ਚੰਡੀਗੜ੍ਹ, 26 ਅਗਸਤ-'ਆਪ' ਅਤੇ ਕਾਂਗਰਸੀ ਕੌਂਸਲਰਾਂ ਨੇ ਵਿਰੋਧ ਵਿਚ ਵਾਕ ਆਊਟ ਕੀਤਾ ਤੇ ਸਦਨ ਵਲੋਂ ਵਿਰੋਧੀ ਧਿਰ ਦੇ ਕੌਂਸਲਰਾਂ ਤੋਂ ਬਗੈਰ ਵੀ 3 ਸੜਕਾਂ ਨੂੰ ਯੂ. ਟੀ. ਪ੍ਰਸ਼ਾਸਨ ਦੇ ਸਪੁਰਦ ਕੀਤੇ ਜਾਣ ਦੇ ਮਤੇ ਨੂੰ ਪਾਸ ਕੀਤਾ ਗਿਆ। ਦੱਸ ਦਈਏ ਕਿ ਚੰਡੀਗੜ੍ਹ ਨਗਰ ਨਿਗਮ ਮੀਟਿੰਗ 'ਚ ਕਾਂਗਰਸੀ ਕੌਂਸਲਰ ਗੁਰਪ੍ਰੀਤ ਗਾਬੀ ਤੇ ਸਤਿੰਦਰ ਸਿੱਧੂ ਵਿਚਾਲੇ ਤਿੱਖੀ ਬਹਿਸ ਹੋਈ। ਸੜਕਾਂ ਦੇ ਮੁੱਦੇ ਉਤੇ ਕਾਂਗਰਸੀ ਕੌਂਸਲਰ ਗੁਰਪ੍ਰੀਤ ਸਿੰਘ ਗਾਬੀ ਅਤੇ ਨਾਮਜ਼ਦ ਕੌਂਸਲਰ ਸਤਿੰਦਰ ਸਿੰਘ ਸਿੱਧੂ ਵਿਚਕਾਰ ਤਕਰਾਰ ਹੋਇਆ। ਮੇਅਰ ਹਰਪ੍ਰੀਤ ਕੌਰ ਬਬਲਾ ਵਲੋਂ ਸਦਨ ਨੂੰ ਚੰਡੀਗੜ੍ਹ ਨਗਰ ਨਿਗਮ ਦੀ ਵਿੱਤੀ ਹਾਲਤ ਠੀਕ ਹੋਣ ਤੋਂ ਬਾਅਦ ਇਨ੍ਹਾਂ ਵੀ-3 ਸੜਕਾਂ ਨੂੰ ਯੂ.ਟੀ. ਪ੍ਰਸ਼ਾਸਨ ਤੋਂ ਵਾਪਸ ਲਿਆਉਣ ਦਾ ਭਰੋਸਾ ਦਿੱਤਾ ਜਾ ਰਿਹਾ ਹੈ ਪਰ ਵਿਰੋਧੀ ਧਿਰ ਦੇ ਕੌਂਸਲਰ ਲਗਾਤਾਰ ਵਿਰੋਧ ਜਤਾ ਰਹੇ ਸਨ। ਨਗਰ ਨਿਗਮ ਮੀਟਿੰਗ ਵਿਚ ਵਿਰੋਧ ਕਰ ਰਹੇ 'ਆਪ' ਕੌਂਸਲਰ ਯੋਗੇਸ਼ ਢੀਂਗਰਾ ਨੂੰ ਮਾਰਸ਼ਲ ਚੁੱਕ ਕੇ ਸਦਨ ਤੋਂ ਬਾਹਰ ਹੀ ਲੈ ਗਏ।
ਤਾਜ਼ਾ ਖ਼ਬਰਾਂ
Free
ਨਗਰ ਨਿਗਮ ਮੀਟਿੰਗ 'ਚ 'ਆਪ' ਤੇ ਕਾਂਗਰਸੀ ਕੌਂਸਲਰਾਂ ਨੇ ਵਿਰੋਧ 'ਚ ਕੀਤਾ ਵਾਕਆਊਟ
ਚੰਡੀਗੜ੍ਹ, 26 ਅਗਸਤ-'ਆਪ' ਅਤੇ ਕਾਂਗਰਸੀ ਕੌਂਸਲਰਾਂ ਨੇ ਵਿਰੋਧ ਵਿਚ ਵਾਕ ਆਊਟ ਕੀਤਾ ਤੇ ਸਦਨ ਵਲੋਂ ਵਿਰੋਧੀ...
ਅਜੀਤ ਡੈਸਕ
26-08-2025