05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2025

ਅਨੁਸ਼ਕਾ ਸ਼ੈੱਟੀ ਨੇ ਸ਼ੋਸਲ ਮੀਡੀਆ ਤੋਂ ਬ੍ਰੇਕ ਲੈਣ ਦਾ ਕੀਤਾ ਐਲਾਨ

ਨਵੀਂ ਦਿੱਲੀ, 13 ਸਤੰਬਰ- ਪ੍ਰਸਿੱਧ ਅਦਾਕਾਰਾ ਅਨੁਸ਼ਕਾ ਸ਼ੈੱਟੀ ਨੇ ਐਲਾਨ ਕੀਤਾ ਹੈ ਕਿ ਉਹ ਆਪਣੀ ਨਵੀਂ ਫਿਲਮ ‘ਘਾਟੀ’ ਦੀ ਰਿਲੀਜ਼ ਤੋਂ ਕੁਝ ਦਿਨ ਬਾਅਦ ਹੀ ਸੋਸ਼ਲ ਮੀਡੀਆ ਤੋਂ ਅਸਥਾਈ....

Ad Position 21
No active advertisement
ਅਜੀਤ ਡੈਸਕ 13-09-2025

ਨਵੀਂ ਦਿੱਲੀ, 13 ਸਤੰਬਰ- ਪ੍ਰਸਿੱਧ ਅਦਾਕਾਰਾ ਅਨੁਸ਼ਕਾ ਸ਼ੈੱਟੀ ਨੇ ਐਲਾਨ ਕੀਤਾ ਹੈ ਕਿ ਉਹ ਆਪਣੀ ਨਵੀਂ ਫਿਲਮ ‘ਘਾਟੀ’ ਦੀ ਰਿਲੀਜ਼ ਤੋਂ ਕੁਝ ਦਿਨ ਬਾਅਦ ਹੀ ਸੋਸ਼ਲ ਮੀਡੀਆ ਤੋਂ ਅਸਥਾਈ ਬ੍ਰੇਕ ਲਵੇਗੀ। ਆਪਣੇ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਇਕ ਪੋਸਟ ਵਿਚ ਅਨੁਸ਼ਕਾ ਨੇ ਦੱਸਿਆ ਕਿ ਇਹ ਬ੍ਰੇਕ ਨਿੱਜੀ ਪਸੰਦ ਹੈ, ਜਿਸ ਦਾ ਉਦੇਸ਼ ਦੁਨੀਆ ਨਾਲ ਦੁਬਾਰਾ ਜੁੜਨਾ ਅਤੇ ਡਿਜੀਟਲ ਸਪੇਸ ਤੋਂ ਦੂਰ ਆਪਣੀ ਭਲਾਈ ’ਤੇ ਧਿਆਨ ਕੇਂਦਰਿਤ ਕਰਨਾ ਹੈ।


ਉਨ੍ਹਾਂ ਲਿਖਿਆ ਕਿ ਸੋਸ਼ਲ ਮੀਡੀਆ ਤੋਂ ਥੋੜ੍ਹੀ ਦੇਰ ਲਈ ਦੂਰੀ ਬਣਾ ਰਹੀ ਹਾਂ। ਬਸ ਦੁਨੀਆ ਨਾਲ ਦੁਬਾਰਾ ਜੁੜਨ ਅਤੇ ਸਕ੍ਰੌਲਿੰਗ ਤੋਂ ਪਰ੍ਹੇ ਕੰਮ ਕਰਨ ਲਈ, ਜਿਥੋਂ ਅਸੀਂ ਸਾਰਿਆਂ ਨੇ ਅਸਲ ਵਿਚ ਸ਼ੁਰੂਆਤ ਕੀਤੀ ਸੀ। ਜਲਦੀ ਹੀ ਤੁਹਾਨੂੰ ਹੋਰ ਕਹਾਣੀਆਂ ਅਤੇ ਹੋਰ ਪਿਆਰ ਨਾਲ ਮਿਲਦੇ ਹਾਂ...ਹਮੇਸ਼ਾ ਮੁਸਕਰਾਓ। ਅਦਾਕਾਰਾ ਨੇ ਇਹ ਨਹੀਂ ਦੱਸਿਆ ਹੈ ਕਿ ਉਸ ਦਾ ਸੋਸ਼ਲ ਮੀਡੀਆ ਬ੍ਰੇਕ ਕਿੰਨਾ ਸਮਾਂ ਰਹੇਗਾ।

Ad Position 22
No active advertisement
ਪਿਛਲੀ ਖ਼ਬਰ ਸਿੱਖ ਸਟੂਡੈਂਟਸ ਫੈਡਰੇਸ਼ਨ ਗਰੇਵਾਲ ਨੇ ਫੈਡਰੇਸ਼ਨ ਦੇ ਸਥਾਪਨਾ ਦਿਵਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਕੀਤੀ ਅਰਦਾਸ ਅਗਲੀ ਖ਼ਬਰ ਨੈਸ਼ਨਲ ਹਾਈਵੇ ਅਥਾਰਟੀ ਦੀਆਂ ਸੜਕਾਂ ਦੀ ਮੁਰੰਮਤ ਦਾ ਕੰਮ ਸ਼ੁਰੂ- ਹਰਸ਼ ਮਲਹੋਤਰਾ
Ad Position 24