28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2025

ਜ਼ਿਲ੍ਹਾ ਸੰਗਰੂਰ ਦੇ 26 ਪਿੰਡਾਂ 'ਚ ਅਗਲੇ ਹੁਕਮਾਂ ਤੱਕ ਕੋਈ ਵੀ ਸਕੂਲ ਨਹੀਂ ਖੁੱਲ੍ਹੇਗਾ, ਪਿੰਡਾਂ 'ਚ ਵੀ 24 ਸਕੂਲ ਹਾਲੇ ਰਹਿਣਗੇ ਬੰਦ

ਸੰਗਰੂਰ, 8 ਸਤੰਬਰ (ਧੀਰਜ ਪਸ਼ੋਰੀਆ)-ਪੰਜਾਬ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਅਤੇ ਹੜ੍ਹ ਵਰਗੀ...

Ad Position 21
No active advertisement
ਅਜੀਤ ਡੈਸਕ 08-09-2025

ਸੰਗਰੂਰ, 8 ਸਤੰਬਰ (ਧੀਰਜ ਪਸ਼ੋਰੀਆ)-ਪੰਜਾਬ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਅਤੇ ਹੜ੍ਹ ਵਰਗੀ ਸਥਿਤੀ ਪੈਦਾ ਹੋਣ ਦੇ ਖਦਸ਼ੇ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨੇ ਜ਼ਿਲ੍ਹਾ ਸੰਗਰੂਰ ਦੇ 26 ਪਿੰਡਾਂ ਵਿਚ ਪੈਂਦੇ ਸਾਰੇ ਸਕੂਲਾਂ ਅਤੇ ਹੋਰ ਪਿੰਡਾਂ ਦੇ 24 ਸਕੂਲਾਂ ਨੂੰ ਅਗਲੇ ਹੁਕਮਾਂ ਤੱਕ ਬੰਦ ਰੱਖਣ ਦਾ ਹੁਕਮ ਜਾਰੀ ਕੀਤਾ ਹੈ। ਇਸ ਸਬੰਧੀ ਜਾਰੀ ਹੁਕਮਾਂ ਵਿਚ ਕਿਹਾ ਹੈ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰ. ਸਿਖਿ.) ਅਨੁਸਾਰ ਬਰਸਾਤ ਜਾਂ ਹੜ੍ਹਾਂ ਕਾਰਨ ਜਿਨ੍ਹਾਂ ਸਕੂਲਾਂ ਦਾ ਬੁਨਿਆਦੀ ਢਾਂਚਾ ਪ੍ਰਭਾਵਿਤ ਹੋਇਆ ਹੈ, ਜਿਸ ਕਾਰਨ ਇਹ ਸਕੂਲ ਨਹੀਂ ਖੁੱਲ੍ਹ ਰਹੇ, ਉਨ੍ਹਾਂ ਵਿਚ ਬਲਾਕ ਸੰਗਰੂਰ-1 ਦਾ ਸ.ਸ.ਸ.ਸ. ਕਾਂਝਲਾ, ਬਲਾਕ ਸੰਗਰੂਰ-2 ਦੇ ਸ.ਸ.ਸ.ਸ. ਭਵਾਨੀਗੜ੍ਹ ਕੰਨਿਆ, ਸ.ਸ.ਸ.ਸ. ਚੰਨੋ, ਸ.ਹ.ਸ. ਪਲਾਸੌਰ, ਸ.ਹ.ਸ. ਕਾਕੜਾ, ਬਲਾਕ ਲਹਿਰਾਗਾਗਾ ਦੇ ਸ.ਸ.ਸ.ਸ. ਹਰਿਆਊ, ਸ.ਸ.ਸ.ਸ. ਲਹਿਰਾਗਾਗਾ, ਸ.ਸ.ਸ.ਸ. ਭੂਟਾਲ ਖੁਰਦ, ਬਲਾਕ ਮੂਨਕ ਦਾ ਸ.ਸ.ਸ.ਸ. ਮੂਨਕ (ਕ), ਬਲਾਕ ਧੂਰੀ ਦਾ ਸ.ਮਿ.ਸ. ਪੇਧਨੀ, ਸ.ਮਿ.ਸ. ਬੱਬਨਪੁਰ, ਸ.ਮਿ.ਸ. ਹਸਨਪੁਰ, ਸ.ਸ.ਸ.ਸ. ਧੂਰੀ ਕੰਨਿਆ, ਬਲਾਕ ਸ਼ੇਰਪੁਰ ਦੇ ਸ.ਹ.ਸ. ਮਹਿਮਦਪੁਰ, ਸ.ਸ.ਸ.ਸ. ਸ਼ੇਰਪੁਰ, ਸ.ਸ.ਸ.ਸ. ਮੂਲੋਵਾਲ, ਬਲਾਕ ਚੀਮਾ ਦਾ ਸ.ਹ.ਸ. ਕਿਲ੍ਹਾ ਭਰੀਆਂ, ਬਲਾਕ ਸੁਨਾਮ-1 ਦਾ ਸ.ਹ.ਸ. ਰਾਮਗੜ੍ਹ ਜਵੰਧੇ, ਸੁਨਾਮ-2 ਦਾ ਸ.ਸ.ਸ.ਸ. ਲਾਡਬਨਜਾਰਾ, ਸ.ਹ.ਸ. ਬਲਿਆਲ ਸ਼ਾਮਿਲ ਹਨ।

