26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਸਪਾ ਨੇਤਾ ਆਜ਼ਮ ਖ਼ਾਨ ਜੇਲ੍ਹ ਤੋਂ ਰਿਹਾਅ

ਲਖਨਊ, 23 ਸਤੰਬਰ- ਸਮਾਜਵਾਦੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਸਾਬਕਾ ਮੰਤਰੀ ਆਜ਼ਮ ਖਾਨ ਨੂੰ ਅੱਜ ਜ਼ਿਲ੍ਹਾ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ। ਉਹ 22 ਅਕਤੂਬਰ, 2023 ਤੋਂ ਉੱਥੇ...

Ad Position 21
No active advertisement
ਅਜੀਤ ਡੈਸਕ 23-09-2025

ਲਖਨਊ, 23 ਸਤੰਬਰ- ਸਮਾਜਵਾਦੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਸਾਬਕਾ ਮੰਤਰੀ ਆਜ਼ਮ ਖਾਨ ਨੂੰ ਅੱਜ ਜ਼ਿਲ੍ਹਾ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ। ਉਹ 22 ਅਕਤੂਬਰ, 2023 ਤੋਂ ਉੱਥੇ ਕੈਦ ਸਨ। ਸਾਬਕਾ ਮੰਤਰੀ ਦੇ ਪੁੱਤਰ ਅਦੀਬ ਆਜ਼ਮ, ਰਾਮਪੁਰ ਤੋਂ ਸੈਂਕੜੇ ਸਮਰਥਕਾਂ ਨਾਲ ਸਵੇਰੇ ਹੀ ਜੇਲ੍ਹ ਪੁੱਜ ਗਏ ਸਨ।

ਜ਼ਿਲ੍ਹਾ ਜੇਲ੍ਹ ਪ੍ਰਸ਼ਾਸਨ ਨੂੰ ਸੋਮਵਾਰ ਨੂੰ ਰਾਮਪੁਰ ਅਦਾਲਤ ਤੋਂ ਸਾਬਕਾ ਮੰਤਰੀ ਦੀ ਰਿਹਾਈ ਦਾ ਹੁਕਮ ਪ੍ਰਾਪਤ ਹੋਇਆ। ਜੇਲ੍ਹ ਸੁਪਰਡੈਂਟ ਸੁਰੇਸ਼ ਕੁਮਾਰ ਸਿੰਘ ਨੇ ਦੱਸਿਆ ਕਿ ਰਾਮਪੁਰ ਅਦਾਲਤ ਨੇ 70 ਮਾਮਲਿਆਂ ਵਿਚ ਰਿਹਾਈ ਦੇ ਹੁਕਮ ਜਾਰੀ ਕੀਤੇ ਹਨ। ਹੁਕਮਾਂ ਦੀ ਸਮੀਖਿਆ ਕਰਨ ਤੋਂ ਬਾਅਦ ਕਾਗਜ਼ੀ ਕਾਰਵਾਈ ਪੂਰੀ ਹੋ ਗਈ। ਰਾਮਪੁਰ ਅਦਾਲਤ ਤੋਂ ਡਾਕ ਪ੍ਰਾਪਤ ਹੋਣ ਤੋਂ ਬਾਅਦ ਸਾਬਕਾ ਮੰਤਰੀ ਨੂੰ ਮੰਗਲਵਾਰ ਨੂੰ ਰਿਹਾਅ ਕਰ ਦਿੱਤਾ ਗਿਆ।

Ad Position 22
No active advertisement
ਪਿਛਲੀ ਖ਼ਬਰ ਬੀ.ਕੇ.ਯੂ. ਕਾਦੀਆਂ ਵਲੋਂ ਮੰਗਾਂ ਨੂੰ ਲੈ ਕੇ ਡੀ.ਸੀ. ਨੂੰ ਮੁੱਖ ਮੰਤਰੀ ਦੇ ਨਾਂਅ ਸੌਂਪਿਆ ਮੰਗ-ਪੱਤਰ ਅਗਲੀ ਖ਼ਬਰ ਗਾਇਕ ਜ਼ੁਬੀਨ ਗਰਗ ਦਾ ਸਰਕਾਰੀ ਸਨਮਾਨਾਂ ਨਾਲ ਹੋਇਆ ਅੰਤਿਮ ਸੰਸਕਾਰ
Ad Position 24