28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2025

ਪੁਰਾਣੀ ਸਬਜ਼ੀ ਮੰਡੀ ਵਿਖੇ ਨਾਜਾਇਜ਼ ਖੋਖੇ ਢਾਹੁਣ ਗਈ ਨਿਗਮ ਦੀ ਟੀਮ ਦਾ ਦੁਕਾਨਦਾਰਾਂ ਵਲੋਂ ਵਿਰੋਧ

ਕਪੂਰਥਲਾ, 8 ਸਤੰਬਰ (ਅਮਨਜੋਤ ਸਿੰਘ ਵਾਲੀਆ)-ਪੁਰਾਣੀ ਸਬਜ਼ੀ ਮੰਡੀ ਵਿਖੇ ਸਾਗਰ ਰਤਨ...

Ad Position 21
No active advertisement
ਅਜੀਤ ਡੈਸਕ 08-09-2025

ਕਪੂਰਥਲਾ, 8 ਸਤੰਬਰ (ਅਮਨਜੋਤ ਸਿੰਘ ਵਾਲੀਆ)-ਪੁਰਾਣੀ ਸਬਜ਼ੀ ਮੰਡੀ ਵਿਖੇ ਸਾਗਰ ਰਤਨ ਹੋਟਲ ਦੇ ਸਾਹਮਣੇ ਬਣੇ ਅੱਠ ਖੋਖਿਆਂ ਜਿਸਦਾ ਮਾਣਯੋਗ ਅਦਾਲਤ ਵਿਚ ਨਗਰ ਨਿਗਮ ਨਾਲ ਕੇਸ ਚੱਲ ਰਿਹਾ ਸੀ ਤੇ ਕੇਸ ਜਿੱਤਣ ਉਪਰੰਤ ਅੱਜ ਨਿਗਮ ਦੀ ਕਮਿਸ਼ਨਰ ਅਨੂਪਮ ਕਲੇਰ ਦੇ ਦਿਸ਼ਾ-ਨਿਰਦੇਸ਼ਾਂ 'ਤੇ ਨਗਰ ਨਿਗਮ ਦੀ ਟੀਮ ਕਬਜ਼ਾ ਲੈਣ ਗਈ ਤੇ ਜਦੋਂ ਜੇ.ਸੀ.ਬੀ. ਮਸ਼ੀਨ ਨਾਲ ਖੋਖੇ ਢਾਹੁਣ ਲੱਗੀ ਤਾਂ ਦੁਕਾਨਦਾਰਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।

ਕਬਜ਼ਾ ਲੈਣ ਪਹੁੰਚੇ ਨਿਗਮ ਦੇ ਤਹਿ-ਬਾਜ਼ਾਰੀ ਇੰਸਪੈਕਟਰ ਮਨੋਜ ਰੱਤੀ ਤੇ ਹਾਊਸ ਟੈਕਸ ਦੇ ਇੰਸਪੈਕਟਰ ਨੇ ਦੱਸਿਆ ਕਿ ਪੁਰਾਣੀ ਸਬਜ਼ੀ ਮੰਡੀ ਵਿਚ ਕਥਿਤ ਤੌਰ 'ਤੇ ਨਾਜਾਇਜ਼ ਬਣੇ 8 ਖੋਖਿਆਂ ਸਬੰਧੀ ਮਾਣਯੋਗ ਅਦਾਲਤ ਵਿਚ ਕੇਸ ਚੱਲ ਰਿਹਾ ਸੀ, ਜਿਸ ਦਾ ਫ਼ੈਸਲਾ ਨਿਗਮ ਦੇ ਹੱਕ ਵਿਚ ਆਉਣ 'ਤੇ ਉਹ ਆਪਣੀ ਟੀਮ ਤੇ ਜੇ.ਸੀ.ਬੀ. ਲੈ ਕੇ ਕਬਜ਼ਾ ਲੈਣ ਆਏ ਸੀ, ਜਦੋਂ ਉਨ੍ਹਾਂ ਨੇ ਆਪਣੀ ਕਾਰਵਾਈ ਸ਼ੁਰੂ ਕੀਤੀ ਤਾਂ ਦੁਕਾਨਦਾਰਾਂ ਨੇ ਵਿਰੋਧ ਕੀਤਾ ਤੇ ਬਾਅਦ ਵਿਚ ਦੁਕਾਨਦਾਰਾਂ ਨੇ ਆਪਣਾ ਸਾਮਾਨ ਕੱਢਣ ਵਾਸਤੇ ਇਕ ਦਿਨ ਦਾ ਸਮਾਂ ਮੰਗਿਆ ਹੈ, ਜਿਸ 'ਤੇ ਉਨ੍ਹਾਂ ਕਾਰਵਾਈ ਰੋਕ ਦਿੱਤੀ ਹੈ ਤੇ ਖੋਖੇ ਖ਼ਾਲੀ ਕਰਨ ਉਪਰੰਤ ਨਿਗਮ ਵਲੋਂ ਕਬਜ਼ਾ ਲੈ ਲਿਆ ਜਾਵੇਗਾ। ਇਸ ਮੌਕੇ ਕਰਨਵੀਰ ਮੌਂਟੀ, ਦੀਪਕ ਤੇ ਪੀ.ਸੀ.ਆਰ. ਟੀਮ ਮੌਜੂਦ ਸੀ। 

Ad Position 22
No active advertisement
ਪਿਛਲੀ ਖ਼ਬਰ ਡੀ.ਸੀ. ਜਲੰਧਰ ਵਲੋਂ ਜ਼ਿਲ੍ਹੇ ਦੇ 41 ਸਕੂਲਾਂ 'ਚ 9 ਤੇ 10 ਸਤੰਬਰ ਨੂੰ ਛੁੱਟੀ ਦਾ ਐਲਾਨ ਅਗਲੀ ਖ਼ਬਰ ਤਰਨਾ ਦਲ ਨਿਹੰਗ ਜਥੇਬੰਦੀ ਵਲੋਂ ਬਠਿੰਡਾ-ਬਾਦਲ ਰੋਡ ਜਾਮ ਕਰਕੇ ਧਰਨਾ
Ad Position 24