25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2025

ਤੇਜ਼ ਬਾਰਿਸ਼ ਕਾਰਨ ਡਿੱਗੀ ਮੱਝਾਂ ਦੇ ਵਾੜੇ ਦੀ ਛੱਤ, ਇਕ ਮੱਝ ਦੀ ਮੌਤ-ਅੱਧੀ ਦਰਜਨ ਤੋਂ ਵੱਧ ਪਸ਼ੂ ਜ਼ਖ਼ਮੀ

ਲਹਿਰਾਗਾਗਾ (ਸੰਗਰੂਰ), 26 ਅਗਸਤ (ਅਸ਼ੋਕ ਗਰਗ) - ਲੰਘੀ ਦੇਰ ਰਾਤ ਨੇੜਲੇ ਪਿੰਡ ਸੰਗਤਪੁਰਾ ਵਿਖੇ ਤੇਜ਼ ਬਾਰਿਸ਼ ਦੇ ਕਾਰਨ ਮੱਝਾਂ ਦੇ ਮਾੜੇ ਦੀ ਛੱਤ ਡਿੱਗ ਜਾਣ ਕਾਰਨ ਇਕ ਮੱਝ ਦੀ ਮੌਤ ਅਤੇ 6 ਤੋਂ ਵੱਧ ਪਸ਼ੂਆਂ...

Ad Position 21
No active advertisement
ਅਜੀਤ ਡੈਸਕ 26-08-2025

ਲਹਿਰਾਗਾਗਾ (ਸੰਗਰੂਰ), 26 ਅਗਸਤ (ਅਸ਼ੋਕ ਗਰਗ) - ਲੰਘੀ ਦੇਰ ਰਾਤ ਨੇੜਲੇ ਪਿੰਡ ਸੰਗਤਪੁਰਾ ਵਿਖੇ ਤੇਜ਼ ਬਾਰਿਸ਼ ਦੇ ਕਾਰਨ ਮੱਝਾਂ ਦੇ ਮਾੜੇ ਦੀ ਛੱਤ ਡਿੱਗ ਜਾਣ ਕਾਰਨ ਇਕ ਮੱਝ ਦੀ ਮੌਤ ਅਤੇ 6 ਤੋਂ ਵੱਧ ਪਸ਼ੂਆਂ ਦੇ ਜ਼ਖ਼ਮੀ ਹੋ ਜਾਣ ਦੀ ਖ਼ਬਰ ਮਿਲੀ ਹੈ। ਡੇਅਰੀ ਫਾਰਮ ਦਾ ਧੰਦਾ ਕਰਦੇ ਰਘਵੀਰ ਸਿੰਘ ਗੱਗੀ ਵਾਸੀ ਸੰਗਤਪੁਰਾ ਨੇ ਦੱਸਿਆ ਹੈ ਕਿ ਜਦੋਂ ਉਸ ਨੂੰ ਇਸ ਘਟਨਾ ਬਾਰੇ ਜਦੋਂ ਪਤਾ ਲੱਗਿਆ ਤਾਂ ਪਿੰਡ ਦੇ ਲੋਕਾਂ ਦੀ ਮਦਦ ਨਾਲ ਮਲਬੇ ਹੇਠ ਦੱਬੇ ਪਸ਼ੂਆਂ ਨੂੰ ਬਾਹਰ ਕੱਢਿਆ। ਉਦੋਂ ਤੱਕ ਇਕ ਮੱਝ ਦੀ ਮੌਤ ਹੋ ਚੁੱਕੀ ਸੀ ਅਤੇ 6 ਦੇ ਕਰੀਬ ਪਸ਼ੂ ਮਲਬੇ ਹੇਠ ਦੱਬ ਜਾਣ ਕਾਰਨ ਜ਼ਖ਼ਮੀ ਹੋ ਗਏ ਸਨ।
ਗੱਗੀ ਨੇ ਦੱਸਿਆ ਕਿ ਉਸ ਨੇ ਇਕ ਸਾਲ ਪਹਿਲਾਂ ਹੀ ਕਰਜ਼ਾ ਚੁੱਕ ਕੇ ਪਸ਼ੂਆਂ ਦਾ ਵਾੜਾ ਬਣਾਇਆ ਸੀ ਜੋ ਤੇਜ਼ ਬਾਰਿਸ਼ ਕਾਰਨ ਢਹਿ ਢੇਰੀ ਹੋ ਗਿਆ। ਪਿੰਡ ਦੇ ਲੋਕਾਂ ਨੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਪੀੜਤ ਪਰਿਵਾਰ ਨੂੰ ਕੁਦਰਤੀ ਕਰੋਪੀ ਕਾਰਨ ਹੋਏ ਨੁਕਸਾਨ ਦਾ ਤੁਰੰਤ ਮੁਆਵਜ਼ਾ ਦੇਵੇ।

Ad Position 22
No active advertisement
ਪਿਛਲੀ ਖ਼ਬਰ ਰਾਵੀ ਦੇ ਪਾਣੀ ਨੂੰ ਰੋਕਣ ਲਈ ਵਿਭਾਗ ਨੇ ਖੋਲ੍ਹੇ ਕੁਝ ਗੇਟ ਅਗਲੀ ਖ਼ਬਰ ਮੀਂਹ ਕਾਰਨ ਡਿੱਗਿਆ ਕਮਰਾ, ਪਰਿਵਾਰਕ ਮੈਂਬਰ ਜ਼ਖ਼ਮੀ
Ad Position 24