05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2025

ਸਤਲੁਜ ਦਰਿਆ 'ਤੇ ਬਣੇ ਪੁੱਲ ਤੋਂ ਭਾਰੀ ਵਾਹਨਾਂ ਦੀ ਰੋਕ 'ਤੇ ਸਰਕਾਰੀ ਫ਼ਰਮਾਨ ਜਾਰੀ

ਮਾਛੀਵਾੜਾ ਸਾਹਿਬ, 29 ਅਗਸਤ (ਮਨੋਜ ਕੁਮਾਰ)-ਸਤਲੁਜ ਦਰਿਆ 'ਤੇ ਬਣਿਆ ਕਰੋੜਾਂ ਰੁਪਏ ਦੀ...

Ad Position 21
repet_subhas-goyals [Copy P29]
ਅਜੀਤ ਡੈਸਕ 29-08-2025

ਮਾਛੀਵਾੜਾ ਸਾਹਿਬ, 29 ਅਗਸਤ (ਮਨੋਜ ਕੁਮਾਰ)-ਸਤਲੁਜ ਦਰਿਆ 'ਤੇ ਬਣਿਆ ਕਰੋੜਾਂ ਰੁਪਏ ਦੀ ਲਾਗਤ ਦੇ ਪੁੱਲ ਦੀ ਮਜ਼ਬੂਤੀ ਸਵਾਲਾਂ ਦੇ ਘੇਰੇ ਵਿਚ ਆਉਣ ਤੋਂ ਬਾਅਦ ਪਿਛਲੇ ਕਾਫੀ ਸਮੇਂ ਵਿਚ ਜਾਰੀ ਵੱਖ-ਵੱਖ ਸਰਕਾਰੀ ਹੁਕਮਾਂ ਵਿਚ ਅੱਜ ਫਿਰ ਇਕ ਹੋਰ ਤਾਜ਼ਾ ਹੁਕਮ ਜਾਰੀ ਹੋਇਆ ਹੈ ਕਿ ਹੁਣ ਇਸ ਪੁੱਲ ਉੱਪਰੋਂ ਟਿੱਪਰ, ਬੱਜਰੀ ਲੱਦੇ ਟਰੱਕ ਜਾਂ ਹੋਰ ਕਈ ਕਿਸਮ ਦੇ ਲੋਡਿਡ ਭਾਰੀ ਵਾਹਨਾਂ ਦੇ ਗੁਜ਼ਰਣ ਉਤੇ ਰੋਕ ਲਗਾ ਦਿੱਤੀ ਹੈ ਤੇ ਉਨ੍ਹਾਂ ਨੂੰ ਰਾਹੋਂ ਜਾਣ ਲਈ ਮੱਤੇਵਾੜਾ ਰਾਹੀਂ ਨਵੇਂ ਪੁੱਲ ਤੋਂ ਗੁਜ਼ਰਣ ਲਈ ਕਿਹਾ ਗਿਆ ਹੈ। ਡਿਪਟੀ ਕਮਿਸ਼ਨਰ ਦੇ ਹੁਕਮਾਂ ਉਤੇ ਲਗਾਇਆ ਗਿਆ ਬੋਰਡ ਜਿਸ ਵਿਚ ਇਸ ਗੱਲ ਦਾ ਫਰਮਾਨ ਜਾਰੀ ਕੀਤਾ ਗਿਆ ਹੈ ਤੇ ਨਾਲ ਹੀ ਇਸ ਪੁੱਲ ਤੋਂ ਮੋਟਰਸਾਈਕਲ, ਜੀਪਾਂ, ਕਾਰਾਂ ਤੇ ਹੋਰ ਹਲਕੇ ਵਾਹਨਾਂ ਦੇ ਗੁਜ਼ਰਣ ਤੋਂ ਕੋਈ ਮਨਾਹੀ ਨਹੀਂ ਹੈ। ਪੁੱਲ ਦੀ ਚਰਚਾ ਤੋਂ ਬਾਅਦ ਸਰਕਾਰ ਨੇ ਇਸ ਮਾਮਲੇ ਵਿਚ ਪੰਜ ਮੈਂਬਰੀ ਕਮੇਟੀ ਦਾ ਗਠਨ ਵੀ ਕੀਤਾ ਹੈ ਜੋ ਕਿ ਆਉਣ ਵਾਲੇ ਸਮੇਂ ਵਿਚ ਇਸ ਪੁੱਲ ਦੇ ਭਵਿੱਖ ਦਾ ਫ਼ੈਸਲਾ ਲਵੇਗੀ। 

Ad Position 22
No active advertisement
ਪਿਛਲੀ ਖ਼ਬਰ ਮਹਾਨਕੋਸ਼ ਦੀ ਬੇਅਦਬੀ ਮਾਮਲੇ ਦੀ ਪੜਤਾਲ ਲਈ ਜਥੇਦਾਰ ਗੜਗੱਜ ਵਲੋਂ ਉੱਚ ਪੱਧਰੀ ਕਮੇਟੀ ਦਾ ਗਠਨ ਅਗਲੀ ਖ਼ਬਰ ਸਿਹਤ ਵਿਭਾਗ ਵਲੋਂ ਮੀਂਹ ਤੋਂ ਪ੍ਰਭਾਵਿਤ ਇਲਾਕਿਆਂ 'ਚ ਕੀਤੀਆਂ ਡੇਂਗੂ, ਮਲੇਰੀਆ ਤੋਂ ਬਚਾਅ ਲਈ ਗਤੀਵਿਧੀਆਂ
Ad Position 24