26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਗਾਇਕ ਜ਼ੁਬੀਨ ਗਰਗ ਦਾ ਸਰਕਾਰੀ ਸਨਮਾਨਾਂ ਨਾਲ ਹੋਇਆ ਅੰਤਿਮ ਸੰਸਕਾਰ

ਗੁਹਾਟੀ, 23 ਸਤੰਬਰ-ਗਾਇਕ ਜ਼ੁਬੀਨ ਗਰਗ ਦਾ ਅਸਾਮ ਵਿਚ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ...

Ad Position 21
No active advertisement
ਅਜੀਤ ਡੈਸਕ 23-09-2025

ਗੁਹਾਟੀ, 23 ਸਤੰਬਰ-ਗਾਇਕ ਜ਼ੁਬੀਨ ਗਰਗ ਦਾ ਅਸਾਮ ਵਿਚ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। 19 ਸਤੰਬਰ ਨੂੰ ਸਿੰਗਾਪੁਰ ਵਿਚ ਹਾਦਸੇ ਦੌਰਾਨ ਡੁੱਬਣ ਕਰਕੇ 52 ਸਾਲਾ ਗਾਇਕ ਦੀ ਮੌਤ 'ਤੇ ਲੱਖਾਂ ਲੋਕ ਸੋਗ ਮਨਾਉਣ ਲਈ ਇਕੱਠੇ ਹੋਏ। ਜਿਥੇ ਉਹ ਇਕ ਲਾਈਵ ਕੰਸਰਟ ਵਿਚ ਪ੍ਰਦਰਸ਼ਨ ਕਰਨ ਗਏ ਸਨ। ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸ਼ਰਮਾ ਨੇ ਕਿਹਾ ਕਿ ਅੰਤਿਮ ਸੰਸਕਾਰ ਦੂਜਾ ਪੋਸਟਮਾਰਟਮ ਕਰਨ ਤੋਂ ਬਾਅਦ ਕੀਤਾ ਗਿਆ। 33 ਸਾਲਾਂ ਦੇ ਕਰੀਅਰ ਵਿਚ 40 ਤੋਂ ਵੱਧ ਭਾਸ਼ਾਵਾਂ ਅਤੇ ਉਪਭਾਸ਼ਾਵਾਂ ਵਿਚ ਉਨ੍ਹਾਂ ਗੀਤ ਗਾਏ। 2006 ਦੀ ਫਿਲਮ ਗੈਂਗਸਟਰ ਦੇ ਉਨ੍ਹਾਂ ਦੇ ਹਿੱਟ ਹਿੰਦੀ ਗੀਤ ਯਾ ਅਲੀ ਨੇ ਉਨ੍ਹਾਂ ਨੂੰ ਰਾਸ਼ਟਰੀ ਪੱਧਰ 'ਤੇ ਮਸ਼ਹੂਰ ਕੀਤਾ। ਅਸਾਮ ਨੇ ਉਨ੍ਹਾਂ ਦੀ ਮੌਤ ਤੋਂ ਬਾਅਦ ਤਿੰਨ ਦਿਨਾਂ ਦੇ ਸੋਗ ਦਾ ਐਲਾਨ ਕੀਤਾ, ਜਿਸ ਵਿਚ ਖੇਤਰ ਭਰ ਦੇ ਪ੍ਰਮੁੱਖ ਸਿਆਸਤਦਾਨ ਅਤੇ ਸੰਗੀਤਕਾਰ ਉਨ੍ਹਾਂ ਦੇ ਪ੍ਰਸ਼ੰਸਕਾਂ ਨਾਲ ਸ਼ਾਮਿਲ ਹੋਏ ਜੋ ਕਿ ਗਾਇਕ ਨੂੰ ਅੰਤਿਮ ਸ਼ਰਧਾਂਜਲੀ ਦੇਣ ਲਈ ਗੁਹਾਟੀ ਪਹੁੰਚੇ। 

 

Ad Position 22
No active advertisement
ਪਿਛਲੀ ਖ਼ਬਰ ਸਪਾ ਨੇਤਾ ਆਜ਼ਮ ਖ਼ਾਨ ਜੇਲ੍ਹ ਤੋਂ ਰਿਹਾਅ ਅਗਲੀ ਖ਼ਬਰ ਸਾਬਕਾ ਵਿਧਾਇਕ ਰਘਬੀਰ ਸਿੰਘ ਪ੍ਰਧਾਨ ਦੇ ਅੰਤਿਮ ਸੰਸਕਾਰ ਮੌਕੇ ਵੱਖ-ਵੱਖ ਰਾਜਨੀਤਿਕ ਆਗੂ ਹੋਏ ਸ਼ਾਮਿਲ
Ad Position 24