20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਸਤਲੁਜ ਦਰਿਆ 'ਚ ਵਧੇ ਪਾਣੀ ਦੇ ਪੱਧਰ ਕਾਰਨ 8 ਰੇਲਗੱਡੀਆਂ ਰੱਦ, 2 ਦੇ ਰੂਟ 'ਚ ਤਬਦੀਲੀ ਤੇ 4 ਦੇ ਰੂਟ ਕੀਤੇ ਛੋਟੇ

ਫਿਰੋਜ਼ਪੁਰ, 4 ਸਤੰਬਰ (ਕੁਲਬੀਰ ਸਿੰਘ ਸੋਢੀ)-ਮੱਖੂ ਰੇਲਵੇ ਸਟੇਸ਼ਨਾਂ ਵਿਕਚਾਰ ਪੁਲ ਨੰਬਰ 84 ਉਤੇ ਪਾਣੀ...

Ad Position 21
No active advertisement
ਅਜੀਤ ਡੈਸਕ 04-09-2025

ਫਿਰੋਜ਼ਪੁਰ, 4 ਸਤੰਬਰ (ਕੁਲਬੀਰ ਸਿੰਘ ਸੋਢੀ)-ਮੱਖੂ ਰੇਲਵੇ ਸਟੇਸ਼ਨਾਂ ਵਿਕਚਾਰ ਪੁਲ ਨੰਬਰ 84 ਉਤੇ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਹੇਠ ਆਉਣ ਉਤੇ ਪੁਲ ਨੂੰ ਛੂਹਣ ਉਤੇ ਰੇਲਵੇ ਵਲੋਂ ਹੇਠ ਲਿਖੀਆਂ ਰੇਲ ਗੱਡੀਆਂ ਨੂੰ ਰੱਦ ਕਰਨ, ਡਾਇਵਰਟ ਕਰਨ ਤੇ ਛੋਟਾ ਕਰਨ ਦਾ ਫੈਸਲਾ ਕੀਤਾ ਗਿਆ ਹੈ।

