22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਕੈਲਗਰੀ ਸ਼ਹਿਰ ਦੀ ਮੌਜੂਦਾ ਮੇਅਰ ਜੋਤੀ ਗੌਂਡੇਕ ਨੇ ਦੁਬਾਰਾ ਚੋਣ ਲੜਨ ਦਾ ਕੀਤਾ ਐਲਾਨ

ਕੈਲਗਰੀ, 5 ਸਤੰਬਰ (ਜਸਜੀਤ ਸਿੰਘ ਧਾਮੀ)- ਕੈਲਗਰੀ ਨਗਰ ਕੌਂਸਲ ਦੀ ਮੌਜੂਦਾ ਮੇਅਰ ਜੋਤੀ ਗੌਂਡੇਕ ਨੇ ਕੈਲਗਰੀ ਸ਼ਹਿਰ ਵਿਚ ਦੁਬਾਰਾ ਮੇਅਰ ਦੀ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਅੱਜ ਆਪਣੀ ਚੋਣ....

Ad Position 21
No active advertisement
ਅਜੀਤ ਡੈਸਕ 05-09-2025

ਕੈਲਗਰੀ, 5 ਸਤੰਬਰ (ਜਸਜੀਤ ਸਿੰਘ ਧਾਮੀ)- ਕੈਲਗਰੀ ਨਗਰ ਕੌਂਸਲ ਦੀ ਮੌਜੂਦਾ ਮੇਅਰ ਜੋਤੀ ਗੌਂਡੇਕ ਨੇ ਕੈਲਗਰੀ ਸ਼ਹਿਰ ਵਿਚ ਦੁਬਾਰਾ ਮੇਅਰ ਦੀ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਅੱਜ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਵਾਰ ਮੇਰੀ ਸਭ ਤੋਂ ਪਹਿਲਾ ਕੰਮ ਕਮਿਉਨਟੀ ਅਤੇ ਕੋਰਟ ਨਾਲ ਭਾਈਵਾਲੀ ਕਰਕੇ ਸਰੇਆਮ ਨਸ਼ੀਲੇ ਪਦਾਰਥਾਂ ਦੀ ਵਰਤੋਂ ਨੂੰ ਖ਼ਤਮ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਜੇਕਰ ਸਾਡੀਆਂ ਗਲੀਆਂ ਅਸੁਰੱਖਿਅਤ ਹਨ, ਜੇਕਰ ਕਾਰੋਬਾਰ ਬੰਦ ਹਨ ਅਤੇ ਜੇਕਰ ਪਰਿਵਾਰ ਸਾਡੇ ਸ਼ਹਿਰ ਤੋਂ ਦੂਰ ਰਹਿੰਦੇ ਹਨ, ਉਹ ਸੁਰੱਖਿਅਤ ਮਹਿਸੂਸ ਨਹੀਂ ਕਰਦੇ ਹਨ, ਤਾਂ ਸਾਡਾ ਸ਼ਹਿਰ ਤਰੱਕੀ ਨਹੀਂ ਕਰ ਸਕਦਾ ਤੇ ਇਸ ਮਹੱਤਵਪੂਰਨ ਮੁੱਦੇ ਨੂੰ ਹੱਲ ਕਰਨ ਦਾ ਇਕ ਹੀ ਤਰੀਕਾ ਹੈ, ਜਨਤਕ ਸੁਰੱਖਿਆ ਅਤੇ ਇਲਾਜ ਤੱਕ ਪਹੁੰਚ ਨੂੰ ਯਕੀਨੀ ਬਣਾਉਣ ਲਈ ਸੂਬੇ ਨਾਲ ਸਾਡਾ ਮਜ਼ਬੂਤ ਸਹਿਯੋਗ ਜਾਰੀ ਰੱਖਣਾ, ਜਿਸ ’ਤੇ ਸਾਡੇ ਵਲੋਂ ਕੰਮ ਕੀਤਾ ਜਾਵੇਗਾ।

Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ ਵਲੋਂ ਅਧਿਆਪਕ ਦਿਵਸ ਦੀਆਂ ਮੁਬਾਰਕਾਂ ਅਗਲੀ ਖ਼ਬਰ ਅਣ-ਪਛਾਤਿਆਂ ਨੇ ਨੌਜਵਾਨ ਨੂੰ ਮਾਰੀ ਗੋਲੀ, ਮੌਤ
Ad Position 24