26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2025

ਕਸੂਰੀ ਨਾਲੇ ਦੀ ਮਾਰ ਨੇ 7 ਪਿੰਡਾਂ ਦਾ ਸੈਂਕੜੇ ਏਕੜ ਰਕਬਾ ਡੋਬਿਆ

ਖੇਮਕਰਨ, 26 ਅਗਸਤ (ਰਾਕੇਸ਼ ਬਿੱਲਾ)-ਹਰੀਕੇ ਹੈੱਡ ਤੋਂ ਪਾਕਿਸਤਾਨ ਨੂੰ ਛੱਡੇ ਜਾ ਰਹੇ ਪਾਣੀ ਨੇ ਜਿਥੇ ਜ਼ਿਲ੍ਹਾ ਤਰਨਤਾਰਨ ਦੇ ਸਤਲੁਜ...

Ad Position 21
No active advertisement
ਅਜੀਤ ਡੈਸਕ 26-08-2025

ਖੇਮਕਰਨ, 26 ਅਗਸਤ (ਰਾਕੇਸ਼ ਬਿੱਲਾ)-ਹਰੀਕੇ ਹੈੱਡ ਤੋਂ ਪਾਕਿਸਤਾਨ ਨੂੰ ਛੱਡੇ ਜਾ ਰਹੇ ਪਾਣੀ ਨੇ ਜਿਥੇ ਜ਼ਿਲ੍ਹਾ ਤਰਨਤਾਰਨ ਦੇ ਸਤਲੁਜ ਦਰਿਆ ਨਾਲ ਲੱਗਦੇ ਹਜ਼ਾਰਾਂ ਏਕੜ ਰਕਬੇ ਨੂੰ ਆਪਣੀ ਲਪੇਟ ਵਿਚ ਲਿਆ ਹੋਇਆ ਹੈ, ਉਥੇ ਜ਼ਿਲ੍ਹੇ ਦੇ ਸਰਹੱਦੀ ਖੇਤਰ ਵਿਚ ਸਰਹੱਦ ਨਾਲ ਵਗਦੇ ਕਸੂਰੀ ਨਾਲੇ ਨੇ ਕਰੀਬ ਸੱਤ ਪਿੰਡਾਂ ਛੱਟੀ ਜੈਮਲ ਸਿੰਘ, ਕਾਲੀਆ, ਸਕੱਤਰਾ, ਨੂਰਵਾਲਾ, ਮੱਸਤਗੜ੍ਹ, ਦੂਰਲ ਨੌ ਤੇ ਕੱਲਸ ਦੇ ਸੈਂਕੜੇ ਏਕੜ ਰਕਬੇ ਵਿਚ ਝੋਨੇ ਦੀ ਫਸਲ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ। ਪਿੰਡ ਨੂਰਵਾਲਾ ਦੇ ਸਰਪੰਚ ਗੁਰਜੀਤ ਸਿੰਘ ਮਹਾਸ਼ਾ ਤੇ ਸਾਬਕਾ ਸਰਪੰਚ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਕਸੂਰ ਨਾਲੇ ਤੇ ਡਿਫੈਂਸ ਡਰੇਨ ਵਿਚ ਪਿਛਲੇ ਇਲਾਕਿਆਂ ਦਾ ਲਗਾਤਾਰ ਬਰਸਾਤੀ ਪਾਣੀ ਪੈਣ ਕਾਰਨ ਇਸ ਇਲਾਕੇ ਵਿਚ ਹੜ੍ਹ ਵਰਗੀ ਸਥਿਤੀ ਬਣ ਗਈ ਹੈ।

ਪਾਣੀ ਦਾ ਵਹਾਅ ਜ਼ਿਆਦਾ ਹੋਣ ਕਾਰਨ ਡਿਫੈਂਸ ਡਰੇਨ ਤਿੰਨ ਜਗ੍ਹਾ ਤੋਂ ਟੁੱਟ ਗਈ ਹੈ, ਜਿਸ ਨਾਲ ਸਰਹੱਦ ਉਤੇ ਲੱਗੀ ਕੰਡਿਆਲੀ ਤਾਰ ਨਾਲ ਦੇ ਆਰ-ਪਾਰ ਸਾਰੀਆਂ ਜ਼ਮੀਨਾਂ ਵੀ ਡੁੱਬ ਗਈਆਂ ਹਨ। ਇਥੋਂ ਤੱਕ ਕਿ ਸਰਹੱਦ ਉਤੇ ਬੀ. ਐਸ. ਐਫ. ਦੀਆਂ ਦੋ ਸੀਮਾ ਚੌਕੀਆਂ ਨੂੰ ਜਾਣ ਵਾਲੀਆਂ ਸੜਕਾਂ ਵੀ ਪਾਣੀ ਵਿਚ ਡੁੱਬੀਆਂ ਪਈਆਂ ਹਨ। ਰਸਤੇ ਬੰਦ ਹੋ ਗਏ ਹਨ। ਪਿੰਡ ਵਾਸੀਆਂ ਅਨੁਸਾਰ ਜੇਕਰ ਕਸੂਰੀ ਨਾਲੇ ਵਿਚ ਪਾਣੀ ਦਾ ਵਹਾਅ ਨਾ ਰੁਕਿਆ ਤਾਂ ਸਰਹੱਦ ਨਾਲ ਲੱਗਦਾ ਸਾਰਾ ਇਲਾਕਾ ਤਬਾਹ ਹੋ ਜਾਵੇਗਾ। ਇਸ ਸਮੇਂ ਪਾਣੀ ਵਿਚ ਸਾਰੀਆਂ ਫਸਲਾਂ ਪੂਰੀ ਤਰ੍ਹਾਂ ਡੁੱਬੀਆਂ ਨਜ਼ਰ ਆ ਰਹੀਆਂ ਹਨ। ਪਿੰਡਾਂ ਵਾਲਿਆਂ ਲਈ ਚਾਰਾ ਕੱਟ ਕੇ ਲਿਆਉਣਾ ਵੀ ਮੁਸ਼ਕਿਲ ਹੋ ਗਿਆ ਹੈ। 

Ad Position 22
No active advertisement
ਪਿਛਲੀ ਖ਼ਬਰ ਅਜਨਾਲਾ ਖੇਤਰ 'ਚ ਰਾਵੀ ਦਰਿਆ 'ਚ ਪਾਣੀ ਦਾ ਪੱਧਰ 4 ਲੱਖ ਕਿਊਸਿਕ ਤੋਂ ਟੱਪਿਆ ਅਗਲੀ ਖ਼ਬਰ ਸਿੱਖ ਨੌਜਵਾਨਾਂ ਦੇ ਝੂਠੇ ਮੁਕਾਬਲਿਆਂ 'ਚ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਅਦਾਲਤ ਵਲੋਂ ਸੁਣਾਈ ਸਜ਼ਾ ਤੋਂ ਪਹਿਲਾਂ ਰਿਹਾਅ...
Ad Position 24