06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2025

ਪ੍ਰਧਾਨ ਮੰਤਰੀ ਨੇ ਇੰਫ਼ਾਲ ਵਿਖੇ 1200 ਕਰੋੜ ਰੁਪਏ ਤੋਂ ਵੱਧ ਦੇ ਪ੍ਰਾਜੈਕਟਾਂ ਦਾ ਕੀਤਾ ਉਦਘਾਟਨ

ਇੰਫ਼ਾਲ, 13 ਸਤੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੰਫਾਲ ਵਿਖੇ 1,200 ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਇਨ੍ਹਾਂ ਵਿਚ ਮੰਤਰੀਪੁਖਰੀ ਵਿਖੇ ਸਿਵਲ...

Ad Position 21
No active advertisement
ਅਜੀਤ ਡੈਸਕ 13-09-2025

ਇੰਫ਼ਾਲ, 13 ਸਤੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੰਫਾਲ ਵਿਖੇ 1,200 ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਇਨ੍ਹਾਂ ਵਿਚ ਮੰਤਰੀਪੁਖਰੀ ਵਿਖੇ ਸਿਵਲ ਸਕੱਤਰੇਤ, ਮੰਤਰੀਪੁਖਰੀ ਵਿਖੇ ਆਈ.ਟੀ. ਐਸਈਜ਼ੈਡ ਇਮਾਰਤ ਅਤੇ ਨਵਾਂ ਪੁਲਿਸ ਹੈੱਡਕੁਆਰਟਰ, ਦਿੱਲੀ ਅਤੇ ਕੋਲਕਾਤਾ ਵਿਖੇ ਮਣੀਪੁਰ ਭਵਨ ਅਤੇ 4 ਜ਼ਿਲ੍ਹਿਆਂ ਵਿਚ ਇਮਾ ਮਾਰਕੀਟ, ਜੋ ਕਿ ਔਰਤਾਂ ਲਈ ਵਿਲੱਖਣ ਬਾਜ਼ਾਰ ਹੈ ਸ਼ਾਮਿਲ ਹਨ।

ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੰਫਾਲ ਵਿਚ ਨਸਲੀ ਹਿੰਸਾ ਕਾਰਨ ਵਿਸਥਾਪਿਤ ਲੋਕਾਂ ਨਾਲ ਗੱਲਬਾਤ ਕੀਤੀ। ਅਧਿਕਾਰੀਆਂ ਨੇ ਕਿਹਾ ਕਿ ਮੋਦੀ ਨੇ ਇੰਫਾਲ ਦੇ ਇਤਿਹਾਸਕ ਕਾਂਗਲਾ ਕਿਲ੍ਹਾ ਕੰਪਲੈਕਸ ਵਿਖੇ ਵਿਸਥਾਪਿਤ ਲੋਕਾਂ ਦੇ ਪਰਿਵਾਰਾਂ ਦੀਆਂ ਚਿੰਤਾਵਾਂ ਸੁਣੀਆਂ ਅਤੇ ਉਨ੍ਹਾਂ ਨੂੰ ਰਾਜ ਵਿਚ ਸ਼ਾਂਤੀ ਅਤੇ ਆਮ ਸਥਿਤੀ ਬਹਾਲ ਕਰਨ ਲਈ ਕੇਂਦਰ ਦੀ ਵਚਨਬੱਧਤਾ ਦਾ ਭਰੋਸਾ ਦਿੱਤਾ।

ਅਧਿਕਾਰੀਆਂ ਨੇ ਕਿਹਾ ਕਿ ਦਿਨ ਪਹਿਲਾਂ, ਪ੍ਰਧਾਨ ਮੰਤਰੀ ਨੇ ਚੁਰਾਚੰਦਪੁਰ ਦੇ ਸ਼ਾਂਤੀ ਮੈਦਾਨ ਵਿਚ ਅੰਦਰੂਨੀ ਤੌਰ ’ਤੇ ਵਿਸਥਾਪਿਤ ਵਿਅਕਤੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਕੁਝ ਸਮਾਂ ਪਹਿਲਾਂ ਮੈਂ ਇਕ ਰਾਹਤ ਕੈਂਪ ਵਿੱਚ ਪ੍ਰਭਾਵਿਤ ਲੋਕਾਂ ਨੂੰ ਮਿਲਿਆ ਸੀ। ਉਨ੍ਹਾਂ ਨੂੰ ਮਿਲਣ ਤੋਂ ਬਾਅਦ ਮੈਂ ਵਿਸ਼ਵਾਸ ਨਾਲ ਕਹਿ ਸਕਦਾ ਹਾਂ ਕਿ ਮਨੀਪੁਰ ਵਿਚ ਉਮੀਦ ਅਤੇ ਵਿਸ਼ਵਾਸ ਦੀ ਇਕ ਨਵੀਂ ਸਵੇਰ ਉੱਠ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ ਕੇਂਦਰੀ ਰਾਜ ਮੰਤਰੀ ਨੇ ਸ੍ਰੀ ਅਨੰਦਪੁਰ ਸਾਹਿਬ ਤੇ ਕੀਰਤਪੁਰ ਸਾਹਿਬ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਕੀਤਾ ਦੌਰਾ ਅਗਲੀ ਖ਼ਬਰ ਦਿੱਲੀ ਦੇ ਤਾਜ ਹੋਟਲ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ
Ad Position 24