ਦੱਸ ਦਈਏ ਕਿ ਫਿਰੋਜ਼ਪੁਰ ਡਵੀਜ਼ਨ ਦੇ ਪੁੱਲ ਨੰਬਰ 84, ਜੋ ਗਿੱਦੜਪਿੰਡੀ-ਮੱਖੂ ਵਿਚਕਾਰ ਸਤਲੁਜ ਦਰਿਆ ਉਤੇ ਬਣਿਆ ਹੋਇਆ ਹੈ, ਜਿਸ ਦੇ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਨੇੜੇ ਪਹੁੰਚਣ ਕਰਕੇ ਵੱਡੇ ਨੁਕਸਾਨ ਹੋਣ ਦਾ ਖ਼ਤਰਾ ਮੰਡਰਾ ਰਿਹਾ ਹੈ l ਰੇਲ ਯਾਤਰੀਆਂ ਦੀ ਸੁਰੱਖਿਆਂ ਨੂੰ ਧਿਆਨ ਵਿਚ ਰੱਖਦੇ ਹੋਏ ਫਿਰੋਜ਼ਪੁਰ ਡਵੀਜ਼ਨ ਦੇ ਅਧਿਕਾਰੀਆਂ ਵਲੋਂ 8 ਰੇਲਗੱਡੀਆਂ ਰੱਦ, 4 ਦੇ ਰੂਟ ਵਿਚ ਤਬਦੀਲੀ ਤੇ 4 ਦੇ ਰੂਟ ਛੋਟੇ ਕਰ ਦਿੱਤੇ ਗਏ ਹਨ l ਜਾਣਕਰੀ ਅਨੁਸਾਰ ਰੱਦ ਕੀਤੀ ਸੂਚੀ ਵਿਚ ਰੇਲਗੱਡੀ ਨੰਬਰ 74939 ਜਲੰਧਰ ਤੋਂ ਫਿਰੋਜ਼ਪੁਰ, ਰੇਲਗੱਡੀ ਨੰਬਰ 74932 ਫਿਰੋਜ਼ਪੁਰ ਤੋਂ ਜਲੰਧਰ, ਰੇਲਗੱਡੀ ਨੰਬਰ 74931 ਜਲੰਧਰ ਤੋਂ ਫਿਰੋਜ਼ਪੁਰ, ਰੇਲਗੱਡੀ ਨੰਬਰ 74934 ਫਿਰੋਜ਼ਪੁਰ-ਜਲੰਧਰ, ਰੇਲਗੱਡੀ ਨੰਬਰ 74935 ਜਲੰਧਰ-ਫਿਰੋਜ਼ਪੁਰ, ਰੇਲਗੱਡੀ ਨੰਬਰ 74936 ਫਿਰੋਜ਼ਪੁਰ-ਜਲੰਧਰ, ਰੇਲਗੱਡੀ ਨੰਬਰ 74937 ਜਲੰਧਰ -ਫਿਰੋਜ਼ਪੁਰ, ਰੇਲਗੱਡੀ ਨੰਬਰ 74940 ਫਿਰੋਜ਼ਪੁਰ-ਜਲੰਧਰ ਸ਼ਾਮਿਲ ਹਨ l ਇਸਦੇ ਨਾਲ ਸਟੇਸ਼ਨ ਮੱਖੂ ਵਿਖੇ ਕੀਤੇ ਛੋਟੇ ਰੂਟ ਵਾਲੀ ਸੂਚੀ ਵਿਚ ਰੇਲਗੱਡੀ ਨੰਬਰ 74933 ਜਲੰਧਰ-ਫਿਰੋਜ਼ਪੁਰ ਨੂੰ ਜੋ ਮੱਖੂ, ਰੇਲਗੱਡੀ ਨੰਬਰ 54644 ਫਿਰੋਜ਼ਪੁਰ-ਜਲੰਧਰ, ਰੇਲਗੱਡੀ ਨੰਬਰ 74938 ਫਿਰੋਜ਼ਪੁਰ-ਜਲੰਧਰ, ਰੇਲਗੱਡੀ ਨੰਬਰ 54643 ਜਲੰਧਰ-ਫਿਰੋਜ਼ਪੁਰ ਆਦਿ ਸ਼ਾਮਿਲ ਹਨ ਤੇ ਇਸਦੇ ਨਾਲ ਰੇਲਗੱਡੀ ਨੰਬਰ 13308 ਫਿਰੋਜ਼ਪੁਰ -ਧੰਨਬਾਦ ਨੂੰ ਫਿਰੋਜ਼ਪੁਰ-ਮੋਗਾ ਲੁਧਿਆਣਾ ਅਤੇ ਰੇਲਗੱਡੀ ਨੂੰ 13307 ਧੰਨਬਾਦ-ਫਿਰੋਜ਼ਪੁਰ ਨੂੰ ਲੁਧਿਆਣਾ-ਮੋਗਾ-ਫਿਰੋਜ਼ਪੁਰ ਰਾਹੀਂ ਚਲਾਇਆ ਜਾ ਰਿਹਾ l

Ad Position 22
No active advertisement
ਪਿਛਲੀ ਖ਼ਬਰ ਅੰਮ੍ਰਿਤਸਰ ਪੁਲਿਸ ਵਲੋਂ ਸਰਹੱਦ ਪਾਰ ਤਸਕਰੀ ਕਰਨ ਵਾਲਾ ਗਰੋਹ ਕਾਬੂ ਅਗਲੀ ਖ਼ਬਰ ਹੜ੍ਹਾਂ ਦੇ ਮੱਦੇਨਜ਼ਰ ਨਵੀਂ ਦਿੱਲੀ ਲੋਹੀਆਂ ਖਾਸ ਜੰਕਸ਼ਨ ਰੇਲ ਗੱਡੀ ਨੂੰ ਫਿਲੌਰ ਜੰਕ ਮਸਲੀਆਂ ਰਸਤੇ ਮੋੜਿਆ
Ad Position 24