25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2025

ਪੌਂਗ ਡੈਮ ਵਿਚ ਪਾਣੀ ਦਾ ਪੱਧਰ 1390 ਫੁੱਟ ’ਤੇ ਪਹੁੰਚਿਆ

ਮੁਕੇਰੀਆਂ, 26 ਅਗਸਤ (ਐਨ. ਐਸ. ਰਾਮਗੜੀਆ)- ਪੰਜਾਬ-ਹਿਮਾਚਲ ਵਿਚ ਪੈ ਰਹੇ ਭਾਰੀ ਮੀਂਹ ਕਾਰਨ ਬਿਆਸ ਦਰਿਆ ਦੇ ਨਾਲ ਲੱਗਦੇ ਪਿੰਡਾਂ ਵਿਚ ਪਹਿਲਾਂ ਹੀ ਹੜਾਂ ਵਰਗੇ ਹਾਲਾਤ...

Ad Position 21
No active advertisement
ਅਜੀਤ ਡੈਸਕ 26-08-2025

ਮੁਕੇਰੀਆਂ, 26 ਅਗਸਤ (ਐਨ. ਐਸ. ਰਾਮਗੜੀਆ)- ਪੰਜਾਬ-ਹਿਮਾਚਲ ਵਿਚ ਪੈ ਰਹੇ ਭਾਰੀ ਮੀਂਹ ਕਾਰਨ ਬਿਆਸ ਦਰਿਆ ਦੇ ਨਾਲ ਲੱਗਦੇ ਪਿੰਡਾਂ ਵਿਚ ਪਹਿਲਾਂ ਹੀ ਹੜਾਂ ਵਰਗੇ ਹਾਲਾਤ ਬਣੇ ਹੋਏ ਹਨ ਅਤੇ ਕਈ ਪਿੰਡ ਅਤੇ ਕਿਸਾਨਾਂ ਦੀਆਂ ਜ਼ਮੀਨਾਂ ਪਾਣੀ ਵਿਚ ਡੁੱਬ ਚੁੱਕੀਆਂ ਹਨ ਪਰੰਤੂ ਲਗਾਤਾਰ ਪੈ ਰਹੇ ਮੀਂਹ ਕਾਰਨ ਅੱਜ ਪੌਂਗ ਡੈਮ ਤਲਵਾੜਾ ਵਿਚ ਫਿਰ ਪਾਣੀ ਦਾ ਪੱਧਰ ਹਿਮਾਚਲ ਦੀ ਤਰਫੋਂ ਆਏ ਕਰੀਬ ਢਾਈ ਲੱਖ ਕਿਊਸਕ ਪਾਣੀ ਕਾਰਨ ਇਕ ਦਮ ਵੱਧ ਗਿਆ, ਜਿਸ ਕਾਰਨ ਡੈਮ ਪ੍ਰਸ਼ਾਸਨ ਨੂੰ ਸਵੇਰੇ ਅੱਜ 10 ਵਜੇ 75 ਹਜ਼ਾਰ ਕਿਊਸਿਕ ਪਾਣੀ ਬਿਆਸ ਦਰਿਆ ਵਿਚ ਰਿਲੀਜ਼ ਕਰਨਾ ਪਿਆ।


ਸਵੇਰੇ 10 ਵਜੇ ਪੌਂਗ ਡੈਮ ਦੇ ਪ੍ਰਸ਼ਾਸਨ ਵਲੋਂ ਜਾਰੀ ਕੀਤੇ ਗਏ ਤਾਜ਼ਾ ਵੇਰਵੇ ਅਨੁਸਾਰ ਪੋਂਗ ਡੈਮ ਦੀ ਝੀਲ ਵਿਚ ਹਿਮਾਚਲ ਦੀ ਤਰਫੋਂ 2 ਲੱਖ 52 ਹਜ਼ਾਰ ਕਿਊਸਿਕ ਪਾਣੀ ਆਇਆ ਅਤੇ ਵਾਟਰ ਪੱਧਰ 1389.15 ਫੁੱਟ ਨੂੰ ਪਾਰ ਕਰ ਗਿਆ। ਇਸੇ ਤਰ੍ਹਾਂ ਡੈਮ ਪ੍ਰਸ਼ਾਸਨ ਵਲੋਂ ਸੰਤੁਲਨ ਬਣਾਈ ਰੱਖਣ ਲਈ ਡੈਮ ਤੋਂ 74972 ਕਿਊਸਿਕ ਫੁੱਟ ਪਾਣੀ ਛੱਡ ਦਿੱਤਾ ਗਿਆ।


ਦੂਸਰੇ ਪਾਸੇ ਹਿਮਾਚਲ ਦੇ ਪੰਜਾਬ ਵਿਚ ਪਿਛਲੇ ਦੋ ਤਿੰਨ ਦਿਨਾਂ ਤੋਂ ਭਾਰੀ ਬਾਰਿਸ਼ ਹੋਣ ਕਾਰਨ ਪਹਿਲਾਂ ਹੀ ਹਾਲਾਤ ਖਰਾਬ ਹੋ ਚੁੱਕੇ ਹਨ ਅਤੇ ਜੇਕਰ ਇਸੇ ਤਰ੍ਹਾਂ ਬਾਰਿਸ਼ ਪੈਂਦੀ ਰਹੀ ਤਾਂ ਬਿਆਸ ਦਰਿਆ ਦੇ ਨਜ਼ਦੀਕੀ ਵੱਸਦੇ ਪਿੰਡਾਂ ਵਿਚ, ਜੋ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਕਪੂਰਥਲਾ ਨਾਲ ਸੰਬੰਧਿਤ ਹਨ, ਉਨ੍ਹਾਂ ਵਿਚ ਹਾਲਾਤ ਹੋਰ ਵੀ ਵਿਗੜ ਸਕਦੇ ਹਨ।

Ad Position 22
No active advertisement
ਪਿਛਲੀ ਖ਼ਬਰ ਨਵੇਂ ਚੱਕੀ ਪੁੱਲ ਨੂੰ ਵੀ ਚੱਕੀ ਦਰਿਆ ਵਿਚ ਵਧੇ ਪਾਣੀ ਕਰਕੇ ਖੋਰਾ ਲੱਗਣਾ ਸ਼ੁਰੂ ਅਗਲੀ ਖ਼ਬਰ ਸਾਜਿਸ਼ ਤਹਿਤ ‘ਆਪ’ ਆਗੂਆਂ ’ਤੇ ਕੀਤੀ ਜਾ ਰਹੀ ਹੈ ਕਾਰਵਾਈ- ਅਮਨ ਅਰੋੜਾ
Ad Position 24