28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2025

ਮਕਾਨ ਦੀ ਛੱਤ ਡਿੱਗਣ ਨਾਲ ਨੌਜਵਾਨ ਦੀ ਮੌਤ

ਚੋਗਾਵਾਂ/ਅੰਮ੍ਰਿਤਸਰ, 8 ਸਤੰਬਰ (ਗੁਰਵਿੰਦਰ ਸਿੰਘ ਕਲਸੀ)-ਬੀਤੇ ਦਿਨਾਂ ਤੋਂ ਪੈ ਰਹੀ ਬਰਸਾਤ ਇਕ...

Ad Position 21
No active advertisement
ਅਜੀਤ ਡੈਸਕ 08-09-2025

ਚੋਗਾਵਾਂ/ਅੰਮ੍ਰਿਤਸਰ, 8 ਸਤੰਬਰ (ਗੁਰਵਿੰਦਰ ਸਿੰਘ ਕਲਸੀ)-ਬੀਤੇ ਦਿਨਾਂ ਤੋਂ ਪੈ ਰਹੀ ਬਰਸਾਤ ਇਕ ਗਰੀਬ ਪਰਿਵਾਰ ਉਤੇ ਉਸ ਵੇਲੇ ਕਹਿਰ ਬਣੀ, ਜਦੋਂ ਪਿੰਡ ਭੀਲੋਵਾਲ ਪੱਕਾ ਦੇ ਇਕ ਮਕਾਨ ਦੀ ਛੱਤ ਡਿੱਗਣ ਕਾਰਨ ਨੌਜਵਾਨ ਦੀ ਮੌਤ ਹੋ ਗਈ। ਇਸ ਸਬੰਧੀ ਭਰੇ ਮਨ ਨਾਲ ਜਾਣਕਾਰੀ ਦਿੰਦਿਆਂ ਹਰਪ੍ਰੀਤ ਸਿੰਘ ਪਿੰਡ ਭੀਲੋਵਾਲ ਪੱਕਾ ਨੇ ਦੱਸਿਆ ਕਿ ਉਸਦਾ ਭਰਾ ਤੀਰਥ ਸਿੰਘ (25) ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਸੀ। ਗੁਆਂਢੀ ਹਰਪਾਲ ਸਿੰਘ ਦੇ ਘਰ ਸੋਨੂ ਨੂੰ ਆਵਾਜ਼ ਮਾਰਨ ਗਿਆ। ਸੋਨੂ ਤੇ ਤੀਰਥ ਕਮਰੇ ਵਿਚ ਬੈਠ ਕੇ ਚਾਹ ਪੀਣ ਲੱਗੇ ਤਾਂ ਅਚਾਨਕ ਕਮਰੇ ਦਾ ਲੈਂਟਰ ਹੇਠਾਂ ਡਿੱਗਣਾ ਸ਼ੁਰੂ ਹੋ ਗਿਆ, ਸੋਨੂ ਭੱਜ ਕੇ ਕਮਰੇ ਤੋਂ ਬਾਹਰ ਆ ਗਿਆ ਪਰ ਤੀਰਥ ਸਿੰਘ ਲੈਂਟਰ ਹੇਠਾਂ ਦੱਬਿਆ ਗਿਆ। ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਤੀਰਥ ਸਿੰਘ ਵਿਆਹਿਆ ਹੋਇਆ ਸੀ। ਉਸ ਦੀਆਂ ਦੋ ਮਾਸੂਮ ਬੇਟੀਆਂ ਇਕ 20 ਦਿਨਾਂ ਦੀ ਤੇ ਇਕ ਢਾਈ ਸਾਲ ਦੀ ਹੈ। ਉਸ ਦੇ ਪਿਤਾ ਦੀ ਵੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਘਰ ਵਿਚ ਉਹ ਕਮਾਉਣ ਵਾਲਾ ਸੀ। ਪਰਿਵਾਰ ਉਤੇ ਦੁੱਖਾਂ ਦਾ ਪਹਾੜ ਡਿੱਗ ਪਿਆ ਹੈ। ਇਸ ਮੌਕੇ ਪਿੰਡ ਦੇ ਮੋਹਤਬਰਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਗਰੀਬ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਵੇ। 

Ad Position 22
No active advertisement
ਪਿਛਲੀ ਖ਼ਬਰ ਭਾਰਤ ਨੇ ਵਿਖਾਈ ਦਰਿਆ-ਦਿਲੀ, ਕੱਲ੍ਹ ਰਿਹਾਅ ਕੀਤੇ ਜਾਣਗੇ ਪਾਕਿਸਤਾਨੀ ਕੈਦੀ ਅਗਲੀ ਖ਼ਬਰ ਚੌਥੀ ਵਾਰ ਏਸ਼ੀਆ ਕੱਪ ਜਿੱਤ ਕੇ ਭਾਰਤੀ ਟੀਮ ਨੇ ਦੇਸ਼ ਦਾ ਨਾਮ ਸੁਨਹਿਰੀ ਅੱਖਰਾਂ 'ਚ ਦਰਜ ਕਰਵਾਇਆ - ਪ੍ਰੋ. ਬਡੂੰਗਰ
Ad Position 24