ਇਨ੍ਹਾਂ ਤੋਂ ਇਲਾਵਾ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਦੀ ਰਿਪੋਰਟ ਮੁਤਾਬਕ ਜਿਨ੍ਹਾਂ ਸਕੂਲਾਂ ਦਾ ਢਾਂਚਾ ਪ੍ਰਭਾਵਿਤ ਹੋਇਆ ਹੈ ਤੇ ਬੰਦ ਰਹਿਣਗੇ, ਉਨ੍ਹਾਂ ਵਿਚ ਬਲਾਕ ਲਹਿਰਾਗਾਗਾ ਦਾ ਸ.ਪ.ਸ. ਚੰਗਾਲੀਵਾਲਾ, ਬਲਾਕ ਸੰਗਰੂਰ-1 ਦੇ ਸ.ਪ.ਸ. ਰਾਮਨਗਰ ਬਸਤੀ ਸੰਗਰੂਰ, ਸ.ਪ.ਸ.ਬੇਨੜਾ -1 ਅਤੇ ਬਲਾਕ ਸੁਨਾਮ-2 ਦਾ ਸ.ਪ.ਸ. ਦਿੜ੍ਹਬਾ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਇਥੇ ਇਹ ਸਪੱਸ਼ਟ ਕੀਤਾ ਜਾਂਦਾ ਹੈ ਕਿ ਉਕਤ ਸਾਰੇ ਸਕੂਲ ਸਿਰਫ ਵਿਦਿਆਰਥੀਆਂ ਲਈ ਬੰਦ ਰਹਿਣਗੇ। ਇਨ੍ਹਾਂ ਸਕੂਲਾਂ ਵਿਚ ਅਧਿਆਪਕ ਅਤੇ ਸਟਾਫ ਪੂਰਨ ਤੌਰ ਉਪਰ ਹਾਜ਼ਰ ਰਹਿਣਗੇ। ਇਸ ਤੋਂ ਇਲਾਵਾ ਜਿਨ੍ਹਾਂ ਪਿੰਡਾਂ/ ਸ਼ਹਿਰਾਂ ਦੇ ਸਾਰੇ ਸਕੂਲ ਘੱਗਰ ਦਰਿਆ, ਜੋ ਕਿ ਪਿਛਲੇ 5 ਦਿਨਾਂ ਤੋਂ ਖਤਰੇ ਦੇ ਨਿਸ਼ਾਨ ਤੋਂ ਉੱਤੇ ਵੱਗ ਰਿਹਾ ਹੈ, ਦੇ ਬਿਲਕੁਲ ਨਜ਼ਦੀਕ ਹੋਣ ਕਰਕੇ ਜਾਨੀ/ਮਾਲੀ ਨੁਕਸਾਨ ਬਚਾਉਣ ਦੇ ਮੱਦੇਨਜ਼ਰ ਅਗਲੇ ਹੁਕਮਾਂ ਤੱਕ ਬੰਦ ਰਹਿਣਗੇ। ਉਨ੍ਹਾਂ ਵਿਚ ਖਨੌਰੀ, ਬਨਾਰਸੀ, ਬਾਊਪੁਰ, ਨਵਾਗਾਓਂ, ਜਸਵੰਤਪੁਰਾ ਉਰਫ ਹੋਤੀਪੁਰ, ਅਨਦਾਨਾ, ਸ਼ਾਹਪੁਰ ਥੇੜੀ, ਚਾਂਦੂ, ਮੰਡਵੀ, ਬੱਗਾਂ, ਬੁਸਹਿਰਾ, ਹਮੀਰਗੜ੍ਹ, ਸੁਰਜਣ ਭੈਣੀ, ਭੁੰਦੜਭੈਣੀ, ਸਲੇਮਗੜ੍ਹ, ਮਕਰੌੜ ਸਾਹਿਬ, ਫੂਲਦ, ਗਨੌਟਾ, ਘਮੂਰਘਾਟ, ਰਾਮਪੁਰ ਗੁੱਜਰਾਂ, ਹਾਂਡਾ, ਕੁੰਦਨੀ, ਵਜੀਦਪੁਰ, ਕਬੀਰਪੁਰ, ਕੜੈਲ ਤੇ ਮੂਨਕ ਸ਼ਾਮਿਲ ਹਨ। 

Ad Position 22
No active advertisement
ਪਿਛਲੀ ਖ਼ਬਰ ਭਾਰਤੀ ਹਾਕੀ ਟੀਮ ਦੇ ਖਿਡਾਰੀ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਲੋਕਾਂ ਦੀ ਕਰਨਗੇ ਮਦਦ ਅਗਲੀ ਖ਼ਬਰ ਜ਼ਿਲ੍ਹੇ 'ਚ ਹੜ੍ਹ ਨਾਲ 145 ਪਿੰਡਾਂ ਦੇ 17574 ਹੈਕਟੇਅਰ ਰਕਬੇ 'ਚ ਫ਼ਸਲਾਂ ਪ੍ਰਭਾਵਿਤ ਹੋਈਆਂ
Ad Position 24