29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2025

ਪਿੰਡ ਮਾਨ੍ਹਾ ਤਲਵੰਡੀ ਕਾਲੀ ਵੇਈਂ 'ਚ ਗੁੱਜਰਾਂ ਦੀਆਂ 18 ਮੱਝਾਂ ਡੁੱਬ ਕੇ ਮਰੀਆਂ

ਭੁਲੱਥ, 9 ਸਤੰਬਰ (ਮੇਹਰ ਚੰਦ ਸਿੱਧੂ)-ਸਬ-ਡਵੀਜ਼ਨ ਕਸਬਾ ਭੁਲੱਥ ਤੋਂ ਥੋੜ੍ਹੀ ਦੂਰੀ ਉਤੇ ਪੈਂਦੇ ਪਿੰਡ ਮਾਨ੍ਹਾ...

Ad Position 21
No active advertisement
ਅਜੀਤ ਡੈਸਕ 09-09-2025

ਭੁਲੱਥ, 9 ਸਤੰਬਰ (ਮੇਹਰ ਚੰਦ ਸਿੱਧੂ)-ਸਬ-ਡਵੀਜ਼ਨ ਕਸਬਾ ਭੁਲੱਥ ਤੋਂ ਥੋੜ੍ਹੀ ਦੂਰੀ ਉਤੇ ਪੈਂਦੇ ਪਿੰਡ ਮਾਨ੍ਹਾ ਤਲਵੰਡੀ ਨਜ਼ਦੀਕ ਖੱਸਣ ਕਾਲੀ ਵੇਈਂ ਵਿਚ ਗੁੱਜਰ ਭਾਈਚਾਰੇ ਦੀਆਂ 18 ਮੱਝਾਂ ਡੁੱਬ ਕੇ ਮਰਨ ਦਾ ਮਾਮਲਾ ਸਾਹਮਣੇ ਆਇਆ ਹੈ। ਅਲੀ ਮੁਹੰਮਦ ਪੁੱਤਰ ਨਵਾਬਦੀਨ ਵਾਸੀ ਧਾਰੀਵਾਲ ਜ਼ਿਲ੍ਹਾ ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਪਿੰਡ ਹਮੀਰਾ ਸਾਈਡ ਤੋਂ ਜਦੋਂ ਆਪਣੀਆਂ ਮੱਝਾਂ ਲੈ ਕੇ ਆਪਣੇ ਪਿੰਡ ਧਾਰੀਵਾਲ ਲਈ ਰਵਾਨਾ ਹੋਏ ਤੇ ਜਦੋਂ ਉਹ ਪਿੰਡ ਮਾਨ੍ਹਾ ਤਲਵੰਡੀ ਨਜ਼ਦੀਕ ਖੱਸਣ ਕਾਲੀ ਵੇਈਂ ਪੁਲ ਤੋਂ ਲੰਘਣ ਲੱਗੇ ਤਾਂ ਉਨ੍ਹਾਂ ਦੀਆਂ 20 ਮੱਝਾਂ ਚਲਦੇ ਪਾਣੀ ਵਿਚ ਵੜ ਗਈਆਂ। ਕਾਲੀ ਵੇਈਂ ਨਜ਼ਦੀਕ ਮਾਨ੍ਹਾ ਤਲਵੰਡੀ ਪੁਲ ਪਾਣੀ ਦਾ ਜ਼ਿਆਦਾ ਵਹਾਅ ਹੋਣ ਕਰਕੇ ਪਾਣੀ ਵਿਚੋਂ ਨਿਕਲ ਨਹੀਂ ਸਕੀਆਂ, ਸਿਰਫ ਦੋ ਮੱਝਾਂ ਹੀ ਬੜੀ ਮੁਸ਼ਕਿਲ ਨਾਲ ਬਚ ਸਕੀਆਂ ਤੇ 18 ਮੱਝਾਂ ਵੇਈਂ ਦੇ ਪਾਣੀ ਵਿਚ ਡੁੱਬ ਕੇ ਮਰ ਗਈਆਂ, ਜੋ ਮੂਰਾ ਨਸਲ ਦੀਆਂ ਸਨ ਜਿਨ੍ਹਾਂ ਦੀ ਕੀਮਤ ਲਗਭਗ 12 ਲੱਖ ਤੋਂ ਉੱਪਰ ਬਣਦੀ ਹੈ।

ਇਸ ਮੌਕੇ ਗੁੱਜਰ ਭਾਈਚਾਰੇ ਵਲੋਂ ਪੰਜਾਬ ਸਰਕਾਰ ਤੇ ਸਮਾਜ ਸੇਵੀ ਜਥੇਬੰਦੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਗਰੀਬ ਪੀੜਤ ਪਰਿਵਾਰ ਦੀ ਮਦਦ ਲਈ ਅੱਗੇ ਆਉਣ। ਇਸ ਦੌਰਾਨ ਹੋਰਨਾਂ ਤੋਂ ਇਲਾਵਾ ਗੁੱਜਰ ਤਾਜਦੀਨ, ਮਿਰਜ਼ਾ, ਗਨੀ ਮੁਹੰਮਦ, ਬਾ ਹੁਸੈਨ, ਮਨਸਾਦੀਨ, ਜਹੂਰੀ, ਰਹਿਮਤ, ਮਾਸੂਮ ਅਲੀ, ਮਿਰਜ਼ਾ ਗੁਲਾਮ, ਮੱਖਨਦੀਨ, ਗੁਲਾਮ ਰਸੂਲ, ਹੂਸੈਨ ਅਲੀ, ਬਸ਼ੀਰ ਮੁਹੰਮਦ, ਅਲੀ ਮੁਹੰਮਦ, ਮੁਹੰਮਦ ਸ਼ਰੀਫ, ਤੇਗ ਅਲੀ, ਗੁਲਾਮ ਰਸੂਲ ਤੇ ਹੋਰ ਹਾਜ਼ਰ ਸਨ। 

Ad Position 22
No active advertisement
ਪਿਛਲੀ ਖ਼ਬਰ ਰੰਜਿਸ਼ ਨੂੰ ਲੈ ਕੇ ਬਜ਼ੁਰਗ ਮਾਤਾ ਨੇ ਘਰ 'ਚੋਂ ਲੱਖਾਂ ਦਾ ਸਾਮਾਨ ਚੋਰੀ ਕਰਨ ਦੇ ਲਗਾਏ ਦੋਸ਼ ਅਗਲੀ ਖ਼ਬਰ ਪਿੰਡ ਬੋਪਾਰਾਏ 'ਚ ਨੌਜਵਾਨਾਂ ਵਲੋਂ ਡਰੇਨ ਦੀ ਸਫਾਈ ਕਰਵਾਉਣਾ ਸ਼ਲਘਾਯੋਗ - ਸੁਖਪਾਲ ਸਿੰਘ ਖਹਿਰਾ
Ad Position 24