29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2025

5.63 ਲੱਖ ਦੀ ਕਿਸ਼ਤੀ ਵਿਧਾਇਕ ਗੋਲਡੀ ਨੇ ਪਿੰਡ ਵਾਸੀਆਂ ਨੂੰ ਕੀਤੀ ਭੇਟ

ਮੰਡੀ ਲਾਧੂਕਾ, 9 ਸਤੰਬਰ (ਮਨਪ੍ਰੀਤ ਸਿੰਘ ਸੈਣੀ)-ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ...

Ad Position 21
No active advertisement
ਅਜੀਤ ਡੈਸਕ 09-09-2025

ਮੰਡੀ ਲਾਧੂਕਾ, 9 ਸਤੰਬਰ (ਮਨਪ੍ਰੀਤ ਸਿੰਘ ਸੈਣੀ)-ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਅੱਜ 5 ਲੱਖ 63 ਹਜ਼ਾਰ ਰੁਪਏ ਦੀ ਕਿਸ਼ਤੀ ਆਪਣੇ ਹਲਕੇ ਦੇ ਪਿੰਡ ਆਤੂ ਵਾਲਾ ਦੇ ਲੋਕਾਂ ਨੂੰ ਭੇਟ ਕੀਤੀ। ਇਹ ਪਿੰਡ ਸਤਲੁਜ ਨਦੀ ਦੇ ਪਾਣੀ ਦੀ ਮਾਰ ਹੇਠ ਆਇਆ ਹੋਇਆ ਸੀ ਅਤੇ ਬੀਤੇ ਦਿਨੀਂ ਪਿੰਡ ਦੇ ਲੋਕਾਂ ਨੇ ਵਿਧਾਇਕ ਕੋਲ ਕਿਸ਼ਤੀ ਦੀ ਮੰਗ ਰੱਖੀ ਸੀ, ਜਿਸ ਉਤੇ ਉਨ੍ਹਾਂ ਨੇ ਤੁਰੰਤ ਇਹ ਕਿਸ਼ਤੀ ਖਰੀਦ ਕੇ ਪਿੰਡ ਨੂੰ ਅੱਜ ਮੁਹੱਈਆ ਕਰਵਾ ਦਿੱਤੀ। ਕਿਸ਼ਤੀ ਨੂੰ ਪਾਣੀ ਵਿਚ ਉਤਾਰਨ ਤੋਂ ਪਹਿਲਾਂ ਅਰਦਾਸ ਕੀਤੀ ਗਈ। ਇਸ ਮੌਕੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਕਿਹਾ ਕਿ ਪੂਰੀ ਪੰਜਾਬ ਸਰਕਾਰ ਇਸ ਕੁਦਰਤੀ ਆਫ਼ਤ ਦੇ ਸਮੇਂ ਆਪਣੇ ਲੋਕਾਂ ਨਾਲ ਡਟ ਕੇ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਬਹਾਦਰ ਲੋਕ ਇਸ ਆਫ਼ਤ ਦਾ ਸਾਹਮਣਾ ਪੂਰੀ ਚੜ੍ਹਦੀ ਕਲਾ ਨਾਲ ਕਰ ਰਹੇ ਹਨ ਅਤੇ ਸਰਕਾਰ ਵੀ ਉਨ੍ਹਾਂ ਨੂੰ ਹਰ ਮਦਦ ਮੁਹੱਈਆ ਕਰਵਾ ਰਹੀ ਹੈ।

 

Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਵਲੋਂ ਪੰਜਾਬ ਨੂੰ ਦਿੱਤੇ ਰਾਹਤ ਪੈਕੇਜ 'ਤੇ ਰਾਜਾ ਵੜਿੰਗ ਵਲੋਂ ਟਵੀਟ ਅਗਲੀ ਖ਼ਬਰ ਪਿੰਡ ਜਾਰਜਪੁਰ 'ਚ 720 ਲੀਟਰ ਲਾਹਣ, 49 ਬੋਤਲਾਂ ਤੇ 51 ਹਜ਼ਾਰ ਮਿਲੀਲੀਟਰ ਨਾਜਾਇਜ਼ ਸ਼ਰਾਬ ਬਰਾਮਦ
Ad Position 24