05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2025

ਟਿੱਪਰ ਥੱਲੇ ਆਉਣ ਕਾਰਨ ਐਕਟਿਵਾ ਸਵਾਰ ਔਰਤ ਦੀ ਮੌਤ

ਸੁਲਤਾਨਵਿੰਡ, (ਅੰਮ੍ਰਿਤਸਰ), 12 ਸਤੰਬਰ (ਗੁਰਨਾਮ ਸਿੰਘ ਬੁੱਟਰ)- ਸੁਲਤਾਨਵਿੰਡ ਦੀ ਅੱਪਰ ਦੁਆਬ ਨਹਿਰ ਕੰਢੇ ਇਕ ਐਕਟਿਵਾ ਸਵਾਰ ਔਰਤ ਦੀ ਟਿੱਪਰ ਥੱਲੇ ਆਉਣ ਕਾਰਨ ਮੌਤ ਹੋਣ ਦਾ...

Ad Position 21
No active advertisement
ਅਜੀਤ ਡੈਸਕ 13-09-2025

ਸੁਲਤਾਨਵਿੰਡ, (ਅੰਮ੍ਰਿਤਸਰ), 12 ਸਤੰਬਰ (ਗੁਰਨਾਮ ਸਿੰਘ ਬੁੱਟਰ)- ਸੁਲਤਾਨਵਿੰਡ ਦੀ ਅੱਪਰ ਦੁਆਬ ਨਹਿਰ ਕੰਢੇ ਇਕ ਐਕਟਿਵਾ ਸਵਾਰ ਔਰਤ ਦੀ ਟਿੱਪਰ ਥੱਲੇ ਆਉਣ ਕਾਰਨ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਕੁੱਝ ਰਾਹਗੀਰਾਂ ਨੇ ਦੱਸਿਆ ਕਿ ਬਜਰੀ ਨਾਲ ਭਰਿਆ ਟਿੱਪਰ ਪੁਲ ਤਾਰਾਂ ਵਾਲਾ ਤੋਂ ਕੋਟ ਮਿੱਤ ਸਿੰਘ ਵੱਲ ਨੂੰ ਜਾ ਰਿਹਾ ਸੀ ਤੇ ਐਕਟਿਵਾ ’ਤੇ ਸਵਾਰ ਔਰਤ ਪਿੰਡ ਸੁਲਤਾਨਵਿੰਡ ਵੱਲ ਨੂੰ ਜਾ ਰਹੀ ਸੀ, ਜੋ ਹਾਦਸੇ ਦਾ ਸ਼ਿਕਾਰ ਹੋ ਗਈ ਤੇ ਉਸ ਦੀ ਮੌਤ ਹੋ ਗਈ। ਮਹਿਲਾ ਪਛਾਣ ਦਵਿੰਦਰ ਕੌਰ ਪਤਨੀ ਸਵ. ਬਲਬੀਰ ਸਿੰਘ ਵਾਸੀ ਫਰੈਂਡਜ਼ ਕਾਲੋਨੀ, ਪਿੰਡ ਸੁਲਤਾਨਵਿੰਡ ਵਜੋਂ ਹੋਈ ਹੈ। ਮੌਕੇ ’ਤੇ ਪਹੁੰਚੇ ਥਾਣਾ ਸੁਲਤਾਨਵਿੰਡ ਦੇ ਏ.ਐਸ.ਆਈ. ਸੁਰਜੀਤ ਸਿੰਘ ਅਤੇ ਸੁਰਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਟਿੱਪਰ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ ਅਤੇ ਚਾਲਕ ਫਰਾਰ ਹੈ।

Ad Position 22
No active advertisement
ਪਿਛਲੀ ਖ਼ਬਰ ਦਿੱਲੀ ਦੇ ਤਾਜ ਹੋਟਲ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ ਅਗਲੀ ਖ਼ਬਰ ਮਹਿਲਾ ਸਿਪਾਹੀ ਦੀ ਵਰਦੀ ਨੂੰ ਹੱਥ ਪਾਉਣ ਵਾਲੀ ਮਹਿਲਾ ਵਿਰੁੱਧ ਮਾਮਲਾ ਦਰਜ
Ad Position 24