01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2025

ਕਾਰ ਤੇ ਬਲੈਰੋ ਪਿੱਕਅਪ ਗੱਡੀ ਦੀ ਸਿੱਧੀ ਟੱਕਰ, ਇਕ ਔਰਤ ਦੀ ਮੌਤ, 3 ਜ਼ਖਮੀ

ਮਾਹਿਲਪੁਰ, (ਹੁਸ਼ਿਆਰਪੁਰ), 11 ਸਤੰਬਰ (ਰਜਿੰਦਰ ਸਿੰਘ)- ਅੱਜ ਸਵੇਰੇ 8.30 ਵਜੇ ਮਾਹਿਲਪੁਰ-ਹੁਸ਼ਿਆਰਪੁਰ ਰੋਡ ’ਤੇ ਪਿੰਡ ਬਾਹੋਵਾਲ ਕੋਲ ਕਾਰ ਤੇ ਬਲੈਰੋ ਪਿੱਕਅਪ ਗੱਡੀ ਦੀ ਭਿਆਨਕ ਸਿੱਧੀ....

Ad Position 21
No active advertisement
ਅਜੀਤ ਡੈਸਕ 11-09-2025

ਮਾਹਿਲਪੁਰ, (ਹੁਸ਼ਿਆਰਪੁਰ), 11 ਸਤੰਬਰ (ਰਜਿੰਦਰ ਸਿੰਘ)- ਅੱਜ ਸਵੇਰੇ 8.30 ਵਜੇ ਮਾਹਿਲਪੁਰ-ਹੁਸ਼ਿਆਰਪੁਰ ਰੋਡ ’ਤੇ ਪਿੰਡ ਬਾਹੋਵਾਲ ਕੋਲ ਕਾਰ ਤੇ ਬਲੈਰੋ ਪਿੱਕਅਪ ਗੱਡੀ ਦੀ ਭਿਆਨਕ ਸਿੱਧੀ ਟੱਕਰ ਹੋਣ ’ਤੇ ਸਵਿਫਟ ਕਾਰ ’ਚ ਸਵਾਰ ਇਕ ਔਰਤ ਦੀ ਮੌਕੇ ’ਤੇ ਮੌਤ ਹੋ ਗਈ ਜਦ ਕਿ ਪਿੱਕਅਪ ਗੱਡੀ ਚਾਲਕ ਤੇ ਉਸ ਦੇ ਇਕ ਸਾਥੀ ਸਮੇਤ ਤਿੰਨ ਗੰਭੀਰ ਜ਼ਖਮੀ ਹੋ ਗਏ।


ਮੌਕੇ ’ਤੇ ਪਹੁੰਚੇ ਸੜਕ ਸੁਰੱਖਿਆਂ ਫੋਰਸ ਵਲੋਂ ਜ਼ਖਮੀਆਂ ਨੂੰ ਸਿਵਲ ਹਸਪਤਾਲ ਮਾਹਿਲਪਰ ਵਿਖੇ ਦਾਖਲ ਕਰਵਾਇਆ ਗਿਆ, ਜਿਥੇ ਕਾਰ ਚਾਲਕ ਦੀ ਹਾਲਤ ਜ਼ਿਆਦਾ ਗੰਭੀਰ ਹਣ ਕਰਕੇ ਹੁਸ਼ਿਆਰਪੁਰ ਦੇ ਕਿਸੇ ਨਿੱਜੀ ਹਸਪਤਾਲ ਵਿਖੇ ਭੇਜਿਆ ਗਿਆ। ਥਾਣਾ ਚੱਬੇਵਾਲ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


ਕਾਰ ’ਚ ਸਵਾਰ ਪਤੀ-ਪਤਨੀ ਜ਼ੀਰਕਪੁਰ (ਚੰਡੀਗੜ) ਤੋਂ ਬਟਾਲਾ ਕਿਸੇ ਰਿਸ਼ਤੇਦਾਰੀ ’ਚ ਜਾ ਰਹੇ ਸਨ ਜਦ ਕਿ ਬਲੈਰੋ ਪਿੱਕਅਪ ਗੱਡੀ ਵਾਲੇ ਜਿਹੜੇ ਕਿ ਹਸਪਤਾਲਾਂ ’ਚੋ ਬਾਇਓਮੈਡੀਕਲ ਵੇਸਟ ਚੁੱਕਣ ਦਾ ਕੰਮ ਕਰਦੇ ਹਨ, ਹੁਸ਼ਿਆਰਪੁਰ ਤੋਂ ਮਾਹਿਲਪੁਰ ਨੂੰ ਆ ਰਹੇ ਸਨ।

Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ ਪੁਲਿਸ ਦੀ ਅਪਰਾਧ ਸ਼ਾਖਾ ਨੇ ਵੱਡੀ ਵਾਰਦਾਤ ਨੂੰ ਕੀਤਾ ਨਾਕਾਮ ਅਗਲੀ ਖ਼ਬਰ ਬਿਕਰਮ ਸਿੰਘ ਮਜੀਠੀਆ ਦੀ ਅਗਾਊਂ ਜ਼ਮਾਨਤ ਪਟੀਸ਼ਨ ’ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ
Ad Position 24