25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2025

ਬਿਕਰਮ ਸਿੰਘ ਮਜੀਠੀਆ ਦੀ ਬੈਰਕ ਬਦਲੀ ਅਰਜ਼ੀ ’ਤੇ ਨਹੀਂ ਹੋ ਸਕੀ ਸੁਣਵਾਈ, ਅਗਲੀ ਸੁਣਵਾਈ 28 ਨੂੰ

ਐੱਸ. ਏ. ਐੱਸ. ਨਗਰ, 21 ਅਗਸਤ (ਕਪਿਲ ਵਧਵਾ)- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਬੈਰਕ ਬਦਲੀ ਅਰਜ਼ੀ ’ਤੇ ਅੱਜ...

Ad Position 21
No active advertisement
ਅਜੀਤ ਡੈਸਕ 21-08-2025

ਐੱਸ. ਏ. ਐੱਸ. ਨਗਰ, 21 ਅਗਸਤ (ਕਪਿਲ ਵਧਵਾ)- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਬੈਰਕ ਬਦਲੀ ਅਰਜ਼ੀ ’ਤੇ ਅੱਜ ਅਦਾਲਤ ਵਿਖੇ ਸੁਣਵਾਈ ਨਹੀਂ ਹੋ ਸਕੀ। ਅਦਾਲਤ ਨੇ ਇਸ ਮਾਮਲੇ ਨੂੰ 28 ਅਗਸਤ ਤੱਕ ਮੁਲਤਵੀ ਕਰ ਦਿੱਤਾ ਹੈ। ਦੱਸ ਦਈਏ ਕਿ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਜੋ ਕਿ ਬੀਤੇ ਕਰੀਬ 47 ਦਿਨਾਂ ਤੋਂ ਨਾਭਾ ਨਵੀਂ ਜ਼ਿਲ੍ਹਾ ਜੇਲ੍ਹ ਵਿਚ ਨਜ਼ਰ ਬੰਦ ਹਨ, ਨੇ ਮੁਹਾਲੀ ਅਦਾਲਤ ਵਿਖੇ ਆਪਣੇ ਬੈਰਕ ਨੂੰ ਸੰਤਰੀ ਸ਼੍ਰੇਣੀ ਅਨੁਸਾਰ ਬਦਲਣ ਲਈ ਪਟੀਸ਼ਨ ਦਾਇਰ ਕੀਤੀ ਸੀ।

ਜਿਸ ਵਿਚ ਅਦਾਲਤ ਦੇ ਹੁਕਮਾਂ ਤੇ ਏ. ਡੀ. ਜੀ. ਪੀ. ਜੇਲ੍ਹਾਂ ਵਲੋਂ ਇਕ ਬੰਦ ਲਿਫ਼ਾਫ਼ਾ ਰਿਪੋਰਟ ਵੀ ਜਮਾਂ ਕਰਵਾਈ ਗਈ। ਅੱਜ ਲਈ ਸੂਚੀਬੱਧ ਉਕਤ ਮਾਮਲੇ ’ਤੇ ਕੁਝ ਕਾਰਨਾਂ ਕਰਕੇ ਸੁਣਵਾਈ ਨਹੀਂ ਹੋ ਸਕੀ, ਜਿਸ ’ਤੇ ਜੱਜ ਹਰਦੀਪ ਸਿੰਘ ਦੀ ਅਦਾਲਤ ਨੇ ਇਸ ਮਾਮਲੇ ਨੂੰ ਮਜੀਠੀਆ ਦੀ ਅਗਲੀ ਪੇਸ਼ੀ ਤੱਕ ਮੁਲਤਵੀ ਕਰ ਦਿੱਤਾ ਹੈ।

Ad Position 22
No active advertisement
ਪਿਛਲੀ ਖ਼ਬਰ ਆਪ ਦੇ ਸਾਬਕਾ ਸਿਹਤ ਮੰਤਰੀ ਵਿਜੈ ਸਿੰਗਲਾ ਮਾਮਲੇ ਵਿਚ ਸੁਣਵਾਈ ਮੁਲਤਵੀ ਅਗਲੀ ਖ਼ਬਰ ਪਠਾਨਕੋਟ ਦੇ ਭਾਜਪਾ ਜ਼ਿਲਾ ਪ੍ਰਧਾਨ ਸੁਰੇਸ਼ ਸ਼ਰਮਾ ਨੂੰ ਪੁਲਿਸ ਨੇ ਘਰ ਵਿਚ ਕੀਤਾ ਨਜ਼ਰਬੰਦ
Ad Position 24