ਨੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨਾਲ ਗੱਲ ਕੀਤੀ ਅਤੇ ਇਥੇ 200 ਫੁੱਟ ਉੱਚਾ ਭਾਰਤ ਦਾ ਕੌਮੀ ਤਿਰੰਗਾ ਝੰਡਾ ਲਹਿਰਾਉਣ ਦਾ ਫੈਸਲਾ ਕੀਤਾ। ਉਨ੍ਹਾਂ ਕਿਹਾ ਕਿ ਇਸ ਕੌਮੀ ਝੰਡੇ ਨੂੰ 15 ਅਗਸਤ ਵਾਲੇ ਦਿਨ ਲੋਕ ਸਮਰਪਿਤ ਵੀ ਕੀਤਾ ਜਾਵੇਗਾ। ਇਸ ਦੌਰਾਨ ਉਨ੍ਹਾਂ ਨੇ ਇਹ ਝੰਡਾ ਲਿਜਾ ਕੇ ਬੀ.ਐਸ.ਐਫ. ਦੇ ਅਧਿਕਾਰੀਆਂ ਨੂੰ ਸਤਿਕਾਰ ਸਹਿਤ ਸੌਂਪਿਆ। ਬੀ.ਐਸ.ਐਫ. ਵਲੋਂ ਇਸ ਝੰਡੇ ਨੂੰ ਗਾਰਡ ਆਫ ਆਨਰ ਪੇਸ਼ ਕੀਤਾ ਗਿਆ ਅਤੇ ਹੁਣ ਇਹ ਤਿਰੰਗਾ ਝੰਡਾ ਕੌਮਾਂਤਰੀ ਸਰਹੱਦ ਉਤੇ ਪਾਕਿਸਤਾਨ ਦੇ ਝੰਡੇ ਤੋਂ ਵੀ ਉੱਚਾ ਲਹਿਰੇਗਾ। ਇਸ ਮੌਕੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਕਿਹਾ ਕਿ ਇਹ ਤਿਰੰਗਾ ਯਾਤਰਾ ਫਾਜ਼ਿਲਕਾ ਲਈ ਇਕ ਇਤਿਹਾਸਿਕ ਪਲ ਸੀ। ਸ੍ਰੀਮਤੀ ਖੁਸ਼ਬੂ ਸਾਵਨ ਸੁੱਖਾ ਸਵਨਾ ਨੇ ਇਸ ਦੌਰਾਨ ਆਖਿਆ ਕਿ ਅੱਜ ਦੀ ਇਸ ਯਾਤਰਾ ਵਿਚ ਫਾਜ਼ਿਲਕਾ ਦੇ ਲੋਕਾਂ ਦੇ ਦੇਸ਼ ਭਗਤੀ ਦੀ ਭਾਵਨਾ ਵੇਖਣ ਵਾਲੀ ਸੀ। ਉਨ੍ਹਾਂ ਨੇ ਇਸ ਯਾਤਰਾ ਵਿਚ ਸ਼ਾਮਿਲ ਹੋਣ ਵਾਲੇ ਲੋਕਾਂ ਦਾ ਧੰਨਵਾਦ ਵੀ ਕੀਤਾ। 

Ad Position 22
No active advertisement
ਪਿਛਲੀ ਖ਼ਬਰ ਹੁਣ ਦਾਣਾ ਮੰਡੀ ਗੜ੍ਹਸ਼ੰਕਰ 'ਚ ਹੋਵੇਗਾ ਆਜ਼ਾਦੀ ਦਿਵਸ ਸਮਾਗਮ ਅਗਲੀ ਖ਼ਬਰ ਕਿਸ਼ਤਵਾੜ 'ਚ ਬੱਦਲ ਫਟਣ ਦੀ ਘਟਨਾ 'ਤੇ ਪੀ.ਐਮ. ਨਰਿੰਦਰ ਮੋਦੀ ਵਲੋਂ ਟਵੀਟ
Ad Position 24