30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2025

ਟਰੰਪ ਸਮਰਥਕ ਚਾਰਲੀ ਕਿਰਕ ਦੀ ਹੱਤਿਆ

ਵਾਸ਼ਿੰਗਟਨ, ਡੀ.ਸੀ. 11 ਸਤੰਬਰ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਮਰਥਕ ਅਤੇ ਸੱਜੇ-ਪੱਖੀ ਕਾਰਕੁਨ ਚਾਰਲੀ ਕਿਰਕ ਦੀ ਇਕ ਪ੍ਰੋਗਰਾਮ ਦੌਰਾਨ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ...

Ad Position 21
No active advertisement
ਅਜੀਤ ਡੈਸਕ 11-09-2025

ਵਾਸ਼ਿੰਗਟਨ, ਡੀ.ਸੀ. 11 ਸਤੰਬਰ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਮਰਥਕ ਅਤੇ ਸੱਜੇ-ਪੱਖੀ ਕਾਰਕੁਨ ਚਾਰਲੀ ਕਿਰਕ ਦੀ ਇਕ ਪ੍ਰੋਗਰਾਮ ਦੌਰਾਨ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਹ ਘਟਨਾ ਯੂਟਾਹ ਰਾਜ ਦੀ ਯੂਟਾਹ ਵੈਲੀ ਯੂਨੀਵਰਸਿਟੀ ਵਿਚ ਵਾਪਰੀ। ਚਾਰਲੀ ਇਥੇ ‘ਦ ਅਮੈਰੀਕਨ ਕਮਬੈਕ ਟੂਰ’ ਪ੍ਰੋਗਰਾਮ ਲਈ ਆਇਆ ਸੀ।

ਚਾਰਲੀ ਦੇ ਕਤਲ ’ਤੇ ਟਰੰਪ ਨੇ ਇਕ ਨਿੱਜੀ ਸੋਸ਼ਲ ਮੀਡੀਆ ਅਕਾਊਂਟ ’ਤੇ ਲਿਖਿਆ ਕਿ ਸੱਚੇ ਮਹਾਨ ਅਮਰੀਕੀ ਦੇਸ਼ਭਗਤ ਚਾਰਲੀ ਕਿਰਕ ਦੇ ਸਨਮਾਨ ਵਿਚ, ਮੈਂ ਐਤਵਾਰ ਸ਼ਾਮ 6 ਵਜੇ ਤੱਕ ਅਮਰੀਕਾ ਭਰ ਦੇ ਸਾਰੇ ਝੰਡੇ ਅੱਧੇ ਝੁਕਾਏ ਰੱਖਣ ਦਾ ਆਦੇਸ਼ ਦਿੰਦਾ ਹਾਂ।

ਰਾਜਨੀਤਕ ਕਾਰਕੁੰਨ ਚਾਰਲੀ ਟਰਨਿੰਗ ਪੁਆਇੰਟ ਯੂ.ਐਸ.ਏ. (ਟੀਪੀਯੂਐਸਏ) ਨਾਮਕ ਇਕ ਸੰਗਠਨ ਚਲਾਉਂਦਾ ਸੀ, ਜਿਸ ਵਿਚ ਉਹ ਸਕੂਲਾਂ ਅਤੇ ਕਾਲਜਾਂ ਵਿਚ ਜਾਂਦਾ ਸੀ ਅਤੇ ਵਿਦਿਆਰਥੀਆਂ ਨੂੰ ਰਾਜਨੀਤੀ ਬਾਰੇ ਦੱਸਦਾ ਸੀ। ਉਸ ਨੂੰ ਟਰੰਪ ਦਾ ਇਕ ਕੱਟੜ ਸਮਰਥਕ ਵੀ ਮੰਨਿਆ ਜਾਂਦਾ ਸੀ। ਇਹ ਅਜੇ ਸਪੱਸ਼ਟ ਨਹੀਂ ਹੈ ਕਿ ਹਮਲਾਵਰ ਕੌਣ ਸੀ ਅਤੇ ਉਸ ਨੇ ਅਜਿਹਾ ਕਿਉਂ ਕੀਤਾ।

ਡੋਨਾਲਡ ਟਰੰਪ ਨੇ ਇਕ ਨਿੱਜੀ ਸੋਸ਼ਲ ਮੀਡੀਆ ਅਕਾਊਂਟ ’ਤੇ ਲਿਖਿਆ ਕਿ ਮਹਾਨ ਚਾਰਲੀ ਕਿਰਕ ਹੁਣ ਇਸ ਦੁਨੀਆ ਵਿਚ ਨਹੀਂ ਹੈ। ਅਮਰੀਕਾ ਦੇ ਨੌਜਵਾਨਾਂ ਨੂੰ ਉਸ ਤੋਂ ਬਿਹਤਰ ਕੋਈ ਨਹੀਂ ਸਮਝਦਾ ਸੀ ਅਤੇ ਨਾ ਹੀ ਕੋਈ ਉਸਦੇ ਦਿਲ ਤੱਕ ਪਹੁੰਚ ਸਕਦਾ ਸੀ। ਹਰ ਕੋਈ ਉਸ ਨੂੰ ਬਹੁਤ ਪਿਆਰ ਅਤੇ ਸਤਿਕਾਰ ਕਰਦਾ ਸੀ, ਖਾਸ ਕਰਕੇ ਮੈਂ। ਮੈਂ ਅਤੇ ਮੇਲਾਨੀਆ ਉਸ ਦੀ ਪਤਨੀ ਏਰਿਕਾ ਅਤੇ ਪੂਰੇ ਪਰਿਵਾਰ ਨਾਲ ਆਪਣੀ ਸੰਵੇਦਨਾ ਪ੍ਰਗਟ ਕਰਦੇ ਹਾਂ।

Ad Position 22
No active advertisement
ਪਿਛਲੀ ਖ਼ਬਰ ਪੀ.ਆਰ.ਟੀ.ਸੀ. ਦੀ ਬੱਸ ਹੋਈ ਹਾਦਸਾਗ੍ਰਸਤ ਅਗਲੀ ਖ਼ਬਰ ਦਿੱਲੀ ਪੁਲਿਸ ਨੇ 5 ਸ਼ੱਕੀ ਅੱਤਵਾਦੀਆਂ ਨੂੰ ਕੀਤਾ ਗਿ੍ਫ਼ਤਾਰ
Ad Position 24