25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਵਿਕਰਮਾਦਿਤਿਆ ਸਿੰਘ ਤੇ ਡਾ. ਅਮਰੀਨ ਕੌਰ ਵਿਆਹ ਦੇ ਬੰਧਨ ਵਿਚ ਬੱਝੇ

ਚੰਡੀਗੜ੍ਹ, 22 ਸਤੰਬਰ (ਪ੍ਰੋ. ਅਵਤਾਰ ਸਿੰਘ)-ਹਿਮਾਚਲ ਪ੍ਰਦੇਸ਼ ਦੇ ਪੀ.ਡਬਲਯੂ.ਡੀ. ਮੰਤਰੀ ਵਿਕਰਮਾਦਿਤਿਆ ਸਿੰਘ ਤੇ ਪੰਜਾਬ ਦੀ ਡਾ. ਅਮਰੀਨ ਕੌਰ ਅੱਜ ਵਿਆਹ ਦੇ ਬੰਧਨ ਵਿਚ ਬੱਝ ਗਏ....

Ad Position 21
No active advertisement
ਅਜੀਤ ਡੈਸਕ 22-09-2025

ਚੰਡੀਗੜ੍ਹ, 22 ਸਤੰਬਰ (ਪ੍ਰੋ. ਅਵਤਾਰ ਸਿੰਘ)-ਹਿਮਾਚਲ ਪ੍ਰਦੇਸ਼ ਦੇ ਪੀ.ਡਬਲਯੂ.ਡੀ. ਮੰਤਰੀ ਵਿਕਰਮਾਦਿਤਿਆ ਸਿੰਘ ਤੇ ਪੰਜਾਬ ਦੀ ਡਾ. ਅਮਰੀਨ ਕੌਰ ਅੱਜ ਵਿਆਹ ਦੇ ਬੰਧਨ ਵਿਚ ਬੱਝ ਗਏ ਹਨ। ਚੰਡੀਗੜ੍ਹ ਸੈਕਟਰ-11 ਦੇ ਗੁਰਦੁਆਰਾ ਵਿਚ ਦੋਹਾਂ ਨੇ ਲਾਵਾਂ ਫੇਰੇ ਲਏ। ਇਸ ਸਾਦਗੀ ਭਰੇ ਸਮਾਗਮ ਵਿਚ ਸਿਰਫ਼ ਕਰੀਬੀ ਰਿਸ਼ਤੇਦਾਰ ਤੇ ਦੋਸਤ ਹੀ ਸ਼ਾਮਿਲ ਹੋਏ। ਵਿਕਰਮਾਦਿਤਿਆ ਦੇ ਨਾਲ ਉਨ੍ਹਾਂ ਦੀ ਮਾਤਾ ਪ੍ਰਤਿਭਾ ਸਿੰਘ, ਭੈਣ-ਭੈਣੋਈ ਤੇ ਕੁਝ ਦੋਸਤ ਮੌਜੂਦ ਸਨ। ਹੁਣ ਚੰਡੀਗੜ੍ਹ ਸੈਕਟਰ-2 ਵਿਚ ਅਮਰੀਨ ਦੇ ਘਰ ਪ੍ਰੋਗਰਾਮ ਹੋਵੇਗਾ, ਜਿਸ ਤੋਂ ਬਾਅਦ ਜੋੜਾ ਸ਼ਿਮਲਾ ਵਾਪਸ ਜਾਵੇਗਾ ਤੇ ਹੋਲੀ ਲਾਜ ’ਚ ਵਧੂ ਪ੍ਰਵੇਸ਼ ਸਮਾਰੋਹ ਹੋਵੇਗਾ। ਡਾ. ਅਮਰੀਨ ਕੌਰ, ਸ. ਜੋਤਿੰਦਰ ਸਿੰਘ ਸੇਖੋਂ ਤੇ ਓਪਿੰਦਰ ਕੌਰ ਦੀ ਧੀ ਹਨ ਅਤੇ ਇਸ ਵੇਲੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿਚ ਸਾਇਕੋਲੋਜੀ ਦੀ ਸਹਾਇਕ ਪ੍ਰੋਫੈਸਰ ਵਜੋਂ ਨਿਯੁਕਤ ਹੈ। ਦੋਹਾਂ ਦੀ ਦੋਸਤੀ ਲਗਭਗ 8-9 ਸਾਲ ਪੁਰਾਣੀ ਹੈ ਜੋ ਹੁਣ ਵਿਆਹ ਵਿਚ ਬਦਲ ਗਈ ਹੈ। ਵਿਕਰਮਾਦਿਤਿਆ ਸਿੰਘ ਦਾ ਇਹ ਦੂਜਾ ਵਿਆਹ ਹੈ।

Ad Position 22
No active advertisement
ਪਿਛਲੀ ਖ਼ਬਰ 10 ਲੱਖ ਸਿਹਤ ਬੀਮਾ ਯੋਜਨਾ ਲਈ ਕੱਲ੍ਹ (23 ਸਤੰਬਰ) ਤੋਂ ਹੋਵੇਗੀ ਰਜਿਸਟ੍ਰੇਸ਼ਨ- ਮੁੱਖ ਮੰਤਰੀ ਮਾਨ ਅਗਲੀ ਖ਼ਬਰ ਡੇਰਾਬਸੀ ਦੀ ਭਾਂਖਰਪੁਰ ਗੁਰੂ ਨਾਨਕ ਕਲੋਨੀ ਵਿਚ ਘਰ ’ਚ ਵੜ ਕੇ ਮਾਰੀ ਗੋਲੀ
Ad Position 24