20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2025

ਕਾਲੀ ਵੇਈਂ 'ਚ ਗਲਤ ਅਨਸਰਾਂ ਵਲੋਂ ਜ਼ਹਿਰੀਲੀ ਦਵਾਈ ਪਾਉਣ ਕਰਕੇ ਮਰੀਆਂ ਕਈ ਮੱਛੀਆਂ

ਭੁਲੱਥ, 23 ਅਗਸਤ (ਮੇਹਰ ਚੰਦ ਸਿੱਧੂ)-ਸਬ-ਡਵੀਜ਼ਨ ਕਸਬਾ ਭੁਲੱਥ ਦੇ ਨਾਲ ਪਵਿੱਤਰ ਕਾਲੀ ਵੇਈਂ...

Ad Position 21
No active advertisement
ਅਜੀਤ ਡੈਸਕ 23-08-2025

ਭੁਲੱਥ, 23 ਅਗਸਤ (ਮੇਹਰ ਚੰਦ ਸਿੱਧੂ)-ਸਬ-ਡਵੀਜ਼ਨ ਕਸਬਾ ਭੁਲੱਥ ਦੇ ਨਾਲ ਪਵਿੱਤਰ ਕਾਲੀ ਵੇਈਂ ਵਿਚ ਬਾਰਿਸ਼ ਦਾ ਪਾਣੀ ਵਧਣ ਕਰਕੇ ਮੱਛੀਆਂ ਦੀ ਭਰਮਾਰ ਵੀ ਵਧੀ ਹੈ। ਅੱਜ ਇਥੇ ਮੱਛੀਆਂ ਨੂੰ ਮਾਰ ਕੇ ਇਕੱਠੀਆਂ ਕਰਨ ਸਬੰਧੀ ਗਲਤ ਅਨਸਰਾਂ ਵਲੋਂ ਜ਼ਹਿਰੀਲੀ ਦਵਾਈ ਪਾ ਕੇ ਖਤਮ ਕਰਕੇ ਫੜਨ ਦਾ ਮਾਮਲਾ ਸਾਹਮਣੇ ਆਇਆ ਹੈ। ਵੇਈਂ ਘਾਟ ਭੁਲੱਥ ਦੇ ਮੁੱਖ ਸੇਵਾਦਾਰ ਬਾਬਾ ਬਲਵਿੰਦਰ ਸਿੰਘ ਬਾਜਵਾ ਵਲੋਂ ਮੌਕੇ ਉਤੇ ਪਹੁੰਚ ਕੇ ਜਦੋਂ ਗਲਤ ਅਨਸਰਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ ਤੇ ਉਨ੍ਹਾਂ ਨੂੰ ਰੋਕਿਆ ਗਿਆ ਤਾਂ ਉਹ ਜਲਦ ਭੱਜ ਕੇ ਫਰਾਰ ਹੋ ਗਏ। ਇਸ ਬਾਰੇ ਸਬੰਧੀ ਪੁਲਿਸ ਪ੍ਰਸ਼ਾਸਨ ਭੁਲੱਥ ਡੀ. ਐਸ. ਪੀ. ਕਰਨੈਲ ਸਿੰਘ ਦੇ ਧਿਆਨ ਵਿਚ ਵੀ ਇਹ ਮਾਮਲਾ ਪਹਿਲਾਂ ਵੀ ਲਿਆਂਦਾ ਗਿਆ ਸੀ। ਇਸ ਮੌਕੇ ਗੱਲਬਾਤ ਕਰਦਿਆਂ ਬਾਬਾ ਬਲਵਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਪਵਿੱਤਰ ਵੇਈਂ ਦੀ ਪਵਿੱਤਰਤਾ ਨੂੰ ਇਹ ਗਲਤ ਅਨਸਰ ਮੱਛੀਆਂ ਮਾਰ ਕੇ ਫੜ ਕੇ ਪਵਿੱਤਰ ਸਥਾਨ ਨੂੰ ਦੂਸ਼ਿਤ ਕਰ ਰਹੇ ਹਨ, ਜਿਸ ਕਰਕੇ ਪ੍ਰਸ਼ਾਸਨ ਵਲੋਂ ਗਲਤ ਅਨਸਰਾਂ ਖਿਲਾਫ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ।  

Ad Position 22
No active advertisement
ਪਿਛਲੀ ਖ਼ਬਰ ਹਰੀਕੇ ਹੈੱਡ ਵਰਕਸ 'ਚ ਪਾਣੀ ਦਾ ਪੱਧਰ ਘੱਟ ਕੇ 134893 ਕਿਊਸਿਕ ਹੋਇਆ ਅਗਲੀ ਖ਼ਬਰ ਕਦੇ ਨਹੀਂ ਪੂਰਿਆ ਜਾ ਸਕਦਾ ਜਸਵਿੰਦਰ ਭੱਲਾ ਦਾ ਘਾਟਾ- ਤਰੁਣਪ੍ਰੀਤ ਸਿੰਘ ਸੋਂਦ
Ad Position 24