25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2025

ਤੇਜ਼ ਰਫ਼ਤਾਰ ਕਾਰ ਚਾਲਕ ਵਲੋਂ ਐਕਟਿਵਾ ਨੂੰ ਮਾਰੀ ਟੱਕਰ, ਨੌਜਵਾਨ ਦੀ ਮੌਤ

ਫੁੱਲਾਂਵਾਲ, (ਲੁਧਿਆਣਾ), 21 ਅਗਸਤ (ਮਨਜੀਤ ਸਿੰਘ ਦੁੱਗਰੀ)- ਬੀਤੀ ਦੇਰ ਰਾਤ 200 ਫ਼ੁੱਟੀ ਮਿਸਿੰਗ ਲਿੰਕ ਸੜਕ ਸਥਿਤ ਫਲਾਵਰ ਚੌਂਕ ਲਾਗੇ ਇਕ ਤੇਜ਼ ਰਫ਼ਤਾਰ ਕਾਰ ਨੰਬਰ ਪੀ.ਬੀ 28 ਐਚ....

Ad Position 21
No active advertisement
ਅਜੀਤ ਡੈਸਕ 21-08-2025

ਫੁੱਲਾਂਵਾਲ, (ਲੁਧਿਆਣਾ), 21 ਅਗਸਤ (ਮਨਜੀਤ ਸਿੰਘ ਦੁੱਗਰੀ)- ਬੀਤੀ ਦੇਰ ਰਾਤ 200 ਫ਼ੁੱਟੀ ਮਿਸਿੰਗ ਲਿੰਕ ਸੜਕ ਸਥਿਤ ਫਲਾਵਰ ਚੌਂਕ ਲਾਗੇ ਇਕ ਤੇਜ਼ ਰਫ਼ਤਾਰ ਕਾਰ ਨੰਬਰ ਪੀ.ਬੀ 28 ਐਚ. 3258 ਵਲੋਂ ਐਕਟਿਵਾ ਸਵਾਰ ਨੂੰ ਟੱਕਰ ਮਾਰ ਦੇਣ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਿਸ ਦੀ ਪਛਾਣ ਵਿਕਾਸ ਸ਼ਰਮਾ, 30 ਸਾਲ, ਵਾਸੀ ਗੋਲਡਨ ਐਵਨਿਊ ਧਾਂਦਰਾ ਸੜਕ ਵਜੋਂ ਹੋਈ ਹੈ, ਜੋ ਕੰਮ ਤੋਂ ਘਰ ਵਾਪਸ ਆ ਰਿਹਾ ਸੀ।

ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਕਾਰ ਦੀ ਰਫ਼ਤਾਰ ਇੰਨੀ ਜ਼ਿਆਦਾ ਸੀ ਕਿ ਉਹ ਐਕਟਿਵਾ ਨੂੰ 300 ਮੀਟਰ ਤੱਕ ਘੜੀਸ ਕੇ ਲੈ ਗਈ ਅਤੇ ਕਾਰ ਦਾ ਟਾਇਰ ਵੀ ਫਟ ਗਿਆ, ਜਿਸ ਨੂੰ ਕਾਰ ਚਾਲਕ ਕਮਲਪ੍ਰੀਤ ਸਿੰਘ ਜੀ.ਕੇ ਵਿਹਾਰ ਧਾਂਦਰਾ ਸੜਕ, ਜੋ ਰਾਹਗੀਰਾਂ ਮੁਤਾਬਕ ਨਸ਼ੇ ਦੀ ਹਾਲਤ ਵਿਚ ਸੀ, ਮੌਕੇ ’ਤੋਂ ਉਸੇ ਹਾਲਤ ਵਿਚ ਭਜਾ ਕੇ ਲੈ ਗਿਆ।

Ad Position 22
No active advertisement
ਪਿਛਲੀ ਖ਼ਬਰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਾਜਵਿੰਦਰ ਲੱਕੀ ਤੇ ਹੋਰ ਆਗੂ ਪੁਲਿਸ ਨੇ ਹਿਰਾਸਤ ਵਿਚ ਲਏ ਅਗਲੀ ਖ਼ਬਰ ਭਾਜਪਾ ਆਗੂ ਕੇ.ਡੀ. ਭੰਡਾਰੀ, ਸੁਸ਼ੀਲ ਰਿੰਕੂ ਤੇ ਰਾਣਾ ਹਰਦੀਪ ਸਿੰਘ ਸ਼ਾਹਕੋਟ ਪੁਲਿਸ ਵਲੋਂ ਗ੍ਰਿਫ਼ਤਾਰ
Ad Position 24