01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2025

ਪਿੰਡ ਜੀਦਾ ਵਿਖੇ ਘਰ 'ਚ ਵਿਸਫੋਟ ਹੋਣ ਨਾਲ ਪਿਓ-ਪੁੱਤਰ ਜ਼ਖਮੀ

ਗੋਨਿਆਣਾ (ਬਠਿੰਡਾ), 11 ਸਤੰਬਰ (ਲਛਮਣ ਦਾਸ ਗਰਗ)-ਨਜ਼ਦੀਕੀ ਪਿੰਡ ਜੀਦਾ ਵਿਖੇ ਇਕ ਘਰ ਵਿਚ ਧਮਾਕਾ ਹੋਣ ਨਾਲ ਗੁਰਪ੍ਰੀਤ ਸਿੰਘ ਪੁੱਤਰ ਜਗਤਾਰ ਸਿੰਘ ਜ਼ਖਮੀ ਹੋ ਗਿਆ, ਜਿਸ ਨੂੰ ਬਠਿੰਡਾ ਦੇ...

Ad Position 21
No active advertisement
ਅਜੀਤ ਡੈਸਕ 11-09-2025

ਗੋਨਿਆਣਾ (ਬਠਿੰਡਾ), 11 ਸਤੰਬਰ (ਲਛਮਣ ਦਾਸ ਗਰਗ)-ਨਜ਼ਦੀਕੀ ਪਿੰਡ ਜੀਦਾ ਵਿਖੇ ਇਕ ਘਰ ਵਿਚ ਧਮਾਕਾ ਹੋਣ ਨਾਲ ਗੁਰਪ੍ਰੀਤ ਸਿੰਘ ਪੁੱਤਰ ਜਗਤਾਰ ਸਿੰਘ ਜ਼ਖਮੀ ਹੋ ਗਿਆ, ਜਿਸ ਨੂੰ ਬਠਿੰਡਾ ਦੇ ਇਕ ਪ੍ਰਾਈਵੇਟ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਕੁਝ ਸਮੇਂ ਬਾਅਦ ਹੀ ਉਥੇ ਹੀ ਇਕ ਹੋਰ ਧਮਾਕਾ ਹੋ ਗਿਆ, ਜਿਸ ਨਾਲ ਗੁਰਪ੍ਰੀਤ ਸਿੰਘ ਦਾ ਪਿਤਾ ਜਗਤਾਰ ਸਿੰਘ ਵੀ ਜ਼ਖਮੀ ਹੋ ਗਿਆ। ਦੋਵਾਂ ਨੂੰ ਬਠਿੰਡਾ ਦੇ ਇਕ ਪ੍ਰਾਈਵੇਟ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਜ਼ਖਮੀ ਵਿਅਕਤੀ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਮੋਬਾਇਲ ਬਲਾਸਟ ਕਰ ਗਿਆ ਹੈ। ਪੁਲਿਸ ਨੇ ਕੁਝ ਘਰਾਂ ਨੂੰ ਸੀਲ ਕਰ ਦਿੱਤਾ ਹੈ ਅਤੇ ਇਸ ਗੱਲ ਦੀ ਘੋਖ ਕੱਢ ਰਹੀ ਹੈ। ਪੁਲਿਸ ਅਨੁਸਾਰ ਘਰ ਵਿਚ ਕੋਈ ਸ਼ੱਕੀ ਪਦਾਰਥ ਵਿਸਫੋਟਕ ਹੋ ਸਕਦਾ ਹੈ। ਉਕਤ ਮਾਮਲੇ ਨੂੰ ਦੇਖਦੇ ਹੋਏ ਪੁਲਿਸ ਦੀ ਜਾਂਚ ਟੀਮ ਵੀ ਆਈ ਹੈ ਤਾਂ ਜੋ ਅਸਲੀਅਤ ਦਾ ਪਤਾ ਲੱਗ ਸਕੇ। 

ਦੱਸ ਦਈਏ ਕਿ ਤਾਜ਼ਾ ਜਾਣਕਾਰੀ ਅਨੁਸਾਰ ਬਲਾਸਟ ਦੌਰਾਨ ਘਰ ਦੇ ਸ਼ੀਸ਼ੇ ਤੇ ਬਾਰੀਆਂ ਆਦਿ ਵੀ ਟੁੱਟ ਗਈਆਂ। ਪਤਾ ਲੱਗਾ ਹੈ ਕਿ 19 ਸਾਲਾ ਲੜਕੇ ਵਲੋਂ ਆਨਲਾਈਨ ਕੈਮੀਕਲ ਮੰਗਵਾ ਕੇ ਤਜਰਬਾ ਕੀਤਾ ਜਾ ਰਿਹਾ ਸੀ। ਪਹਿਲੇ ਧਮਾਕੇ ਵਿਚ ਲੜਕਾ ਗੰਭੀਰ ਜ਼ਖਮੀ ਹੋ ਗਿਆ। ਲੜਕੇ ਦਾ ਪਿਤਾ ਸਾਮਾਨ ਨੂੰ ਸਮੇਟਣ ਲਈ ਆਸੇ-ਪਾਸੇ ਕਰ ਰਿਹਾ ਸੀ। ਫਿਰ ਦੂਸਰਾ ਬਲਾਸਟ ਹੋਇਆ ਤੇ ਪਿਤਾ ਵੀ ਗੰਭੀਰ ਜ਼ਖਮੀ ਹੋ ਗਿਆ। ਐਸ.ਐਸ.ਪੀ. ਅਤੇ ਪੁਲਿਸ ਦੀਆਂ ਟੀਮਾਂ ਸਾਰੇ ਮਾਮਲੇ ਦੀ ਜਾਂਚ ਕਰ ਰਹੀਆਂ ਹਨ। ਇਸ ਨਾਲ ਪੂਰੇ ਪਿੰਡ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।

Ad Position 22
No active advertisement
ਪਿਛਲੀ ਖ਼ਬਰ ਅਦਾਲਤ ਨੇ ਸੋਨੀਆ ਗਾਂਧੀ ਵਿਰੁੱਧ ਦਾਇਰ ਅਪਰਾਧਿਕ ਸ਼ਿਕਾਇਤ ਨੂੰ ਕੀਤਾ ਖਾਰਜ ਅਗਲੀ ਖ਼ਬਰ ਫਲਾਈਓਵਰ 'ਤੇ ਤੇਜ਼ ਰਫਤਾਰ ਟਰੱਕ ਨੇ ਅਧਿਆਪਕਾ ਨੂੰ ਮਾਰੀ ਟੱਕਰ, ਮੌਤ
Ad Position 24