29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2025

ਬੰਡਾਲਾ ਦੇ ਭੱਠੇ 'ਤੇ ਅਸਮਾਨੀ ਬਿਜਲੀ ਡਿੱਗਣ ਨਾਲ ਲੱਖਾਂ ਦਾ ਨੁਕਸਾਨ

ਜੰਡਿਆਲਾ ਮੰਜਕੀ, (ਜਲੰਧਰ),‍ 9 ਸਤੰਬਰ (ਸੁਰਜੀਤ ਸਿੰਘ ਜੰਡਿਆਲਾ)-ਪੰਜਾਬ ’ਚ ਲਗਾਤਾਰ ਮੀਂਹ...

Ad Position 21
No active advertisement
ਅਜੀਤ ਡੈਸਕ 09-09-2025

ਜੰਡਿਆਲਾ ਮੰਜਕੀ, (ਜਲੰਧਰ),‍ 9 ਸਤੰਬਰ (ਸੁਰਜੀਤ ਸਿੰਘ ਜੰਡਿਆਲਾ)-ਪੰਜਾਬ ’ਚ ਲਗਾਤਾਰ ਮੀਂਹ ਨਾਲ ਜਿਥੇ ਪੰਜਾਬ ਦੇ ਕਈ ਇਲਾਕੇ ਹੜ੍ਹ ਨਾਲ ਪ੍ਰਭਾਵਿਤ ਹੋਏ ਹਨ,ਉਥੇ ਹੀ ਮੀਂਹ ਦੌਰਾਨ ਪੈਣ ਵਾਲੀ ਅਸਮਾਨੀ ਬਿਜਲੀ ਨਾਲ ਵੀ ਕਾਫੀ ਨੁਕਸਾਨ ਹੋ ਰਿਹਾ ਹੈ। ਨਜ਼ਦੀਕੀ ਪਿੰਡ ਬੰਡਾਲਾ ਮੰਜਕੀ ਵਿਚ ਰਵੀ ਕਾਂਤ ਅਗਰਵਾਲ ਦੇ ਇੱਟਾਂ ਦੇ ਭੱਠੇ ਦੀ ਬਣੀ ਚਿਮਨੀ ਉੱਪਰ ਅਸਮਾਨੀ ਬਿਜਲੀ ਡਿੱਗਣ ਨਾਲ ਜਿਥੇ ਚਿਮਨੀ ਵਿਚ ਪਾੜ ਪੈ ਗਿਆ, ਉਥੇ ਹੀ ਹੋਰ ਸਾਮਾਨ ਦਾ ਵੀ ਨੁਕਸਾਨ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਭੱਠੇ ਦੇ ਮਾਲਕ ਰਵੀਕਾਂਤ ਨੇ ਦੱਸਿਆ ਕਿ ਬੀਤੀ ਰਾਤ ਜਦੋਂ ਉਹ ਆਪਣੇ ਭੱਠੇ ਉਤੇ ਮੌਜੂਦ ਸਨ ਤਾਂ ਇਕਦਮ ਬਲਾਸਟ ਹੋਣ ਦੀ ਉੱਚੀ ਆਵਾਜ਼ ਆਈ। ਜਦੋਂ ਉਨ੍ਹਾਂ ਬਾਹਰ ਜਾ ਕੇ ਦੇਖਿਆ ਤਾਂ ਉਨ੍ਹਾਂ ਦੇ ਭੱਠੇ ਦੀ ਚਿਮਨੀ ਉਤੇ ਅਸਮਾਨੀ ਬਿਜਲੀ ਡਿੱਗਣ ਨਾਲ ਜਿਥੇ ਚਿਮਨੀ ’ਚ 10 ਤੋਂ 12 ਫੁੱਟ ਦਾ ਪਾੜ ਪੈ ਗਿਆ, ਉਥੇ ਹੀ ਭੱਠੇ ਉੱਪਰ ਬਣੀਆਂ ਸ਼ੈੱਡਾਂ ਵੀ ਕਈ ਥਾਵਾਂ ਤੋਂ ਟੁੱਟ ਗਈਆਂ ਅਤੇ ਇਲੈਕਟ੍ਰੋਨਿਕਸ ਦਾ ਸਾਮਾਨ ਵੀ ਸੜ ਗਿਆ। ਉਨ੍ਹਾਂ ਕਿਹਾ ਕਿ ਅਸਮਾਨੀ ਬਿਜਲੀ ਡਿੱਗਣ ਨਾਲ ਉਨ੍ਹਾਂ ਦਾ ਤਕਰੀਬਨ ਚਾਰ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। 

Ad Position 22
No active advertisement
ਪਿਛਲੀ ਖ਼ਬਰ ਪਿੰਡ ਜਾਰਜਪੁਰ 'ਚ 720 ਲੀਟਰ ਲਾਹਣ, 49 ਬੋਤਲਾਂ ਤੇ 51 ਹਜ਼ਾਰ ਮਿਲੀਲੀਟਰ ਨਾਜਾਇਜ਼ ਸ਼ਰਾਬ ਬਰਾਮਦ ਅਗਲੀ ਖ਼ਬਰ ਰੰਜਿਸ਼ ਨੂੰ ਲੈ ਕੇ ਬਜ਼ੁਰਗ ਮਾਤਾ ਨੇ ਘਰ 'ਚੋਂ ਲੱਖਾਂ ਦਾ ਸਾਮਾਨ ਚੋਰੀ ਕਰਨ ਦੇ ਲਗਾਏ ਦੋਸ਼
Ad Position 24