06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2025

ਭਰਾ ਵਲੋਂ ਚਲਾਈ ਗੋਲੀ 'ਚ ਸਾਬਕਾ ਵਿਧਾਇਕ ਬੈਂਸ ਵਾਲ-ਵਾਲ ਬਚੇ

ਲੁਧਿਆਣਾ, 13 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਭਰਾ ਵਲੋਂ ਚਲਾਈ ਗੋਲੀ ਵਿਚ ਸਾਬਕਾ ਵਿਧਾਇਕ ਸਿਮਰਜੀਤ ਸਿੰਘ...

Ad Position 21
No active advertisement
ਅਜੀਤ ਡੈਸਕ 13-09-2025

ਲੁਧਿਆਣਾ, 13 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਭਰਾ ਵਲੋਂ ਚਲਾਈ ਗੋਲੀ ਵਿਚ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਵਾਲ-ਵਾਲ ਬਚ ਗਏ ਹਨ। ਜਾਣਕਾਰੀ ਅਨੁਸਾਰ ਪਿਛਲੇ ਕੁਝ ਸਮੇਂ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਦਾ ਆਪਣੇ ਭਰਾ ਪਰਮਜੀਤ ਸਿੰਘ ਬੈਂਸ ਨਾਲ ਜਾਇਦਾਦ ਸਬੰਧੀ ਵਿਵਾਦ ਚੱਲ ਰਿਹਾ ਸੀ ਅਤੇ ਇਹ ਮਾਮਲਾ ਅਦਾਲਤ ਵਿਚ ਵਿਚਾਰ ਅਧੀਨ ਹੈ। ਅੱਜ ਵਿਧਾਇਕ ਅਤੇ ਉਸਦਾ ਭਰਾ ਇਸ ਮਾਮਲੇ ਨੂੰ ਲੈ ਕੇ ਨਿਪਟਾਰੇ ਲਈ ਬੈਠੇ ਸਨ ਕਿ ਇਸ ਦੌਰਾਨ ਆਪਸ ਵਿਚ ਤਕਰਾਰ ਹੋ ਗਿਆ। ਤਕਰਾਰ ਦੌਰਾਨ ਪਰਮਜੀਤ ਸਿੰਘ ਬੈਂਸ ਵਲੋਂ ਕਥਿਤ ਤੌਰ ਉਤੇ ਵਿਧਾਇਕ ਬੈਂਸ ਉਤੇ ਗੋਲੀ ਚਲਾ ਦਿੱਤੀ ਗਈ ਪਰ ਖੁਸ਼ਕਿਸਮਤੀ  ਨਾਲ ਗੋਲੀ ਉਨ੍ਹਾਂ ਦੀ ਕਾਰ ਉਤੇ ਜਾ ਲੱਗੀ। ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਸ ਸਬੰਧੀ ਉਹ ਪੁਲਿਸ ਨੂੰ ਸੂਚਿਤ ਕਰ ਰਹੇ ਹਨ। ਉਨ੍ਹਾਂ ਨੇ ਇਸ ਸਬੰਧੀ ਹੋਰ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। 

Ad Position 22
No active advertisement
ਪਿਛਲੀ ਖ਼ਬਰ ਪੁੱਤਰ ਦੀ ਮੌਤ ਦਾ ਸਦਮਾ ਨਾ ਸਹਾਰਦਿਆਂ ਪਿਤਾ ਦੀ ਵੀ ਹੋਈ ਮੌਤ ਅਗਲੀ ਖ਼ਬਰ 350 ਸਾਲਾ ਸ਼ਤਾਬਦੀ: ਨਗਰ ਕੀਰਤਨ ਅਸ਼ੋਕ ਨਗਰ ਤੋਂ ਅਗਲੇ ਪੜਾਅ ਸਾਗਰ (ਭਗਵਾਨ ਗੰਜ) ਲਈ ਰਵਾਨਾ
Ad Position 24