ਅਮਰਕੋਟ (ਤਰਨਤਾਰਨ), 13 ਸਤੰਬਰ (ਭੱਟੀ) - ਵਿਧਾਨ ਸਭਾ ਹਲਕਾ ਖੇਮਕਰਨ ਦੀ ਪ੍ਰਮੁੱਖ ਮੰਡੀ ਅਮਰਕੋਟ ਵਿਖੇ ਜਿਥੇ ਕਾਰੋਬਾਰੀ ਆੜ੍ਹਤੀ ਦੁਕਾਨਦਾਰ ਫਿਰੌਤੀ ਦੀਆਂ ਆਉਂਦੀਆਂ ਨਿੱਤ ਦਿਹਾੜੇ ਦੀਆਂ ਕਾਲ਼ਾ ਤੋਂ ਦੁੱਖੀ ਹੋਏ ਦਹਿਸ਼ਤ ਦੇ ਸਾਏ ਵਿਚ ਆਪਣੇ ਦਿਨ ਕੱਟ ਰਹੇ ਹਨ, ਉਥੇ ਹੀ ਅੱਡਾ ਅਮਰਕੋਟ ਦੇ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਮੈਂਬਰ ਪੰਚਾਇਤ ਚਰਨਜੀਤ ਚੰਨੀ ਵਲੋਂ ਜੋ ਕਿ
ਕੰਟਿੰਗ ਦੀ ਦੁਕਾਨ ਕਰਦਾ ਹੈ, ਦੇ ਮਾਲਕ ਰਜਿੰਦਰ ਮਾਸਟਰ ਨੂੰ ਜਾਅਲੀ ਸਿੰਮ ਲੈ ਕੇ ਦੱਸ ਲੱਖ ਰੁਪਏ ਦੀ ਫਿਰੌਤੀ ਦੀ ਧਮਕੀ ਦਿਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਤੋਂ ਬਾਅਦ ਮੰਡੀ ਅਮਰਕੋਟ, ਵਲਟੋਹਾ ਦੇ ਕਾਰੋਬਾਰੀਆਂ, ਆੜ੍ਹਤੀਆਂ, ਦੁਕਾਨਦਾਰਾਂ ਨੇ ਗੱਲਬਾਤ ਕਰਦਿਆਂ ਨਵੇ ਐਸ.ਐਸ.ਪੀ. ਤਰਨਤਾਰਨ ਰਵਜੋਤ ਗਰੇਵਾਲ ਤੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਦੋਸ਼ੀਆਂ 'ਤੇ ਤੁਰੰਤ ਬਣਦੀ ਕਾਰਵਾਈ ਕੀਤੀ ਜਾਵੇ।ਇਸ ਮਾਮਲੇ ਸੰਬੰਧੀ ਹਲਕਾ ਖੇਮਕਰਨ ਦੇ ਪੇਜ਼ ਉਪਰ ਵੀ ਕੁੱਝ ਲਿਖਿਆ ਗਿਆ ਹੈ।ਇਸ ਸੰਬੰਧੀ ਐਸਐਚਓ ਗੁਰਮੁਖ ਸਿੰਘ ਥਾਣਾ ਵਲਟੋਹਾ ਨੇ ਕਿਹਾ ਕਿ ਮੁਦਈ ਧਿਰ ਦੇ ਬਿਆਨ 'ਤੇ ਕਾਰਵਾਈ ਤੁਰੰਤ ਅਮਲ ਲਿਆਂਦੀ ਜਾਵੇਗੀ।
ਤਾਜ਼ਾ ਖ਼ਬਰਾਂ
Free
ਦੁਕਾਨ ਦੇ ਮਾਲਕ ਨੂੰ ਫਿਰੌਤੀ ਦੀ ਧਮਕੀ ਦੇਣ ਵਾਲਾ ਪੰਚਾਇਤ ਮੈਂਬਰ ਨਿਕਲਿਆ
ਅਮਰਕੋਟ (ਤਰਨਤਾਰਨ), 13 ਸਤੰਬਰ (ਭੱਟੀ) - ਵਿਧਾਨ ਸਭਾ ਹਲਕਾ ਖੇਮਕਰਨ ਦੀ ਪ੍ਰਮੁੱਖ ਮੰਡੀ ਅਮਰਕੋਟ ਵਿਖੇ ਜਿਥੇ ਕਾਰੋਬਾਰੀ ਆੜ੍ਹਤੀ ਦੁਕਾਨਦਾਰ ਫਿਰੌਤੀ ਦੀਆਂ ਆਉਂਦੀਆਂ ਨਿੱਤ ਦਿਹਾੜੇ ਦੀਆਂ ਕਾਲ਼ਾ ਤੋਂ ਦੁੱਖੀ ਹੋਏ ਦਹਿਸ਼ਤ ਦੇ ਸਾਏ ਵਿਚ ਆਪਣੇ ਦਿਨ ਕੱਟ...
ਅਜੀਤ ਡੈਸਕ
13-09-2025