24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2025

ਪ੍ਰਧਾਨ ਮੰਤਰੀ ਦੀ ਡਿਗਰੀ ਦੇ ਮੁੱਦੇ ਤੋਂ ਧਿਆਨ ਭਟਕਾਉਣ ਲਈ ਸੌਰਭ ਭਾਰਦਵਾਜ ਦੇ ਘਰ ਮਾਰਿਆ ਗਿਆ ਛਾਪਾ- ਮਨੀਸ਼ ਸਿਸੋਦੀਆ

ਨਵੀਂ ਦਿੱਲੀ, 26 ਅਗਸਤ- ‘ਆਪ’ ਨੇਤਾ ਸੌਰਭ ਭਾਰਦਵਾਜ ਵਿਰੁੱਧ ਈ.ਡੀ. ਦੇ ਛਾਪਿਆਂ ’ਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ‘ਆਪ’ ਨੇਤਾ ਮਨੀਸ਼ ਸਿਸੋਦੀਆ ਨੇ ਕਿਹਾ ਕਿ ਸੌਰਭ ਭਾਰਦਵਾਜ...

Ad Position 21
No active advertisement
ਅਜੀਤ ਡੈਸਕ 26-08-2025

ਨਵੀਂ ਦਿੱਲੀ, 26 ਅਗਸਤ- ‘ਆਪ’ ਨੇਤਾ ਸੌਰਭ ਭਾਰਦਵਾਜ ਵਿਰੁੱਧ ਈ.ਡੀ. ਦੇ ਛਾਪਿਆਂ ’ਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ‘ਆਪ’ ਨੇਤਾ ਮਨੀਸ਼ ਸਿਸੋਦੀਆ ਨੇ ਕਿਹਾ ਕਿ ਸੌਰਭ ਭਾਰਦਵਾਜ ਦੇ ਘਰ ’ਤੇ ਈ.ਡੀ. ਦੇ ਛਾਪੇਮਾਰੀ ਦਾ ਇਕੋ ਇਕ ਕਾਰਨ ਇਹ ਹੈ ਕਿ ਕੱਲ੍ਹ ਪ੍ਰਧਾਨ ਮੰਤਰੀ ਦੀ ਡਿਗਰੀ ਬਾਰੇ ਇਕ ਵੱਡਾ ਖੁਲਾਸਾ ਹੋਇਆ ਸੀ। ਦੇਸ਼ ਵਿਚ ਇਹ ਗੱਲ ਸਾਹਮਣੇ ਆਈ ਕਿ ਪ੍ਰਧਾਨ ਮੰਤਰੀ ਦੀ ਡਿਗਰੀ ਜਾਅਲੀ ਹੈ। ਦੇਸ਼ ਵਿਚ ਇਹ ਗੱਲ ਸਾਹਮਣੇ ਆਈ ਕਿ ਪ੍ਰਧਾਨ ਮੰਤਰੀ ਨੇ ਡਿਗਰੀ ਬਾਰੇ ਝੂਠ ਬੋਲਿਆ, ਇਸ ਲਈ ਪ੍ਰਧਾਨ ਮੰਤਰੀ ਦੀ ਡਿਗਰੀ ਦੇ ਮੁੱਦੇ ਤੋਂ ਧਿਆਨ ਹਟਾਉਣ ਲਈ, ਈ.ਡੀ. ਸੌਰਭ ਭਾਰਦਵਾਜ ਦੇ ਘਰ ਛਾਪਾ ਮਾਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਸੁਣ ਕੇ ਇਕ ਬੱਚਾ ਵੀ ਹੱਸੇਗਾ ਕਿ ਜਿਸ ਮਾਮਲੇ ਵਿਚ ਸੌਰਭ ਭਾਰਦਵਾਜ ਦੇ ਘਰ ਛਾਪਾ ਮਾਰਿਆ ਜਾ ਰਿਹਾ ਹੈ, ਉਸ ਨੂੰ ਮੰਤਰੀ ਬਣਨ ਤੋਂ ਪਹਿਲਾਂ ਦਾ ਮਾਮਲਾ ਦੱਸਿਆ ਜਾ ਰਿਹਾ ਹੈ।

Ad Position 22
No active advertisement
ਪਿਛਲੀ ਖ਼ਬਰ ਅਸੀਂ ਗਲਤ ਨੀਤੀਆਂ ਵਿਰੁੱਧ ਕਰਦੇ ਰਹਾਂਗੇ ਆਵਾਜ਼ ਬੁਲੰਦ- ਅਰਵਿੰਦ ਕੇਜਰੀਵਾਲ ਅਗਲੀ ਖ਼ਬਰ ਈ.ਡੀ. ਵਲੋਂ ‘ਆਪ’ ਨੇਤਾ ਸੌਰਭ ਭਾਰਦਵਾਜ ਦੇ ਘਰ ਛਾਪੇਮਾਰੀ
Ad Position 24