25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2025

ਦਿੱਲੀ ਭਾਜਪਾ ਆਗੂਆਂ ਨੇ ਕੀਤੀ ਮੁੱਖ ਮੰਤਰੀ ਰੇਖਾ ਗੁਪਤਾ ਨਾਲ ਮੁਲਾਕਾਤ

ਨਵੀਂ ਦਿੱਲੀ, 21 ਅਗਸਤ- ਕੇਂਦਰੀ ਮੰਤਰੀ ਹਰਸ਼ ਮਲਹੋਤਰਾ ਅਤੇ ਦਿੱਲੀ ਭਾਜਪਾ ਦੇ ਸੰਸਦ ਮੈਂਬਰਾਂ ਨੇ ਅੱਜ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਹਾਲ-ਚਾਲ...

Ad Position 21
No active advertisement
ਅਜੀਤ ਡੈਸਕ 21-08-2025

ਨਵੀਂ ਦਿੱਲੀ, 21 ਅਗਸਤ- ਕੇਂਦਰੀ ਮੰਤਰੀ ਹਰਸ਼ ਮਲਹੋਤਰਾ ਅਤੇ ਦਿੱਲੀ ਭਾਜਪਾ ਦੇ ਸੰਸਦ ਮੈਂਬਰਾਂ ਨੇ ਅੱਜ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ। ਕੱਲ੍ਹ ਜਨ ਸੁਣਵਾਈ ਦੌਰਾਨ ਰਾਜੇਸ਼ ਖਿਮਜੀ ਨਾਮ ਦੇ ਵਿਅਕਤੀ ਨੇ ਮੁੱਖ ਮੰਤਰੀ ’ਤੇ ਹਮਲਾ ਕੀਤਾ ਸੀ। ਉਸ ਨੂੰ ਪੰਜ ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ।

 ਮੁੱਖ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ, ਭਾਜਪਾ ਸੰਸਦ ਮੈਂਬਰ ਬੰਸੂਰੀ ਸਵਰਾਜ ਨੇ ਕਿਹਾ ਕਿ ਦਿੱਲੀ ਦੇ ਸਾਰੇ 7 ਸੰਸਦ ਮੈਂਬਰ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਦੀ ਰਿਹਾਇਸ਼ ’ਤੇ ਉਨ੍ਹਾਂ ਦਾ ਹਾਲ-ਚਾਲ ਪੁੱਛਣ ਗਏ। ਮੈਂ ਦਿੱਲੀ ਦੇ ਲੋਕਾਂ ਨੂੰ ਭਰੋਸਾ ਦਿਵਾਉਂਦੀ ਹਾਂ ਕਿ ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੈ। ਰੇਖਾ ਗੁਪਤਾ ਬਹਾਦਰ ਹੈ ਅਤੇ ਉਨ੍ਹਾਂ ਦਾ ਮਨੋਬਲ ਅਜੇ ਵੀ ਉੱਚਾ ਹੈ। ਉਹ ਹਮੇਸ਼ਾ ਵਾਂਗ ਸਾਰਿਆਂ ਨੂੰ ਮਿਲਦੀ ਰਹਿਣਗੇ ਤੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।

ਇਸ ਦੇ ਨਾਲ ਹੀ ਭਾਜਪਾ ਸੰਸਦ ਮੈਂਬਰ ਮਨੋਜ ਤਿਵਾੜੀ ਨੇ ਕਿਹਾ ਕਿ ਮੁੱਖ ਮੰਤਰੀ ਦਾ ਮਨੋਬਲ ਬਿਲਕੁਲ ਵੀ ਪ੍ਰਭਾਵਿਤ ਨਹੀਂ ਹੋਇਆ ਹੈ। ਜਨ-ਸੁਣਵਾਈ ਤੈਅ ਸਮੇਂ ਅਨੁਸਾਰ ਜਾਰੀ ਰਹੇਗੀ। ਉਹ ਅਗਲੇ ਬੁੱਧਵਾਰ ਨੂੰ ਦੁਬਾਰਾ ਲੋਕਾਂ ਨੂੰ ਮਿਲਣਗੇ। ਉਹ ਕੱਲ੍ਹ ਤੋਂ ਕੰਮ ’ਤੇ ਵਾਪਸ ਆ ਜਾਣਗੇ, ਮੁੱਖ ਮੰਤਰੀ ਜ਼ਖਮੀ ਹਨ, ਪਰ ਉਹ ਹੁਣ ਠੀਕ ਹਨ।

 

Ad Position 22
No active advertisement
ਪਿਛਲੀ ਖ਼ਬਰ ਭਾਜਪਾ ਆਗੂ ਕੇ.ਡੀ. ਭੰਡਾਰੀ, ਸੁਸ਼ੀਲ ਰਿੰਕੂ ਤੇ ਰਾਣਾ ਹਰਦੀਪ ਸਿੰਘ ਸ਼ਾਹਕੋਟ ਪੁਲਿਸ ਵਲੋਂ ਗ੍ਰਿਫ਼ਤਾਰ ਅਗਲੀ ਖ਼ਬਰ ਯੂ.ਕੇ. ਆਧਾਰਤ ਗੈਂਗਸਟਰ ਧਰਮ ਸੰਧੂ ਦਾ ਸਾਥੀ ਮਲਕੀਤ ਸਿੰਘ ਗਿ੍ਫ਼ਤਾਰ
Ad Position 24